ਪੜਚੋਲ ਕਰੋ
Advertisement
ਸੈਲਫੀ ਬਣੀ ਜਾਨ ਲਈ ਖ਼ਤਰਾ, ਹੁਣ ਤੱਕ 259 ਮੌਤਾਂ
ਲਗਪਗ ਹਰ ਕਿਸੇ ਕੋਲ ਸਮਾਰਟਫੋਨ ਹੈ ਜਿਸ ‘ਚ ਹਰ ਕੋਈ ਸੈਲਫੀ ਕਲਿੱਕ ਕਰਨ ਦਾ ਆਪਣਾ ਸੌਂਕ ਰੱਖਦਾ ਹੈ। ਇਸ ਸੌਂਕ ਦੇ ਚੱਲਦੇ ਕਈ ਵਾਰ ਲੋਕਾਂ ਨੂੰ ਆਪਣੀ ਜਾਨ ‘ਤੇ ਵੀ ਖੇਡਦੇ ਦੇਖਿਆ ਗਿਆ ਹੈ। ਲੋਕ ਖ਼ਤਰਨਾਕ ਥਾਂਵਾਂ ‘ਤੇ ਵੀ ਤਸਵੀਰਾਂ ਕਲਿੱਕ ਕਰਨ ਤੋਂ ਨਹੀਂ ਹਟਦੇ।
ਨਵੀਂ ਦਿੱਲੀ: ਲਗਪਗ ਹਰ ਕਿਸੇ ਕੋਲ ਸਮਾਰਟਫੋਨ ਹੈ ਜਿਸ ‘ਚ ਹਰ ਕੋਈ ਸੈਲਫੀ ਕਲਿੱਕ ਕਰਨ ਦਾ ਆਪਣਾ ਸੌਂਕ ਰੱਖਦਾ ਹੈ। ਇਸ ਸੌਂਕ ਦੇ ਚੱਲਦੇ ਕਈ ਵਾਰ ਲੋਕਾਂ ਨੂੰ ਆਪਣੀ ਜਾਨ ‘ਤੇ ਵੀ ਖੇਡਦੇ ਦੇਖਿਆ ਗਿਆ ਹੈ। ਲੋਕ ਖ਼ਤਰਨਾਕ ਥਾਂਵਾਂ ‘ਤੇ ਵੀ ਤਸਵੀਰਾਂ ਕਲਿੱਕ ਕਰਨ ਤੋਂ ਨਹੀਂ ਹਟਦੇ। ਇਸੇ ਸਿਲਸਿਲੇ ‘ਚ ਇੰਡੀਆ ਜਨਰਲ ਆਫ਼ ਫੈਮਿਲੀ ਮੈਡੀਸਨ ਐਂਡ ਪ੍ਰਾਇਮਰੀ ਕੇਅਰ ਦੀ ਰਿਪੋਰਟ ਮੁਤਾਬਕ ਸਾਲ 2011 ਤੇ 2017 ਤੱਕ 259 ਲੋਕ ਸੈਲਫੀ ਲੈਣ ਕਾਰਨ ਆਪਣੀ ਜਾਨ ਗੁਆ ਬੈਠੇ ਹਨ।
ਮੌਤਾਂ ਦਾ ਇਹ ਅੰਕੜਾ ਸਾਲ ਦਰ ਸਾਲ ਵਧਦਾ ਗਿਆ। ਸੈਲਫੀ ਲੈਣ ‘ਚ ਕੁਝ ਮਦਦ ਸੈਲਫੀ ਸਟਿਕ ਨੇ ਕਰ ਦਿੱਤੀ। ਅਕਤੂਬਰ 2011 ਤੋਂ ਨਵੰਬਰ 2017 ‘ਚ ਦੁਨੀਆ ਭਰ ‘ਚ ਕਰੀਬ 259 ਲੋਕਾਂ ਦੀ ਮੌਤ ਸੈਲਫੀ ਲੈਣ ਕਰਕੇ ਹੋਈ। ਜਦਕਿ ਇਸ ਦੌਰਾਨ ਸ਼ਾਰਕ ਦੇ ਹਮਲੇ ਨਾਲ ਮਰਨ ਵਾਲਿਆਂ ਦੀ ਗਿਣਤੀ 50 ਸੀ। ਰਿਪੋਰਟ ਮੁਤਾਬਕ ਇਸ ਮਾਮਲੇ ‘ਚ ਔਰਤਾਂ ਮਰਦਾਂ ਤੋਂ ਕਿਤੇ ਅੱਗੇ ਹਨ। ਸੈਲਫੀ ਨਾਲ ਹੋਣ ਵਾਲੀਆਂ ਮੌਤਾਂ ਨੂੰ ਤਿੰਨ ਹਿੱਸਿਆਂ ‘ਚ ਵੰਡਿਆ ਗਿਆ ਹੈ। ਇਸ ‘ਚ ਡੁੱਬਣ, ਹਾਦਸਾਗ੍ਰਸਤ ਤੇ ਸੈਲਫੀ ਦੌਰਾਨ ਡਿੱਗਣਾ ਸ਼ਾਮਲ ਹੈ।
ਫੋਟੋ ਕਲਿੱਕ ਕਰਦੇ ਸਮੇਂ ਮਰਨ ਵਾਲਿਆਂ ‘ਚ ਭਾਰਤੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਅਜਿਹੇ ‘ਚ ਭਾਰਤ ‘ਚ ਕੁਝ ਖ਼ਤਰਨਾਕ ਹਿੱਸਿਆਂ ਨੂੰ ਨੋ-ਸੇਲਫੀ ਜ਼ੋਨ ‘ਚ ਤਬਦੀਲ ਕੀਤਾ ਗਿਆ ਹੈ। ਇਸ ‘ਚ ਮੁੰਬਈ ਦੀਆਂ 16 ਥਾਵਾਂ ਸ਼ਾਮਲ ਹਨ। ਸੈਲਫੀ ਦੇ ਚਕੱਰ ‘ਚ ਮੌਤ ਦੀ ਲਿਸਟ ‘ਚ ਭਾਰਤ ਤੋਂ ਬਾਅਦ ਰੂਸ ਦਾ ਨਾਂ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement