ਸ਼ਕਤੀਕਾਂਤ ਦਾਸ ਨੇ ਕਿਹਾ, “ਕੋਰੋਨਾਵਾਇਰਸ ਪਿਛਲੇ 100 ਸਾਲਾਂ ਵਿੱਚ ਸਭ ਤੋਂ ਖਰਾਬ ਸਿਹਤ ਅਤੇ ਆਰਥਿਕ ਸੰਕਟ ਦਾ ਕਾਰਨ ਹੈ ਜਿਸਨੇ ਉਤਪਾਦਨ ਅਤੇ ਨੌਕਰੀਆਂ ‘ਤੇ ਮਾੜਾ ਪ੍ਰਭਾਵ ਪਾਇਆ। ਇਸ ਨੇ ਪੂਰੀ ਦੁਨੀਆਂ ਵਿਚ ਮੌਜੂਦਾ ਪ੍ਰਣਾਲੀ, ਕਿਰਤ ਅਤੇ ਪੂੰਜੀ ਦੀ ਗਤੀ ਨੂੰ ਘਟਾ ਦਿੱਤਾ ਹੈ।“
“ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਸਾਡੀ ਆਰਥਿਕ ਪ੍ਰਣਾਲੀ ਨੂੰ ਸੁਰੱਖਿਅਤ ਰੱਖਣ, ਮੌਜੂਦਾ ਸੰਕਟ ਵਿੱਚ ਅਰਥਚਾਰੇ ਦਾ ਸਮਰਥਨ ਕਰਨ ਲਈ ਬਹੁਤ ਸਾਰੇ ਕਦਮ ਚੁੱਕੇ ਹਨ।- ਸ਼ਕਤੀਕਾਂਤ ਦਾਸ, ਗਵਰਨਰ, ਆਰਬੀਆਈ
ਆਰਬੀਆਈ ਦੇ ਗਵਰਨਰ ਨੇ ਕਿਹਾ ਕਿ "ਵਿਕਾਸ ਆਰਬੀਆਈ ਲਈ ਪਹਿਲੀ ਤਰਜੀਹ ਹੈ, ਵਿੱਤੀ ਸਥਿਰਤਾ ਵੀ ਉਨੀ ਹੀ ਅਹਿਨ ਹੈ। ਆਰਬੀਆਈ ਨੇ ਉੱਭਰ ਰਹੇ ਜੋਖਮਾਂ ਦੀ ਪਛਾਣ ਕਰਨ ਲਈ ਆਪਣੀ ਆਫਸਾਈਟ ਨਿਗਰਾਨੀ ਵਿਧੀ ਨੂੰ ਮਜ਼ਬੂਤ ਕੀਤਾ ਹੈ।"
ਭਾਰਤੀ ਆਰਥਿਕਤਾ ਦੇ ਆਮ ਅਰਥਚਾਰੇ ਵੱਲ ਪਰਤਣ ਦੇ ਸੰਕੇਤ- ਦਾਸ
ਸ਼ਕਤੀਤਿਕੰਤ ਦਾਸ ਨੇ ਕਿਹਾ, "ਲੌਕਡਾਊਨ ਪਾਬੰਦੀ ਹਟਾਏ ਜਾਣ ਨਾਲ ਭਾਰਤੀ ਅਰਥਚਾਰੇ ਦੀ ਆਮ ਸਥਿਤੀ ਵੱਲ ਪਰਤਣ ਦੇ ਸੰਕੇਤ ਆਉਣੇ ਸ਼ੁਰੂ ਹੋ ਗਏ ਹਨ।" ਉਨ੍ਹਾਂ ਅੱਗੇ ਕਿਹਾ ਕਿ "ਸੰਕਟ ਦੇ ਸਮੇਂ ਭਾਰਤੀ ਕੰਪਨੀਆਂ ਅਤੇ ਉਦਯੋਗਾਂ ਨੇ ਬਿਹਤਰ ਪ੍ਰਦਰਸ਼ਨ ਕੀਤਾ। ਦਬਾਅ ਹੇਠ ਫਸੀ ਸੰਪਤੀ ਨਾਲ ਨਜਿੱਠਣ ਲਈ ਕਾਨੂੰਨੀ ਅਧਿਕਾਰਤ ਢਾਂਚਾਗਤ ਪ੍ਰਣਾਲੀ ਦੀ ਲੋੜ ਹੈ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904