ਨਵੀਂ ਦਿੱਲੀ: ਮਹਿਲਾਵਾਂ ਦੇ ਹਿੱਤ ਵਿੱਚ ਅਹਿਮ ਕਦਮ ਚੁੱਕਦਿਆਂ ਸਰਕਾਰ ਨੇ ਢਾਈ ਰੁਪਏ ਕੀਮਤ ਵਾਲੇ ਸੈਨੇਟਰੀ ਪੈਡ ਦੀ ਪੇਸ਼ਕਸ਼ ਕੀਤੀ ਹੈ। ਇਹ ਵਾਤਾਵਰਨ ਦੇ ਅਨੁਕੂਲ ਹੈ। ਪ੍ਰਧਾਨ ਮੰਤਰੀ ਭਾਰਤੀ ਜਨਔਸ਼ਧੀ ਪਰਯੋਜਨਾ ਦੇ ਤਹਿਤ ਇਹ ਪੈਡ ਦੇਸ਼ ਭਰ ਵਿੱਚ ਉਪਲੱਬਧ ਹੋਣਗੇ।
ਕੇਂਦਰੀ ਰਸਾਇਣ ਤੇ ਖਾਧ ਮੰਤਰੀ ਰਾਜ ਮੰਤਰੀ ਮਨਸੁਖ ਐਲ ਮਾਂਡਾਰੀਆ ਨੇ ਕਿਹਾ ਕਿ ਸੁਵਿਧਾ ਆਕਸੋ-ਬਾਇਓਡਿਗਰੇਡੇਬਲ ਨਾਂ ਦੇ ਇਹ ਸੈਨੇਟਰੀ ਪੈਡ ਦੇਸ਼ ਭਰ ਦੇ ਕਰੀਬ 3600 ਜਨਔਸ਼ਧੀ ਕੇਂਦਰਾਂ ’ਤੇ ਉਪਲੱਬਧ ਹੋਣਗੇ। ਇਹ ਕੇਂਦਰ, 33 ਰਾਜਾਂ ਤੇ ਕਾਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਫੈਲੇ ਹਨ।
ਉਨ੍ਹਾਂ ਕਿਹਾ ਕਿ ਇਹ ਪੈਡ ਦੀ ਕੀਮਤ ਬਹੁਤ ਮਾਮੂਲੀ ਰੱਖੀ ਗਈ ਹੈ। ਬਾਜ਼ਾਰ ਵਿੱਚ ਆਮ ਪੈਡ ਦੀ ਕੀਮਤ 8 ਰੁਪਏ ਪ੍ਰਤੀ ਪੈਡ ਹੈ, ਪਰ ਇਹ 4 ਪੈਡ ਵਾਲੇ ਇੱਕ ਪੈਕਿਟ ਦੀ ਕੀਮਤ 10 ਰੁਪਏ ਹੈ। ਇਸ ਦੇ ਨਾਲ ਹੀ ਇਹ ਵਾਤਾਵਰਨ ਦੇ ਵੀ ਅਨੁਕੂਲ ਹੈ।
ਇਨ੍ਹਾਂ ਪੈਡ ਦੇ ਆਉਣ ਨਾਲ ਗ਼ਰੀਬ ਤਬਕੇ ਦੀਆਂ ਔਰਤਾਂ ਨੂੰ ਮਦਦ ਮਿਲੇਗੀ ਤੇ ਬਾਜ਼ਾਰ ਵਿੱਚ ਮਿਲਣ ਵਾਲੇ ਹੋਰ ਕੰਪਨੀਆਂ ਦੇ ਪੈਡ ਦੀ ਕੀਮਤ ਘੱਟ ਹੋਣ ਦੇ ਵੀ ਆਸਾਰ ਹਨ।