ਨਵੀਂ ਦਿੱਲੀ: ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਸਾਬਕਾ ਵਿਦਿਆਰਥਣ ਸ਼ੇਹਲਾ ਰਸ਼ੀਦ ਇੱਕ ਵਾਰ ਫੇਰ ਤੋਂ ਵਿਵਾਦਾਂ 'ਚ ਘਿਰ ਗਈ ਹੈ। ਇਸ ਵਾਰ ਉਹ ਆਪਣੇ ਪਿਤਾ ਕਰਕੇ ਵਿਵਾਦਾਂ 'ਚ ਆਈ ਹੈ। ਦੱਸ ਦਈਏ ਕਿ ਸ਼ੇਹਲਾ ਦੇ ਪਿਤਾ ਅਬਦੁਲ ਰਸ਼ੀਦ ਸ਼ੋਰਾ ਨੇ ਆਪਣੀ ਧੀ 'ਤੇ ਇਲਜ਼ਾਮ ਲਾਏ ਹਨ ਕਿ ਉਹ ਦੇਸ਼ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੈ।
ਸ਼ੇਹਲਾ ਰਸ਼ੀਦ ਦੇ ਪਿਤਾ ਨੇ ਜੰਮੂ-ਕਸ਼ਮੀਰ ਦੇ ਡੀਜੀਪੀ ਨੂੰ ਚਿੱਠੀ ਲਿਖੀ ਹੈ ਜਿਸ 'ਚ ਉਨ੍ਹਾਂ ਕਿਹਾ ਕਿ ਉਸ ਦੀ ਧੀ ਸ਼ੇਹਲਾ ਦੇਸ਼ ਵਿਰੋਧੀ ਗਤੀਵਿਧੀਆਂ 'ਚ ਸ਼ੁਮਾਰ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਉਸ ਨੂੰ ਆਪਣੀ ਧੀ ਤੇ ਪਤਨੀ ਤੋਂ ਜਾਨ ਦਾ ਖ਼ਤਰਾ ਹੈ।
ਪਿਤਾ ਦਾ ਇਲਜ਼ਾਮ ਹੈ ਕਿ ਸ਼ੇਹਲਾ ਨੂੰ ਵਿਦੇਸ਼ ਤੋਂ ਤਿੰਨ ਕਰੋੜ ਰੁਪਏ ਆਫਰ ਹੋਏ। ਕਾਰੋਬਾਰੀ ਅਹਿਮਦ ਸ਼ਾਹ ਵਟਾਲੀ ਨੇ ਉਸ ਨੂੰ ਆਪਣੀ ਪਾਰਟੀ 'ਚ ਸ਼ਾਮਲ ਹੋਣ ਲਈ ਇਹ ਪੈਸੇ ਦਿੱਤੇ। ਦੱਸ ਦਈਏ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਸ਼ੇਹਲਾ ਕਿਸੇ ਵਿਵਾਦ 'ਚ ਆਈ ਹੈ।
1. ਸ਼ੇਹਲਾ ਰਾਸ਼ਿਦ ਜੰਮੂ-ਕਸ਼ਮੀਰ ਤੋਂ ਸੰਵਿਧਾਨ ਦੀ ਧਾਰਾ 370 ਹਟਾਉਣ ਦੇ ਮੁੱਦੇ 'ਤੇ ਵਿਵਾਦਾਂ ਵਿੱਚ ਵੀ ਰਹੀ ਹੈ। ਉਹ ਜੰਮੂ ਕਸ਼ਮੀਰ ਨਾਲ ਸਬੰਧਤ ਹੈ ਤੇ ਉਸ ਨੇ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਉਣ ਦੇ ਮੁੱਦੇ 'ਤੇ ਕਈ ਬਿਆਨ ਦਿੱਤੇ।
2. ਸ਼ੇਹਲਾ ਰਾਸ਼ਿਦ ਨੇ ਅਗਸਤ 2019 ਵਿੱਚ ਭਾਰਤੀ ਫੌਜ 'ਤੇ ਕਈ ਦੋਸ਼ ਲਾਏ ਸੀ। ਉਸ ਨੇ ਕਿਹਾ ਕਿ ਫੌਜ ਕਸ਼ਮੀਰੀਆਂ ਨੂੰ ਸਤਾ ਰਹੀ ਹੈ। ਇਸ ਤੋਂ ਬਾਅਦ ਵੀ ਸ਼ੇਹਲਾ ਵਿਵਾਦਾਂ 'ਚ ਘਿਰ ਗਈ ਸੀ। ਇਸ ਦੇ ਨਾਲ ਹੀ ਦਿੱਲੀ ਪੁਲਿਸ ਵੱਲੋਂ ਸ਼ੇਹਲਾ ਖਿਲਾਫ ਦੇਸ਼ਧ੍ਰੋਹ ਦਾ ਕੇਸ ਵੀ ਦਰਜ ਕੀਤਾ ਗਿਆ ਸੀ।
3. ਸ਼ੇਹਲਾ ਜਵਾਹਰ ਲਾਲ ਨਹਿਰੂ ਸਟੂਡੈਂਟਸ ਯੂਨੀਅਨ ਦੀ ਉਪ ਪ੍ਰਧਾਨ ਰਹਿ ਚੁੱਕੀ ਹੈ। ਫਰਵਰੀ, 2016 ਦੇ ਸਾਲ ਵਿੱਚ ਜੇਐਨਯੂ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਕਨ੍ਹਈਆ ਕੁਮਾਰ ਤੇ ਉਮਰ ਖਾਲਿਦ ਵਿਰੁੱਧ ਦੇਸ਼ ਧ੍ਰੋਹ ਦੇ ਦੋਸ਼ ਲਾਏ ਗਏ ਸੀ। ਉਸ ਦੌਰਾਨ ਕਈ ਗ੍ਰਿਫਤਾਰੀਆਂ ਵੀ ਹੋਈਆਂ ਸੀ। ਸ਼ੇਹਲਾ ਨੇ ਗ੍ਰਿਫਤਾਰੀ ਖਿਲਾਫ ਪ੍ਰਦਰਸ਼ਨ ਕਰਕੇ ਵਿਵਾਦ ਪੈਦਾ ਕੀਤਾ ਸੀ।
4. ਸ਼ੇਹਲਾ ਰਾਜਨੀਤੀ 'ਚ ਵੀ ਐਂਟਰੀ ਕਰ ਚੁੱਕੀ ਹੈ। ਉਸ ਦਾ ਸਿਆਸਤ 'ਚ ਆਉਣਾ ਵੀ ਕਿਸੇ ਵਿਵਾਦ ਤੋਂ ਘਟ ਨਹੀਂ ਰਿਹਾ। ਹਾਲਾਂਕਿ ਅਜੇ ਉਹ ਰਾਜਨੀਤੀ ਤੋਂ ਦੂਰ ਹੈ ਤੇ ਸਿਆਸੀ ਚੋਣਾਂ ਤੋਂ ਸਨਿਆਸ ਦਾ ਐਲਾਮ ਕਰ ਚੁੱਕੀ ਹੈ।
5. ਸ਼ੇਹਲਾ ਰਾਸ਼ਿਦ ਕਈ ਵਾਰ ਭਾਰਤ ਵਿਰੋਧੀ ਬਿਆਨ ਦੇ ਚੁਕੀ ਹੈ। ਸ਼ੇਹਲਾ ਆਪਣੀ ਭਾਰਤ ਵਿਰੋਧੀ ਬਿਆਨਬਾਜ਼ੀ ਕਾਰਨ ਵਿਵਾਦਾਂ ਵਿੱਚ ਵੀ ਰਹਿੰਦੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਸ਼ੇਹਲਾ ਰਾਸ਼ਿਦ ਦੇ ਪਿਤਾ ਨੇ ਆਪਣੀ ਧੀ 'ਤੇ ਲਾਏ ਗੰਭੀਰ ਇਲਜ਼ਾਮ, ਵਿਦੇਸ਼ ਤੋਂ ਲਏ 3 ਕਰੋੜ, ਧੀ ਤੋਂ ਜਾਨ ਨੂੰ ਖ਼ਤਰਾ
ਏਬੀਪੀ ਸਾਂਝਾ
Updated at:
01 Dec 2020 04:11 PM (IST)
ਸ਼ੇਹਲਾ ਰਾਸ਼ਿਦ ਕਈ ਵਾਰ ਭਾਰਤ ਵਿਰੋਧੀ ਬਿਆਨ ਦੇ ਚੁੱਕੀ ਹੈ। ਸ਼ੇਹਲਾ ਆਪਣੀ ਭਾਰਤ ਵਿਰੋਧੀ ਬਿਆਨਬਾਜ਼ੀ ਕਾਰਨ ਵਿਵਾਦਾਂ ਵਿੱਚ ਵੀ ਰਹਿੰਦੀ ਹੈ।
- - - - - - - - - Advertisement - - - - - - - - -