Corona Virus Vaccine: ਭਾਰਤ ਦੇ ਸੀਰਮ ਇੰਸਟੀਚਿਊਟ ਨੂੰ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿੱਚ ਵੱਡੀ ਸਫਲਤਾ ਮਿਲੀ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਸੀਰਮ ਕੋਰੋਨਾ ਵੈਕਸੀਨ ਕੋਵੋਵੈਕਸ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ। ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਸ਼ੁੱਕਰਵਾਰ ਨੂੰ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਸੰਸਥਾ ਨੇ ਕਿਹਾ, Covovax ਨੂੰ ਐਮਰਜੈਂਸੀ ਵਰਤੋਂ ਲਈ WHO ਦੀ ਮਨਜ਼ੂਰੀ ਮਿਲ ਗਈ ਹੈ। ਇਸ ਨਾਲ ਕੋਰੋਨਾ ਵਿਰੁੱਧ ਸਾਡੀ ਲੜਾਈ ਮਜ਼ਬੂਤ ਹੋਵੇਗੀ।
ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ ਨੇ ਟਵੀਟ ਕੀਤਾ ਅਤੇ WHO ਦੀ ਮਨਜ਼ੂਰੀ 'ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਲਿਖਿਆ, ਕੋਵਿਡ-19 ਵਿਰੁੱਧ ਸਾਡੀ ਲੜਾਈ ਵਿੱਚ ਇਹ ਇੱਕ ਹੋਰ ਮੀਲ ਪੱਥਰ ਹੈ। ਕੋਵੋਵੈਕਸ ਨੂੰ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਨੇ ਇਸ ਸਹਿਯੋਗ ਲਈ WHO ਦਾ ਧੰਨਵਾਦ ਕੀਤਾ।
ਦੱਸ ਦੇਈਏ ਕਿ SII ਨੇ ਕੋਵੋਵੈਕਸ ਦੇ ਨਿਰਮਾਣ ਅਤੇ ਸਪਲਾਈ ਲਈ ਅਮਰੀਕਾ ਦੀ ਬਾਇਓਟੈਕ ਕੰਪਨੀ ਨੋਵਾਵੈਕਸ ਨਾਲ ਸਮਝੌਤਾ ਕੀਤਾ ਹੈ। WHO ਦੀ ਮਨਜ਼ੂਰੀ ਨਾਲ, ਕੋਵੋਵੈਕਸ ਕੋਵਿਡ-19 ਵੈਕਸੀਨ ਦੀ ਸਪਲਾਈ ਦਾ ਬਹੁਤ ਵਿਸਤਾਰ ਹੋਵੇਗਾ। SII ਕੋਵੋਵੈਕਸ ਦੀਆਂ 1.1 ਬਿਲੀਅਨ ਖੁਰਾਕਾਂ ਦੀ ਸਪਲਾਈ ਕਰਨ ਲਈ ਵਚਨਬੱਧ ਹੈ।
Novavax-SII ਵੈਕਸੀਨ ਨੂੰ ਹਾਲ ਹੀ ਵਿੱਚ ਇੰਡੋਨੇਸ਼ੀਆ ਅਤੇ ਫਿਲੀਪੀਨਜ਼ ਵਿੱਚ ਸੰਕਟਕਾਲੀਨ ਵਰਤੋਂ ਲਈ ਮਨਜ਼ੂਰੀ ਦਿੱਤੀ ਗਈ ਸੀ। ਇਸਨੇ ਭਾਰਤ ਵਿੱਚ ਐਮਰਜੈਂਸੀ ਵਰਤੋਂ ਅਧਿਕਾਰ ਲਈ ਵੀ ਅਰਜ਼ੀ ਦਿੱਤੀ ਹੈ। ਨੋਵਾਵੈਕਸ ਨੇ ਯੂਨਾਈਟਿਡ ਕਿੰਗਡਮ, ਆਸਟਰੇਲੀਆ, ਨਿਊਜ਼ੀਲੈਂਡ, ਕੈਨੇਡਾ ਅਤੇ ਡਬਲਯੂਐਚਓ ਨਾਲ ਆਪਣੀ ਵੈਕਸੀਨ ਲਈ ਰੈਗੂਲੇਟਰੀ ਫਾਈਲਿੰਗ ਦਾ ਵੀ ਐਲਾਨ ਕੀਤਾ ਹੈ।
WHO ਨੇ ਬਿਆਨ ਵਿੱਚ ਕੀ ਕਿਹਾ
WHO ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ NVX-CoV2373 ਲਈ ਇੱਕ ਐਮਰਜੈਂਸੀ ਵਰਤੋਂ ਸੂਚੀ (EUL) ਜਾਰੀ ਕੀਤੀ ਹੈ, ਜੋ SARS-CoV-2 ਵਾਇਰਸ ਦੇ ਵਿਰੁੱਧ WHO ਵਲੋਂ ਪ੍ਰਮਾਣਿਤ ਟੀਕਿਆਂ ਦਾ ਵਿਸਥਾਰ ਕੀਤਾ ਗਿਆ। ਬਿਆਨ ਵਿੱਚ ਕਿਹਾ ਗਿਆ ਹੈ ਕਿ ਕੋਵੋਵੈਕਸ ਨਾਂਅ ਦੀ ਇਹ ਵੈਕਸੀਨ ਸੀਰਮ ਇੰਸਟੀਚਿਊਟ ਆਫ ਇੰਡੀਆ ਵਲੋਂ ਨੋਵੋਵੈਕਸ ਦੇ ਲਾਇਸੈਂਸ ਦੇ ਤਹਿਤ ਤਿਆਰ ਕੀਤੀ ਗਈ ਹੈ ਅਤੇ ਇਹ ਕੋਵੈਕਸ ਸੁਵਿਧਾ ਪੋਰਟਫੋਲੀਓ ਦਾ ਹਿੱਸਾ ਹੈ, ਜੋ ਘੱਟ ਆਮਦਨ ਵਾਲੇ ਦੇਸ਼ਾਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਟੀਕਾਕਰਨ ਕਰਨ ਲਈ ਚੱਲ ਰਹੀ ਕੋਸ਼ਿਸ਼ਾਂ ਦੀ ਪੂਰਤੀ ਕਰਦੀ ਹੈ, ਜਿਸਦੀ ਬਹੁਤ ਜ਼ਿਆਦਾ ਲੋੜ ਹੈ।
ਇਹ ਵੀ ਪੜ੍ਹੋ: Punjab Election: ਨਵੇਂ ਵਿਵਾਦ 'ਚ ਫਸੇ ਨਵਜੋਤ ਸਿੰਘ ਸਿੱਧੂ, ਪ੍ਰੈੱਸ ਕਾਨਫਰੰਸ ਦੌਰਾਨ ਬੇਕਾਬੂ ਹੋਈ ਜ਼ੁਬਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin