ਨਵੀਂ ਦਿੱਲੀ: ਦਿੱਲੀ ਦੀ ਤੀਸ ਹਜ਼ਾਰੀ ਕੋਰਟ ‘ਚ ਵਕੀਲਾਂ ਅਤੇ ਪੁਲਿਸ ‘ਚ ਝੜਪ ਹੋਣ ਨਾਲ ਤਨਾਅ ਵਧ ਗਿਆ। ਪੁਲਿਸ ਦੇ ਜਵਾਨਾਂ ਨਾਲ ਝੜਪ ਤੋਂ ਬਾਅਦ ਗੁੱਸੇ ‘ਚ ਵਕੀਲਾਂ ਨੇ ਪੁਲਿਸ ਦੀ ਇੱਕ ਗੱਡੀ ਨੂੰ ਅੱਗ ਲੱਗਾ ਦਿੱਤੀ। ਪੁਸਿਲ ਅਤੇ ਵਕੀਲਾਂ ‘ਚ ਇਹ ਝੜਪ ਲੌਕਅਪ ਦੇ ਨੇੜੇ ਹੋਈ। ਪੁਲਿਸ ਅਤੇ ਵਕੀਲਾਂ ‘ਚ ਹੋਏ ਇਸ ਝਗੜੇ ਨਾਲ ਨੇੜਲੇ ਇਲਾਕੇ ‘ਚ ਜਾਮ ਲੱਗ ਗਿਆ।
ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਰਹੇ ਹਨ। ਦੋਵਾਂ ਪੱਖਾਂ ਤੋਂ ਮਾਮਲੇ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ਾਂ ਹੋ ਰਹੀਆਂ ਹਨ। ਪੁਲਿਸ ਦੇ ਆਲਾ ਅਧਿਕਾਰੀ ਤਨਾਅਪੂਰਣ ਸਥਿਤੀ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਵਕੀਲਾਂ ਵੱਲੋਂ ਕੋਈ ਵੀ ਨੁਮਾਇੰਦਾ ਸਾਹਮਣੇ ਨਹੀਂ ਆ ਰਿਹਾ।
ਇਹ ‘ਚ ਖ਼ਬਰ ਹੈ ਕਿ ਵਕੀਲਾਂ ਵੱਲੋਂ ਗੋਲੀ ਚਲਾਉਣ ਵਾਲੇ ਪੁਲਿਸਕਰਮੀ ‘ਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਦੋਵਾਂ ਧੀਰਾਂ ‘ਚ ਲੜਾਈ ਪਾਰਕਿੰਗ ਨੂੰ ਲੈ ਕੇ ਸ਼ੁਰੂ ਹੋਇਆ। ਜਿਸ ਇੱਕ ਪੁਲਿਸਵਾਲੇ ਨੇ ਗੋਲੀ ਚਲਾ ਦਿੱਤੀ ਜੋ ਇੱਕ ਵਕੀਲ ਨੂੰ ਲੱਗੀ। ਜ਼ਖ਼ਮੀ ਵਕੀਲ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।
ਤੀਸ ਹਜ਼ਾਰੀ ਕੋਰਟ ‘ਚ ਵਕੀਲਾਂ ਅਤੇ ਪੁਲਿਸ ‘ਚ ਝੜਪ, ਇੱਕ ਗੱਡੀ ਨੂੰ ਲਗਾਈ ਅੱਗ
ਏਬੀਪੀ ਸਾਂਝਾ
Updated at:
02 Nov 2019 05:07 PM (IST)
ਦਿੱਲੀ ਦੀ ਤੀਸ ਹਜ਼ਾਰੀ ਕੋਰਟ ‘ਚ ਵਕੀਲਾਂ ਅਤੇ ਪੁਲਿਸ ‘ਚ ਝੜਪ ਹੋਣ ਨਾਲ ਤਨਾਅ ਵਧ ਗਿਆ। ਪੁਲਿਸ ਦੇ ਜਵਾਨਾਂ ਨਾਲ ਝੜਪ ਤੋਂ ਬਾਅਦ ਗੁੱਸੇ ‘ਚ ਵਕੀਲਾਂ ਨੇ ਪੁਲਿਸ ਦੀ ਇੱਕ ਗੱਡੀ ਨੂੰ ਅੱਗ ਲੱਗਾ ਦਿੱਤੀ।
- - - - - - - - - Advertisement - - - - - - - - -