ਭਲਵਾਨ ਬਜਰੰਗ ਤੇ ਸੰਗੀਤਾ ਫੋਗਾਟ ਕਰਾਉਣਗੇ ਵਿਆਹ, ਅੱਜ ਹੋਈ ਮੰਗਣੀ
ਵਿਸ਼ਵ ਦੇ ਨੰਬਰ ਇੱਕ ਪਹਿਲਵਾਨ ਬਜਰੰਗ ਪੁਨੀਆ ਵੀ ਓਲੰਪਿਕ ਟੋਕੀਓ ਦੇ ਬਾਅਦ ਵਿਆਹ ਕਰਨਗੇ। ਉਨ੍ਹਾਂ ਦਾ ਮਹਾਵੀਰ ਫੋਗਾਟ ਦੀ ਸਭ ਤੋਂ ਨਿੱਕੀ ਧੀ ਸੰਗੀਤਾ ਫੋਗਾਟ ਨਾਲ ਅੱਜ ਰਿਸ਼ਤਾ ਤੈਅ ਹੋਇਆ ਹੈ। ਸੋਨੀਪਤ ਵਿੱਚ ਬਜਰੰਗ ਪੁਨੀਆ ਦੇ ਘਰ ਪਹਿਲਵਾਨ ਮਹਾਵੀਰ ਫੋਗਾਟ ਨੇ ਪਰਿਵਾਰ ਸਮੇਤ ਭਾਰਤੀ ਰੀਤੀ ਰਿਵਾਜ਼ਾਂ ਨਾਲ ਦੋਵਾਂ ਦਾ ਰਿਸ਼ਤਾ ਪੱਕਾ ਕੀਤਾ।

ਚੰਡੀਗੜ੍ਹ: ਵਿਸ਼ਵ ਦੇ ਨੰਬਰ ਇੱਕ ਪਹਿਲਵਾਨ ਬਜਰੰਗ ਪੁਨੀਆ ਵੀ ਓਲੰਪਿਕ ਟੋਕੀਓ ਦੇ ਬਾਅਦ ਵਿਆਹ ਕਰਨਗੇ। ਉਨ੍ਹਾਂ ਦਾ ਮਹਾਵੀਰ ਫੋਗਾਟ ਦੀ ਸਭ ਤੋਂ ਨਿੱਕੀ ਧੀ ਸੰਗੀਤਾ ਫੋਗਾਟ ਨਾਲ ਅੱਜ ਰਿਸ਼ਤਾ ਤੈਅ ਹੋਇਆ ਹੈ। ਸੋਨੀਪਤ ਵਿੱਚ ਬਜਰੰਗ ਪੁਨੀਆ ਦੇ ਘਰ ਪਹਿਲਵਾਨ ਮਹਾਵੀਰ ਫੋਗਾਟ ਨੇ ਪਰਿਵਾਰ ਸਮੇਤ ਭਾਰਤੀ ਰੀਤੀ ਰਿਵਾਜ਼ਾਂ ਨਾਲ ਦੋਵਾਂ ਦਾ ਰਿਸ਼ਤਾ ਪੱਕਾ ਕੀਤਾ।
ਇਸ ਮੌਕੇ ਮਹਾਵੀਰ ਫੋਗਾਟ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੈ ਕਿ ਉਨ੍ਹਾਂ ਦੀ ਧੀ ਦਾ ਵਿਆਹ ਇੱਕ ਪਹਿਲਵਾਨ ਨਾਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬਜਰੰਗ ਦਾ ਪਰਿਵਾਰ ਬਹੁਤ ਚੰਗਾ ਹੈ। ਉਨ੍ਹਾਂ ਇਸ ਗੱਲ 'ਤੇ ਖ਼ੁਸ਼ੀ ਜਤਾਈ ਕਿ ਉਨ੍ਹਾਂ ਦੀ ਪਹਿਲਵਾਨ ਧੀ ਨੂੰ ਜੀਵਨਸਾਥੀ ਵੀ ਪਹਿਲਵਾਨ ਹੀ ਮਿਲਿਆ ਹੈ।
ਮਹਾਵੀਰ ਫੋਗਾਚ ਨੇ ਸਪਸ਼ਟ ਕੀਤਾ ਕਿ ਸੰਗੀਤਾ ਦਾ ਵਿਆਹ ਭਾਰਤੀ ਰੀਤੀ ਰਿਵਾਜ਼ ਨਾਲ ਹੀ ਹੋਏਗਾ ਤੇ ਦਾਜ ਦੀ ਵੀ ਗੱਲ ਨਹੀਂ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਗੀਤਾ ਫੋਗਾਟ ਵਾਂਗ ਉਹ ਸੰਗੀਤਾ ਦਾ ਵੀ 8ਵਾਂ ਫੇਰਾ ਦਿਲਵਾਉਣਗੇ ਜੋ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਅਭਿਆਨ ਤਹਿਤ ਸਮਾਜ ਸਾਹਮਣੇ ਮਿਸਾਲ ਹੋਏਗਾ।
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ















