Electricity KYC Update Scam: ਕੇਂਦਰ ਸਰਕਾਰ ਨੇ ਨਾਗਰਿਕਾਂ ਨੂੰ ਇਲੈਕਟਰੀਸਿਟੀ ਕੇਵਾਈਸੀ ਅਪਡੇਟ ਸਕੈਮ ਤੋਂ ਬਚਾਉਣ ਲਈ ਵੱਡਾ ਕਦਮ ਚੁੱਕਿਆ ਹੈ। ਇਸ ਵਿੱਚ ਜਿਨ੍ਹਾਂ ਮੋਬਾਈਲ ਨੰਬਰਾਂ ਰਾਹੀਂ ਇਹ ਧੋਖਾਧੜੀ ਕੀਤੀ ਜਾ ਰਹੀ ਸੀ, ਉਨ੍ਹਾਂ ਨੂੰ ਬਲਾਕ ਕਰ ਦਿੱਤਾ ਗਿਆ ਹੈ। ਧੋਖਾਧੜੀ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਦੂਰਸੰਚਾਰ ਵਿਭਾਗ (ਡੀਓਟੀ) ਦੁਆਰਾ ਚੱਕਸ਼ੂ ਪੋਰਟਲ ਦੀ ਵਰਤੋਂ ਕੀਤੀ ਗਈ ਸੀ ਅਤੇ ਸ਼ੁਰੂਆਤ ਵਿੱਚ ਕਰੀਬ ਪੰਜ ਸ਼ੱਕੀ ਮੋਬਾਈਲ ਨੰਬਰਾਂ ਦਾ ਪਤਾ ਲਗਾਇਆ ਗਿਆ ਸੀ।


ਇਸ AI-ਅਧਾਰਿਤ ਪੋਰਟਲ ਰਾਹੀਂ ਖੁਲਾਸਾ ਹੋਇਆ ਸੀ ਕਿ ਇਹ ਧੋਖਾਧੜੀ 392 ਹੈਂਡਸੈੱਟਾਂ ਨਾਲ ਲਿੰਕ 31,740 ਮੋਬਾਈਲ ਨੰਬਰਾਂ ਰਾਹੀਂ ਕੀਤੀ ਜਾ ਰਹੀ ਸੀ। ਇਸ ਤੋਂ ਬਾਅਦ DOT ਨੇ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਇਨ੍ਹਾਂ 392 ਹੈਂਡਸੈੱਟਾਂ ਦੇ IMEI ਨੂੰ ਬਲਾਕ ਕਰਨ ਦਾ ਹੁਕਮ ਦਿੱਤਾ ਹੈ। ਇਨ੍ਹਾਂ ਦੀ ਵਰਤੋਂ ਸਾਈਬਰ ਅਪਰਾਧ ਅਤੇ ਵਿੱਤੀ ਧੋਖਾਧੜੀ 'ਚ ਕੀਤੀ ਜਾ ਰਹੀ ਹੈ।


ਇਸ ਤੋਂ ਇਲਾਵਾ ਦੂਰਸੰਚਾਰ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਨੂੰ ਇਨ੍ਹਾਂ 31,740 ਮੋਬਾਈਲ ਨੰਬਰਾਂ ਦੀ ਮੁੜ ਤਸਦੀਕ ਕਰਨ ਲਈ ਕਿਹਾ ਗਿਆ ਸੀ। ਜੇਕਰ ਰੀ-ਵੈਰੀਫਿਕੇਸ਼ਨ ਅਸਫਲ ਹੋ ਜਾਂਦੀ ਹੈ, ਤਾਂ ਇਨ੍ਹਾਂ ਮੋਬਾਈਲ ਨੰਬਰਾਂ ਨੂੰ ਤੁਰੰਤ ਬਲੌਕ ਕੀਤਾ ਜਾਵੇ ਅਤੇ ਇਨ੍ਹਾਂ ਨਾਲ ਜੁੜੇ ਹੈਂਡਸੈੱਟਾਂ ਨੂੰ ਵੀ ਬਲੌਕ ਕੀਤਾ ਜਾਵੇ।


DOT ਦੀ ਤਰਫੋਂ, ਕਿਹਾ ਗਿਆ ਕਿ ਬਿਜਲੀ ਕੇਵਾਈਸੀ ਅਪਡੇਟ ਘੁਟਾਲੇ ਦੀ ਜਾਣਕਾਰੀ ਨਾਗਰਿਕਾਂ ਨੂੰ SMS, WhatsApp ਆਦਿ ਰਾਹੀਂ ਦਿੱਤੀ ਗਈ ਸੀ। ਇਸ 'ਚ ਧੋਖੇਬਾਜ਼ ਗਾਹਕਾਂ ਦੇ ਮੋਬਾਈਲ ਫੋਨਾਂ 'ਤੇ ਕਮਟਰੋਲ ਕਰ ਲੈਂਦੇ ਸਨ। ਨਾਗਰਿਕ DoT ਦੇ ਸੰਚਾਰ ਸਾਥੀ ਪੋਰਟਲ 'ਤੇ ਉਪਲਬਧ Chakshu Report Suspected Fraud Communications 'ਤੇ ਸ਼ੱਕੀ ਧੋਖਾਧੜੀ ਦੀ ਰਿਪੋਰਟ ਕਰ ਸਕਦੇ ਹਨ। ਇਹਸ ਨਾਲ DOT ਨੂੰ ਵਿੱਤੀ ਅਤੇ ਸਾਈਬਰ ਧੋਖਾਧੜੀ ਨੂੰ ਰੋਕਣ ਵਿੱਚ ਮਦਦ ਮਿਲਦੀ ਹੈ।


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।