Assembly Elections 2023: 5 ਸੂਬਿਆਂ ਵਿੱਚ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ 1,760 ਕਰੋੜ ਰੁਪਏ ਦੀ ਨਕਦੀ, ਸ਼ਰਾਬ ਅਤੇ ਮੁਫ਼ਤ ਵਸਤਾਂ ਜ਼ਬਤ ਕੀਤੀਆਂ ਹਨ। ਭਾਰਤੀ ਚੋਣ ਕਮਿਸ਼ਨ (ECI) ਮੁਤਾਬਕ ਇਹ ਰਕਮ 2018 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜ਼ਬਤ ਕੀਤੀਆਂ ਗਈਆਂ ਵਸਤਾਂ ਨਾਲੋਂ 7 ਗੁਣਾ ਜ਼ਿਆਦਾ ਹੈ।


ਚੋਣ ਕਮਿਸ਼ਨ ਨੇ ਸੋਮਵਾਰ (20 ਨਵੰਬਰ) ਨੂੰ ਕਿਹਾ ਕਿ ਵੋਟਰਾਂ ਨੂੰ ਲੁਭਾਉਣ ਦੇ ਮਕਸਦ ਨਾਲ ਪੰਜ ਸੂਬਿਆਂ ਵਿੱਚ ਹੁਣ ਤੱਕ 1,760 ਕਰੋੜ ਰੁਪਏ ਤੋਂ ਵੱਧ ਮੁੱਲ ਦੀਆਂ ਮੁਫ਼ਤ ਦਵਾਈਆਂ, ਨਸ਼ੀਲੇ ਪਦਾਰਥ, ਨਕਦੀ, ਸ਼ਰਾਬ ਅਤੇ ਕੀਮਤੀ ਧਾਤਾਂ ਜ਼ਬਤ ਕੀਤੀਆਂ ਗਈਆਂ ਹਨ।


ਇਹ ਵੀ ਪੜ੍ਹੋ: Ram Rahim News: ਬਲਾਤਕਾਰੀ ਰਾਮ ਰਹੀਮ ਮੁੜ ਜੇਲ੍ਹੋਂ ਬਾਹਰ ! 21 ਦਿਨਾਂ ਦੀ ਮਿਲੀ ਫਰਲੋ


2018 ਦੇ ਮੁਕਾਬਲੇ 7 ਗੁਣਾ ਜ਼ਿਆਦਾ ਜ਼ਬਤੀ


ਪੀਟੀਆਈ ਮੁਤਾਬਕ ਚੋਣ ਕਮਿਸ਼ਨ ਨੇ ਕਿਹਾ, "ਇਹ ਜ਼ਬਤੀ 9 ਅਕਤੂਬਰ ਨੂੰ 5 ਰਾਜਾਂ ਵਿੱਚ ਚੋਣ ਤਰੀਕਾਂ ਦੇ ਐਲਾਨ ਤੋਂ ਬਾਅਦ ਕੀਤੀ ਗਈ ਹੈ। ਇਹ ਰਕਮ 2018 ਵਿੱਚ ਇਨ੍ਹਾਂ ਹੀ ਰਾਜਾਂ ਵਿੱਚ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕੀਤੀ ਗਈ ਜ਼ਬਤੀ ਨਾਲੋਂ ਸੱਤ ਗੁਣਾ ਵੱਧ ਹੈ। ਇੱਥੇ 239.15 ਕਰੋੜ ਰੁਪਏ ਜ਼ਬਤ ਕੀਤੇ ਗਏ।


ਤੇਲੰਗਾਨਾ-ਰਾਜਸਥਾਨ ਵਿੱਚ ਵੋਟਿੰਗ ਬਾਕੀ


ਹੁਣ ਤੱਕ 5 ਵਿੱਚੋਂ 3 ਰਾਜਾਂ ਵਿੱਚ ਵੋਟਿੰਗ ਹੋ ਚੁੱਕੀ ਹੈ। ਇਨ੍ਹਾਂ ਵਿੱਚ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਮਿਜ਼ੋਰਮ ਸ਼ਾਮਲ ਹਨ, ਜਦਕਿ ਰਾਜਸਥਾਨ ਵਿੱਚ 25 ਨਵੰਬਰ ਅਤੇ ਤੇਲੰਗਾਨਾ ਵਿੱਚ 30 ਨਵੰਬਰ ਨੂੰ ਵੋਟਾਂ ਪੈਣੀਆਂ ਹਨ। ਚੋਣ ਕਮਿਸ਼ਨ ਦੇ ਇੱਕ ਬਿਆਨ ਅਨੁਸਾਰ ਇਸ ਤੋਂ ਪਹਿਲਾਂ ਛੇ ਰਾਜਾਂ ਗੁਜਰਾਤ, ਹਿਮਾਚਲ ਪ੍ਰਦੇਸ਼, ਨਾਗਾਲੈਂਡ, ਮੇਘਾਲਿਆ, ਤ੍ਰਿਪੁਰਾ ਅਤੇ ਕਰਨਾਟਕ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ 1400 ਕਰੋੜ ਰੁਪਏ ਤੋਂ ਵੱਧ ਦੀ ਰਕਮ ਜ਼ਬਤ ਕੀਤੀ ਗਈ ਸੀ।


ਹਿੰਦੁਸਤਾਨ ਟਾਈਮਸ ਮੁਤਾਬਕ ਤੇਲੰਗਾਨਾ ਵਿੱਚ ਸਭ ਤੋਂ ਵੱਧ 659.2 ਕਰੋੜ ਰੁਪਏ ਦੀਆਂ ਵਸਤੂਆਂ ਜ਼ਬਤ ਕੀਤੀਆਂ ਗਈਆਂ ਹਨ। ਇਸ ਤੋਂ ਬਾਅਦ ਰਾਜਸਥਾਨ ਹੈ, ਜਿੱਥੇ 650.7 ਕਰੋੜ ਰੁਪਏ ਦਾ ਸਾਮਾਨ ਜ਼ਬਤ ਕੀਤਾ ਗਿਆ ਹੈ।


ਇਹ ਵੀ ਪੜ੍ਹੋ: Gurpatwant Singh Pannu: SFJ ਮੁਖੀ ਗੁਰਪਤਵੰਤ ਸਿੰਘ ਪੰਨੂ ਵਿਰੁੱਧ NIA ਨੇ ਮਾਮਲਾ ਕੀਤਾ ਦਰਜ, ਜਾਣੋ ਪੂਰਾ ਮਾਮਲਾ