ਪੜਚੋਲ ਕਰੋ
Advertisement
ਸਪਨਾ ਚੌਧਰੀ ਦੇ ਬੀਜੇਪੀ 'ਚ ਸ਼ਾਮਲ ਹੋਣ ਨਾਲ RSS ਨੂੰ ਲੱਗਾ ਕਰੰਟ
ਹਰਿਆਣਵੀ ਡਾਂਸਰ ਸਪਨਾ ਚੌਧਰੀ ਦੀ ਬੀਜੇਪੀ ‘ਚ ਐਂਟਰੀ ‘ਤੇ ਆਰਐਸਐਸ ਤੇ ਪਾਰਟੀ ਦੇ ਕੁਝ ਨੇਤਾ ਸਵਾਲ ਚੁੱਕ ਰਹੇ ਹਨ। ਆਰਐਸਐਸ ਦੇ ਮੀਡੀਆ ਬੁਲਾਰੇ ਰਾਜੀਵ ਤੁਲੀ ਨੇ ਸਪਨਾ ਦੇ ਬੀਜੇਪੀ ‘ਚ ਸ਼ਾਮਲ ਹੋਣ ਦੀ ਖ਼ਬਰ ਟਵਿਟਰ ‘ਤੇ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਬੀਜੇਪੀ ‘ਤੇ ਤਨਜ਼ ਕੀਤਾ ਹੈ।
ਨਵੀਂ ਦਿੱਲੀ: ਹਰਿਆਣਵੀ ਡਾਂਸਰ ਸਪਨਾ ਚੌਧਰੀ ਦੀ ਬੀਜੇਪੀ ‘ਚ ਐਂਟਰੀ ‘ਤੇ ਆਰਐਸਐਸ ਤੇ ਪਾਰਟੀ ਦੇ ਕੁਝ ਨੇਤਾ ਸਵਾਲ ਚੁੱਕ ਰਹੇ ਹਨ। ਆਰਐਸਐਸ ਦੇ ਮੀਡੀਆ ਬੁਲਾਰੇ ਰਾਜੀਵ ਤੁਲੀ ਨੇ ਸਪਨਾ ਦੇ ਬੀਜੇਪੀ ‘ਚ ਸ਼ਾਮਲ ਹੋਣ ਦੀ ਖ਼ਬਰ ਟਵਿਟਰ ‘ਤੇ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਬੀਜੇਪੀ ‘ਤੇ ਤਨਜ਼ ਕੀਤਾ ਹੈ। ਰਾਜੀਵ ਨੇ ਲਿਖਿਆ, “ਕੋਰਮ ਪੂਰਾ ਹੋ ਗਿਆ। ਮਨੋਜ ਤਿਵਾੜੀ, ਹੰਸਰਾਜ ਹੰਸ ਤੇ ਹੁਣ ਸਪਨਾ ਚੌਧਰੀ। ਅਲੱਗ ਛਾਪ ਵਾਲੀ ਪਾਰਟੀ, ਸ਼ਿਵਰਾਜ ਸਿੰਘ ਨੂੰ ਵਧਾਈ।”
ਇੱਕ ਸੀਨੀਅਰ ਨੇਤਾ ਨੇ ਕਿਹਾ, “ਸਪਨਾ ਚੌਧਰੀ ਦੇ ਪਾਰਟੀ ‘ਚ ਸ਼ਾਮਲ ਹੋਣ ਦੇ ਸਮਾਗਮ ਨੂੰ ਦਿੱਲੀ ਬੀਜੇਪੀ ਨੇ ਜਿਵੇਂ ਵਧ ਚੜ੍ਹ ਕੇ ਪੇਸ਼ ਕੀਤਾ, ਉਸ ਨਾਲ ਆਰਐਸਐਸ ਤੇ ਪਾਰਟੀ ਦਾ ਇੱਕ ਧੜਾ ਸਹਿਮਤ ਨਹੀਂ। ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਪਾਰਟੀ ਵੱਡੇ ਨੇਤਾਵਾਂ ਨੂੰ ਛੱਡ ਕੇ ਸੈਲੇਬ੍ਰਿਟੀ ਨੂੰ ਅੱਗੇ ਵਧਾ ਰਹੀ ਹੈ। ਪਾਰਟੀ ਦੇ ਸੀਨੀਅਰ ਨੇਤਾ ਮੈਂਬਰ ਮੁਹਿੰਮ ਚਲਾ ਰਹੇ ਸੀ ਪਰ ਇਸ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਜਿਵੇਂ ਉਹ ਸਪਨਾ ਚੌਧਰੀ ਲਈ ਆਏ ਹੋਣ। ਅਗਲੇ ਦਿਨ ਸਪਨਾ ਲਈ ਵੱਖਰੀ ਪ੍ਰੈੱਸ ਕਾਨਫਰੰਸ ਦਾ ਪ੍ਰਬੰਧ ਕੀਤਾ ਗਿਆ।”
ਦਿੱਲੀ ਬੀਜੇਪੀ ਪ੍ਰਧਾਨ ਮਨੋਜ ਤਿਵਾੜੀ ਨੇ ਇਸ ਪੂਰੇ ਮਾਮਲੇ ‘ਤੇ ਕਿਹਾ, “ਉੁਸ ਦੇ ਪਾਰਟੀ ‘ਚ ਸ਼ਾਮਲ ਹੋਣ ਨੂੰ ਮੀਡੀਆ ਨੇ ਵਧਾ ਚੜ੍ਹਾ ਕੇ ਦਿਖਾਇਆ। ਮੈਨੂੰ ਨਹੀਂ ਲੱਗਦਾ ਕਿ ਕੋਈ ਨਾਖੁਸ਼ ਹੈ। ਪਾਰਟੀ ਦੇ ਸੀਨੀਅਰ ਨੇਤਾ ਮੈਂਬਰ ਮੁਹਿੰਮ ਦੀ ਕਾਮਯਾਬੀ ਤੋਂ ਖੁਸ਼ ਹਨ।” ਬੀਜੇਪੀ ‘ਚ ਸ਼ਾਮਲ ਹੋਣ ਤੋਂ ਬਾਅਦ ਸਪਨਾ ਨੇ ਕਿਹਾ ਕਿ ਤੁਹਾਨੂੰ ਹਰ ਕਿਸੇ ਦਾ ਮਾਣ ਕਰਨਾ ਚਾਹੀਦਾ ਹੈ। ਫੇਰ ਭਾਵੇਂ ਉਹ ਕੋਈ ਵੀ ਹੋਵੇ। ਇਸ ਤੋਂ ਪਹਿਲਾਂ ਸਪਨਾ ਨੇ ਲੋਕ ਸਭਾ ਚੋਣਾਂ ‘ਚ ਬੀਜੇਪੀ ਲਈ ਪ੍ਰਚਾਰ ਕੀਤਾ ਸੀ।कोरम पूरा हो गया @ManojTiwariMP @hansrajhansHRH और अब @sapnaChoudhery. Party with a difference.. @ChouhanShivraj जी बधाई। pic.twitter.com/0YGBj1t8MC
— rajiv tuli (@rajivtuli69) 8 July 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਅੰਮ੍ਰਿਤਸਰ
ਪੰਜਾਬ
Advertisement