School Closed: ਇਕ ਪਾਸੇ ਜਿਥੇ ਦੇਸ਼ ਦੇ ਜ਼ਿਆਦਾਤਰ ਸੂਬਿਆਂ ‘ਚ ਮਾਨਸੂਨ ਕਹਿਰ ਬਣ ਕੇ ਵਰ੍ਹ ਰਿਹਾ ਹੈ, ਉਥੇ ਕਸ਼ਮੀਰ ‘ਚ ਗਰਮੀ ਨੇ ਜ਼ੋਰ ਫੜ ਲਿਆ ਹੈ। ਗਰਮੀ ਨੇ ਜੁਲਾਈ ਮਹੀਨੇ ਦਾ 25 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਦਰਅਸਲ, ਕਸ਼ਮੀਰ ਅੱਤ ਦੀ ਗਰਮੀ ਦੀ ਲਪੇਟ ਵਿਚ ਹੈ ਅਤੇ ਘਾਟੀ ਵਿਚ ਕਈ ਥਾਵਾਂ ‘ਤੇ ਐਤਵਾਰ ਨੂੰ 25 ਸਾਲਾਂ ਵਿਚ ਜੁਲਾਈ ਦਾ ਸਭ ਤੋਂ ਉੱਚ ਤਾਪਮਾਨ ਦਰਜ ਕੀਤਾ ਗਿਆ।


ਅੱਤ ਦੀ ਗਰਮੀ ਕਾਰਨ ਹਾਲਾਤ ਇੰਨੇ ਖਰਾਬ ਹਨ ਕਿ ਸਕੂਲ ਬੰਦ (School Closed) ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਕਸ਼ਮੀਰ ਸਕੂਲ ਵਿਭਾਗ ਨੇ ਅੱਤ ਦੀ ਗਰਮੀ ਕਾਰਨ ਭਲਕੇ 30 ਜੁਲਾਈ ਨੂੰ ਸਕੂਲ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਸ਼੍ਰੀਨਗਰ ਸ਼ਹਿਰ ‘ਚ ਵੱਧ ਤੋਂ ਵੱਧ ਤਾਪਮਾਨ 36.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 9 ਜੁਲਾਈ 1999 ਤੋਂ ਬਾਅਦ ਇਹ ਸਭ ਤੋਂ ਗਰਮ ਜੁਲਾਈ ਦਾ ਦਿਨ ਸੀ, ਜਦੋਂ ਪਾਰਾ 37 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ।


ਕਈ ਸਾਲਾਂ ਦੇ ਰਿਕਾਰਡ ਤੋੜੇ
ਸ੍ਰੀਨਗਰ ਵਿਚ ਜੁਲਾਈ ਦਾ ਸਭ ਤੋਂ ਗਰਮ ਦਿਨ 10 ਜੁਲਾਈ 1946 ਨੂੰ ਦਰਜ ਕੀਤਾ ਗਿਆ ਸੀ, ਜਦੋਂ ਪਾਰਾ 38.3 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਦੱਖਣੀ ਕਸ਼ਮੀਰ ਦੇ ਕਾਜ਼ੀਗੁੰਡ ਅਤੇ ਕੋਕਰਨਾਗ ਕਸਬਿਆਂ ਵਿੱਚ ਵੀ ਐਤਵਾਰ ਨੂੰ ਜੁਲਾਈ ਦਾ ਸਭ ਤੋਂ ਗਰਮ ਦਿਨ ਦਰਜ ਕੀਤਾ ਗਿਆ। ਕਾਜ਼ੀਗੁੰਡ ਦਾ ਵੱਧ ਤੋਂ ਵੱਧ ਤਾਪਮਾਨ 35.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ 11 ਜੁਲਾਈ, 1988 ਨੂੰ ਦਰਜ ਕੀਤੇ ਗਏ 34.5 ਡਿਗਰੀ ਸੈਲਸੀਅਸ ਦੇ ਪਿਛਲੇ ਸਭ ਤੋਂ ਉੱਚੇ ਤਾਪਮਾਨ ਨਾਲੋਂ ਵੱਧ ਸੀ।



 




 



ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ‘ਚ ਕਸ਼ਮੀਰ ਘਾਟੀ ‘ਚ ਵੱਖ-ਵੱਖ ਥਾਵਾਂ ‘ਤੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ, ਜਿਸ ਕਾਰਨ ਤਾਪਮਾਨ ‘ਚ ਗਿਰਾਵਟ ਆਉਣ ਦੀ ਸੰਭਾਵਨਾ ਹੈ। ਇਧਰ, ਪੂਰਬੀ ਮੱਧ ਪ੍ਰਦੇਸ਼, ਵਿਦਰਭ, ਉੜੀਸਾ, ਛੱਤੀਸਗੜ੍ਹ, ਤੱਟੀ ਕਰਨਾਟਕ, ਪੱਛਮੀ ਮੱਧ ਪ੍ਰਦੇਸ਼, ਕੋਂਕਣ, ਗੋਆ, ਪੂਰਬੀ ਰਾਜਸਥਾਨ, ਦੱਖਣੀ ਅੰਦਰੂਨੀ ਕਰਨਾਟਕ ਅਤੇ ਉੱਤਰਾਖੰਡ ਵਿਚ ਭਾਰੀ ਬਾਰਸ਼ ਕਾਰਨ ਹਾਲਾਤ ਵਿਗੜ ਗਏ ਹਨ।



ਇਸ ਤੋਂ ਇਲਾਵਾ ਮੱਧ ਮਹਾਰਾਸ਼ਟਰ ਦੇ ਤੱਟਵਰਤੀ ਇਲਾਕਿਆਂ ‘ਚ ਭਾਰੀ ਬਾਰਿਸ਼ (Weather Rain Update) ਹੋਣ ਦੀ ਸੰਭਾਵਨਾ ਹੈ। ਉੱਤਰਾਖੰਡ ਵਿੱਚ ਭਾਰੀ ਮੀਂਹ ਕਾਰਨ ਭਾਰੀ ਤਬਾਹੀ ਹੋਈ ਹੈ। ਇਸ ਦੀਆਂ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਹਨ।