ਮੁਰਾਦਾਬਾਦ: ਉਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ।ਇਸ ਹਾਦਸੇ ਵਿੱਚ ਸੱਤ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ 25 ਦੇ ਕਰੀਬ ਲੋਕ ਜ਼ਖਮੀ ਹਨ।ਹਾਦਸਾ ਇੱਕ ਬੱਸ ਅਤੇ ਟਰੱਕ ਦੀ ਜ਼ੋਰਦਾਰ ਟੱਕਰ ਨਾਲ ਮੁਰਾਦਾਬਾਦ-ਆਗਰਾ ਹਾਈਵੇਅ ਤੇ ਵਾਪਰਿਆ ਹੈ।
ਜਾਣਕਾਰੀ ਅਨੁਸਾਰ ਹਾਦਸਾ ਸੰਘਣੇ ਕੋਹਰੇ ਕਾਰਨ ਹੋਇਆ ਹੈ।ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ ਹੈ। ਜ਼ਖਮੀ ਨੂੰ ਰਾਹਗੀਰਾਂ ਦੀ ਮਦਦ ਨਾਲ ਨੇੜੇ ਹਸਪਤਾਲ ਇਲਾਜ ਲਈ ਲਜਾਇਆ ਜਾ ਰਿਹਾ ਹੈ।ਪੁਲਿਸ ਨੇ ਹਾਦਸੇ ਦੇ ਅਸਰ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਵਿੱਚ ਜੁੱਟ ਗਈ ਹੈ।
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਉਸਨੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਜ਼ਖਮੀਆਂ ਦਾ ਢੁਕਵਾਂ ਡਾਕਟਰੀ ਇਲਾਜ ਉਪਲਬਧ ਕਰਵਾਇਆ ਜਾਵੇ।
ਬੱਸ ਅਤੇ ਟਰੱਕ ਦੀ ਭਿਆਨਕ ਟੱਕਰ, ਸੱਤ ਲੋਕਾਂ ਦੀ ਮੌਤ, ਦੋ ਦਰਜ ਤੋਂ ਵੱਧ ਜ਼ਖਮੀ
ਏਬੀਪੀ ਸਾਂਝਾ
Updated at:
30 Jan 2021 09:55 AM (IST)
ਉਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ।ਇਸ ਹਾਦਸੇ ਵਿੱਚ ਸੱਤ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ 25 ਦੇ ਕਰੀਬ ਲੋਕ ਜ਼ਖਮੀ ਹਨ।
- - - - - - - - - Advertisement - - - - - - - - -