Haryana Chief Minister Gift Scheme: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਸਮਾਜ ਦੀ ਭਲਾਈ ਤਹਿਤ ਮੁੱਖ ਮੰਤਰੀ ਉਪਹਾਰ ਯੋਜਨਾ ਵਜੋਂ ਸ਼ੁਰੂ ਕੀਤੀ ਗਈ ਅਨੋਖੀ ਪਹਿਲ ਨੂੰ ਪਹਿਲੇ ਪੜਾਅ ਵਿੱਚ ਮਿਲੀ ਵੱਡੀ ਸਫਲਤਾ ਦੇ ਬਾਅਦ ਹੁਣ ਇਸ ਯੋਜਨਾ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ ਹੈ। ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਤੇ ਸੂਚਨਾ, ਲੋਕ ਸੰਪਰਕ, ਭਾਸ਼ਾ ਤੇ ਸਭਿਆਚਾਰਕ ਵਿਭਾਗ ਦੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ ਨੇ ਦੱਸਿਆ ਕਿ ਦੂਜੇ ਪੜਾਅ ਵਿਚ 101 ਉਪਹਾਰਾਂ ਦੀ ਨੀਲਾਮੀ ਕੀਤੀ ਜਾਵੇਗੀ ਤੇ ਇਸ ਲਈ ਆਨਲਾਇਨ ਪੋਰਟਲ https://cmuphaarhry.com 'ਤੇ 15 ਅਗਸਤ, 2023 ਤਕ ਬੋਲੀ ਲਗਾਈ ਜਾ ਸਕਦੀ ਹੈ। 


 


ਉਨ੍ਹਾਂ ਨੇ ਕਿਹਾ ਕਿ ਕੋਈ ਵੀ ਨਾਗਰਿਕ ਆਨਲਾਈਨ ਪੋਰਟਲ 'ਤੇ ਰਜਿਸਟ੍ਰੇਸ਼ਨ ਕਰ ਕੇ ਇਨ੍ਹਾਂ ਉਪਹਾਰਾਂ ਦੀ ਨੀਲਾਮੀ ਵਿਚ ਹਿੱਸਾ ਲੈ ਸਕਦਾ ਹੈ। ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਉਪਹਾਰਾਂ ਤੋਂ ਪ੍ਰਾਪਤ ਰਕਮ ਨੂੰ ਹੜ੍ਹ ਰਾਹਤ ਕੰਮਾਂ ਵਿਚ ਖਰਚ ਕਰਨ ਦਾ ਫੈਸਲਾ ਕੀਤਾ ਗਿਆ ਹੈ। ਡਾ. ਅਮਿਤ ਅਗਰਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਉਪਹਾਰ ਪੋਰਟਲ 'ਤੇ ਹਰ ਉਪਹਾਰ ਦੇ ਨਾਲ ਉਸ ਦੀ ਬੇਸ ਰਕਮ ਦਰਜ ਕੀਤੀ ਗਈ ਹੈ। ਕੋਈ ਵੀ ਵਿਅਕਤੀ ਨਿਰਧਾਰਿਤ ਰਕਮ ਤੋਂ ਉੱਪਰ ਬੋਲੀ ਲਗਾ ਕੇ ਆਪਣੇ ਇੱਥਾ ਅਨੁਸਾਰ ਰਕਮ ਵੀ ਦੇ ਸਕਦਾ ਹੈ ਤੇ ਉਪਹਾਰ ਖਰੀਦ ਸਕਦਾ ਹੈ।


ਅਜਿਹੇ ਬੋਲੀ ਕਰਤਾਵਾਂ ਨੂੰ ਮੁੱਖ ਮੰਤਰੀ ਖੁਦ ਆਪਣੇ ਹੱਥਾ ਨਾਲ ਉਪਹਾਰ ਭੇਂਟ ਕਰਣਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਬੋਲੀ ਤਾਤਾ ਚਾਹੇ ਤਾਂ ਊਹ ਉਪਹਾਰ ਕੋਰਿਅਰ ਤੋਂ ਵੀ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਸੋਚ ਹੈ ਕਿ ਲੋਕਾਂ ਨੂੰ ਸਮਾਜ ਦੀ ਭਲਾਈ ਲਈ ਸਹਿਯੋਗ ਕਰਨ ਵਿਚ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਊਹ ਇਸ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਸਮਰੱਥਾ ਅਨੁਸਾਰ ਰਕਮ ਦੇ ਕੇ ਸਮਾਜਿਕ ਕੰਮਾਂ ਵਿਚ ਸਹਿਯੋਗ ਕਰ ਸਕਦੇ ਹਨ।


 


ਵਰਨਣਯੋਗ ਹੈ ਕਿ ਮੁੱਖ ਮੰਤਰੀ  ਮਨੋਹਰ ਲਾਲ ਨੇ ਆਪਣੇ ਵੱਖ-ਵੱਖ ਪ੍ਰੋਗ੍ਰਾਮਾਂ ਦੌਰਾਨ ਸਮਾਜਿਕ ਸੰਸਥਾਵਾਂ ਜਾਂ ਵਿਅਕਤੀਆਂ ਵੱਲੋਂ ਸਨਮਾਨ ਸਵਰੂਪ ਭੇਂਟ ਕੀਤੇ ਗਏ ਉਪਹਾਰਾਂ ਨੂੰ ਨੀਲਾਮ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਲਈ ਇਕ ਪੋਰਟਲ ਬਣਾਇਆ ਹੋਇਆ ਹੈ ਅਤੇ ਇਸ ਦੇ ਪਹਿਲੇ ਪੜਾਅ ਵਿਚ 51 ਉਪਹਾਰਾਂ ਦੀ ਨੀਲਾਮੀ ਕੀਤੀ ਗਈ।


ਇੰਨ੍ਹਾਂ ਉਪਹਾਰਾਂ ਪ੍ਰਾਪਤ ਇਸ ਸਹਿਯੋਗ ਰਕਮ ਨੂੰ ਮੁੱਖ ਮੰਤਰੀ ਰਾਹਤ ਕੋਸ਼ ਵਿਚ ਜਮ੍ਹਾ ਕੀਤਾ ਗਿਆ ਸੀ ਅਤੇ ਇਸ ਨੂੰ ਜਨਭਲਾਈ ਦੇ ਕੰਮਾਂ ਵਿਚ ਖਰਚ ਕੀਤਾ ਗਿਆ।