ਪੜਚੋਲ ਕਰੋ
Advertisement
ਸਵੇਰੇ ਹੀ ਉਪ ਮੁੱਖ ਮੰਤਰੀ ਬਣੇ ਅਜੀਤ ਪਵਾਰ ਨੂੰ ਵੱਡਾ ਝਟਕਾ
ਅੱਜ ਸਵੇਰੇ ਅਜੀਤ ਪਵਾਰ ਨੇ ਬੀਜੇਪੀ ਦਾ ਸਮਰਥਨ ਕੀਤਾ ਤੇ ਸੂਬੇ ਵਿੱਚ ਸਰਕਾਰ ਬਣਾ ਲਈ, ਪਰ ਸ਼ਾਮ ਤਕ ਤਸਵੀਰ ਬਦਲਣੀ ਸ਼ੁਰੂ ਹੋ ਗਈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੱਜ ਸਵੇਰੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵੇਲੇ ਐਨਸੀਪੀ ਦੇ 11 ਵਿਧਾਇਕ ਅਜੀਤ ਪਵਾਰ ਦੇ ਨਾਲ ਮੌਜੂਦ ਸਨ। ਪਰ ਖ਼ਬਰ ਲਿਖੇ ਜਾਣ ਤਕ, ਇਨ੍ਹਾਂ ਵਿੱਚੋਂ ਅੱਠ ਵਿਧਾਇਕ ਸ਼ਰਦ ਪਵਾਰ ਦੁਆਰਾ ਬੁਲਾਈ ਗਈ ਬੈਠਕ ਵਿੱਚ ਪਹੁੰਚ ਗਏ ਸਨ।
ਮੁੰਬਈ: ਅੱਜ ਸਵੇਰੇ ਅਜੀਤ ਪਵਾਰ ਨੇ ਬੀਜੇਪੀ ਦਾ ਸਮਰਥਨ ਕੀਤਾ ਤੇ ਸੂਬੇ ਵਿੱਚ ਸਰਕਾਰ ਬਣਾ ਲਈ, ਪਰ ਸ਼ਾਮ ਤਕ ਤਸਵੀਰ ਬਦਲਣੀ ਸ਼ੁਰੂ ਹੋ ਗਈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੱਜ ਸਵੇਰੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵੇਲੇ ਐਨਸੀਪੀ ਦੇ 11 ਵਿਧਾਇਕ ਅਜੀਤ ਪਵਾਰ ਦੇ ਨਾਲ ਮੌਜੂਦ ਸਨ। ਪਰ ਖ਼ਬਰ ਲਿਖੇ ਜਾਣ ਤਕ, ਇਨ੍ਹਾਂ ਵਿੱਚੋਂ ਅੱਠ ਵਿਧਾਇਕ ਸ਼ਰਦ ਪਵਾਰ ਦੁਆਰਾ ਬੁਲਾਈ ਗਈ ਬੈਠਕ ਵਿੱਚ ਪਹੁੰਚ ਗਏ ਸਨ।
ਕੁੱਲ 48 ਵਿਧਾਇਕ ਮੀਟਿੰਗ ਵਿੱਚ ਪਹੁੰਚੇ ਸੀ। ਐਨਸੀਪੀ ਕੋਲ ਕੁੱਲ 54 ਵਿਧਾਇਕ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਧਨੰਜਯ ਮੁੰਡੇ ਖ਼ੁਦ ਵੀ ਸ਼ਰਦ ਪਵਾਰ ਦੀ ਮੁਲਾਕਾਤ ਵਿੱਚ ਪਹੁੰਚੇ ਸਨ। ਇਹ ਮਹੱਤਵਪੂਰਨ ਹੈ ਕਿਉਂਕਿ ਇਹ ਕਿਹਾ ਜਾ ਰਿਹਾ ਸੀ ਕਿ ਧਨੰਜਯ ਮੁੰਡੇ ਅਜੀਤ ਪਵਾਰ ਦੇ ਖੇਮੇ ਨਾਲ ਸਬੰਧਤ ਹਨ।
ਸੁਨੀਲ ਸ਼ੈਲਕੇ, ਸੰਦੀਪ ਕਸ਼ੀਰਸਾਗਰ, ਰਾਜੇਂਦਰ ਸ਼ਿੰਗਨੇ, ਸੁਨੀਲ ਭੁਸਾਰਾ, ਮਾਨਿਕਰਾਓ ਕੋਕਾਟੋ, ਦਿਲੀਪ ਬਨਕਰ, ਸੁਨੀਲ ਟਿੰਗਲ ਤੇ ਧਨੰਜੈ ਮੁੰਡੇ ਅਜੀਤ ਪਵਾਰ ਦੇ ਖੇਮੇ 'ਚੋਂ ਵਾਪਸ ਪਰਤ ਆਏ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement