ਨਵੀਂ ਦਿੱਲੀ: ਬੀਤੇ ਦਿਨ ਦਿੱਲੀ ਦੇ ਛਤਰਸਾਲ ਸਟੇਡੀਅਮ ਵਿਚ ਦੋ ਗਰੁੱਪਾਂ ਵਿਚਾਲੇ ਹੋਏ ਝਗੜੇ ਵਿਚ ਸਾਗਰ ਨਾਂ ਦੇ ਪਹਿਲਵਾਨ ਦੀ ਕਤਲ ਹੋ ਗਿਆ। ਇਸ ਕਤਲ ਦਾ ਦੋਸ਼ ਉਲੰਪੀਅਨ ਪਹਿਲਵਾਨ ਸੁਸ਼ੀਲ ਕੁਮਾਰ 'ਤੇ ਲੱਗ ਰਿਹਾ ਹੈ, ਪਰ 24 ਘੰਟਿਆਂ ਦੇ ਬਾਵਜੂਦ ਸੁਸ਼ੀਲ ਕੁਮਾਰ ਅਜੇ ਵੀ ਦਿੱਲੀ ਪੁਲਿਸ ਦੇ ਹੱਥੋਂ ਬਾਹਰ ਹੈ। ਹੁਣ ਇਸ ਮਾਮਲੇ 'ਚ ਮ੍ਰਿਤਕ ਸਾਗਰ ਦੇ ਪਰਿਵਾਰਕ ਮੈਂਬਰਾਂ ਨੇ ਦਿੱਲੀ ਪੁਲਿਸ ਦੇ ਉੱਚ ਅਧਿਕਾਰੀਆਂ 'ਤੇ ਗੰਭੀਰ ਇਲਜ਼ਾਮ ਲਾਏ ਹਨ।


ਦੱਸ ਦਈਏ ਕਿ ਮ੍ਰਿਤਤਕ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਦਿੱਲੀ ਪੁਲਿਸ ਸਾਡਾ ਫੋਨ ਵੀ ਨਹੀਂ ਚੁੱਕ ਰਹੀ, ਜਦੋਂਕਿ ਕਿ ਦਿੱਲੀ ਦੇ ਬਰਵਾਲਾ ਵਿੱਚ ਸੁਸ਼ੀਲ ਕੁਮਾਰ ਆਪਣੇ ਦੋਸ਼ਾਂ ਨੂੰ ਕਿਸ ਹੋਰ ਸਿਰ ਮੜਣ ਦੀ ਕੋਸ਼ਿਸ਼ ਕਰ ਰਿਹਾ ਹੈ।


ਪਹਿਲਵਾਨ ਸਾਗਰ ਦੀ ਮੌਤ ਦੇ 24 ਘੰਟਿਆਂ ਬਾਅਦ ਵੀ ਦਿੱਲੀ ਪੁਲਿਸ ਅਜੇ ਸਾਗਰ ਦੇ ਕਾਤਲ ਓਲੰਪਿਕ ਤਗਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਜਿਸ ਤੋਂ ਬਾਅਦ ਸਾਗਰ ਦੇ ਪਰਿਵਾਰ ਨੇ ਮੀਡੀਆ ਦੇ ਸਾਹਮਣੇ ਰੋਂਦਿਆਂ ਹੋਇਆ ਇਨਸਾਫ ਦੀ ਗੁਹਾਰ ਲਗਾਈ।


ਪਹਿਲਵਾਨ ਸਾਗਰ ਦੇ ਮਾਮੇ ਆਨੰਦ ਨੇ ਦੱਸਿਆ ਕਿ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਸਾਗਰ ਦੇ ਵੱਡਾ ਪਹਿਲਵਾਨ ਬਣਨ ਦਾ ਖ਼ਤਰਾ ਸੀ, ਜਿਸ ਕਾਰਨ ਸੁਸ਼ੀਲ ਕੁਮਾਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਾਗਰ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਨੇ ਮਾਮਲਾ ਤਾਂ ਦਰਜ ਕਰ ਲਿਆ ਹੈ ਅਤੇ ਸੁਸ਼ੀਲ ਕੁਮਾਰ 'ਤੇ ਕਤਲ ਦਾ ਕੇਸ ਹੈ। ਪਰ ਪੁਲਿਸ ਉਸਨੂੰ ਗ੍ਰਿਫਤਾਰ ਨਹੀਂ ਕਰ ਰਹੀ ਕਿਉਂਕਿ ਸੁਸ਼ੀਲ ਕੁਮਾਰ ਇੱਕ ਵੱਡਾ ਪਹਿਲਵਾਨ ਹੈ, ਹਿੰਦ ਕੇਸਰੀ ਹੈ ਅਤੇ ਓਲੰਪਿਕ ਵਿਚ ਤਮਗਾ ਜਿੱਤ ਚੁੱਕਿਆ ਹੈ।


ਉਨ੍ਹਾਂ ਅੱਗੇ ਕਿਹਾ ਕਿ ਹੁਣ ਸੁਸ਼ੀਲ ਕੁਮਾਰ ਬਰਵਾਲਾ ਵਿਚ ਘੁੰਮ ਰਿਹਾ ਹੈ, ਅਤੇ ਕਤਲ ਦੇ ਦੋਸ਼ ਕਿਸੇ ਹੋਰ ਦੇ ਮੱਥੇ ਮੜਣ ਦੀ ਕੋਸ਼ਿਸ਼ 'ਚ ਲਗਿਆ ਹੈ। ਨਾਲ ਹੀ ਮ੍ਰਿਤਕ ਪਹਿਲਵਾਨ ਸਾਗਰ ਦੇ ਮਾਮੇ ਆਨੰਦ ਨੇ ਦਿੱਲੀ ਪੁਲਿਸ ਦੇ ਉੱਚ ਅਧਿਕਾਰੀਆਂ 'ਤੇ ਵੀ ਦੋਸ਼ ਲਾਇਆ ਕਿ ਮੈਂ ਸਵੇਰ ਤੋਂ ਕਈ ਵਾਰ ਫੋਨ ਕਰ ਚੁੱਕਿਆਂ ਹਾਂ। ਪਰ ਕੋਈ ਫੋਨ ਨਹੀਂ ਚੁੱਕ ਰਿਹਾ। ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਵੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।


ਇਹ ਵੀ ਪੜ੍ਹੋ: Weather Update: ਮੌਸਮ ਨੇ ਮੁੜ ਬਦਲਿਆ ਅੰਦਾਜ, ਲੋਕਾਂ ਮਿਲੀ ਗਰਮੀ ਤੋਂ ਰਾਹਤ, ਇਨ੍ਹਾਂ ਸੂਬਿਆਂ 'ਚ ਤੂਫਾਨ ਤੋਂ ਬਾਅਦ ਜ਼ੋਰਦਾਰ ਬਾਰਸ਼


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904