ਚੰਡੀਗੜ੍ਹ: ਹਿਮਾਚਲ ਵਿੱਚ ਬੀਜੇਪੀ ਦੇ ਸੂਬਾ ਪ੍ਰਧਾਨ ਸਤਪਾਲ ਸੱਤੀ ਵੱਲੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਕੀਤੀ ਵਿਵਾਦਿਤ ਟਿੱਪਣੀ ਬਾਅਦ ਸਿਆਸਤ ਗਰਮਾ ਗਈ ਹੈ। ਸਾਬਕਾ ਕਾਂਗਰਸ ਸਰਕਾਰ ਵਿੱਚ ਵਕੀਲ ਰਹੇ ਵਿਨੇ ਸ਼ਰਮਾ ਨੇ ਸੱਤੀ ਦੀ ਜ਼ੁਬਾਨ ਕੱਟਣ ਵਾਲੇ ਨੂੰ 10 ਲੱਖ ਰੁਪਏ ਇਨਾਮ ਦੇਣ ਦਾ ਸੋਸ਼ਲ ਮੀਡੀਆ 'ਤੇ ਐਲਾਨ ਕਰ ਦਿੱਤਾ ਹੈ।
ਵਿਨੇ ਸ਼ਰਮਾ ਨੇ ਸੋਮਵਾਰ ਸ਼ਾਮੀਂ ਫੇਸਬੁਕ 'ਤੇ ਪੋਸਟ ਕੀਤੀ ਕਿ ਜੇ ਸਤਪਾਲ ਸੱਤੀ ਨੇ ਇਸ ਮਾਮਲੇ ਵਿੱਚ ਮੁਆਫੀ ਨਹੀਂ ਮੰਗੀ ਤਾਂ ਉਹ ਮੰਗਲਵਾਰ ਸਵੇਰੇ ਉਨ੍ਹਾਂ ਖਿਲਾਫ ਧਰਮਸ਼ਾਲਾ ਥਾਣੇ ਵਿੱਚ FIR ਦਰਜ ਕਰਵਾਉਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਸੱਤੀ ਦੀ ਜ਼ੁਬਾਨ ਕੱਟ ਕੇ ਲਿਆਏਗਾ, ਉਸ ਨੂੰ 10 ਲੱਖ ਰੁਪਏ ਦਿੱਤੇ ਜਾਣਗੇ।
ਇਸ ਦੇ ਕੁਝ ਮਿੰਟਾਂ ਬਾਅਦ ਉਨ੍ਹਾਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕੀਤੀ ਜਿਸ ਵਿੱਚ ਉਹ 10 ਲੱਖ ਰੁਪਏ ਇਨਾਮ ਦੇਣ ਦੀ ਗੱਲ ਕਹਿ ਰਹੇ ਹਨ। ਕੁਝ ਹੀ ਮਿੰਟਾਂ ਵਿੱਚ ਉਨ੍ਹਾਂ ਦੀ ਪੋਸਟ ਵਾਇਰਲ ਹੋ ਗਈ। ਦੱਸ ਦੇਈਏ ਵਿਨੇ ਸ਼ਰਮਾ ਪਹਿਲਾਂ ਵੀ ਵਿਵਾਦਾਂ ਵਿੱਚ ਰਹਿ ਚੁੱਕੇ ਹਨ। ਜ਼ਿਆਦਾਤਰ ਉਹ ਸੋਸ਼ਲ ਮੀਡੀਆ 'ਤੇ ਟਿੱਪਣੀਆਂ ਕਰਨ ਕਰਕੇ ਵਿਵਾਦਾਂ 'ਚ ਰਹਿੰਦੇ ਹਨ।
ਉੱਧਰ ਵਿਨੇ ਸ਼ਰਮਾ ਦੇ ਇਸ ਐਲਾਨ ਤੋਂ ਬੀਜੇਪੀ ਤੈਸ਼ ਵਿੱਚ ਆ ਗਈ ਹੈ। ਮੰਗਲਵਾਰ ਨੂੰ ਬੀਜੇਪੀ ਵਿਨੇ ਖਿਲਾਫ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰੇਗੀ। ਪਾਰਟੀ ਨੇ ਵਿਨੇ ਨੂੰ ਗ੍ਰਿਫ਼ਤਾਰ ਕਰਨ ਤੇ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰੇਗੀ।
ਬੀਜੇਪੀ ਪ੍ਰਧਾਨ ਦੀ ਜ਼ੁਬਾਨ ਕੱਟਣ ਵਾਲੇ ਨੂੰ 10 ਲੱਖ ਰੁਪਏ ਇਨਾਮ ਦੇਣ ਦਾ ਐਲਾਨ!
ਏਬੀਪੀ ਸਾਂਝਾ
Updated at:
16 Apr 2019 10:09 AM (IST)
ਵਿਨੇ ਸ਼ਰਮਾ ਨੇ ਸੋਮਵਾਰ ਸ਼ਾਮੀਂ ਫੇਸਬੁਕ 'ਤੇ ਪੋਸਟ ਕੀਤੀ ਕਿ ਜੇ ਸਤਪਾਲ ਸੱਤੀ ਨੇ ਇਸ ਮਾਮਲੇ ਵਿੱਚ ਮੁਆਫੀ ਨਹੀਂ ਮੰਗੀ ਤਾਂ ਉਹ ਮੰਗਲਵਾਰ ਸਵੇਰੇ ਉਨ੍ਹਾਂ ਖਿਲਾਫ ਧਰਮਸ਼ਾਲਾ ਥਾਣੇ ਵਿੱਚ FIR ਦਰਜ ਕਰਵਾਉਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਸੱਤੀ ਦੀ ਜ਼ੁਬਾਨ ਕੱਟ ਕੇ ਲਿਆਏਗਾ, ਉਸ ਨੂੰ 10 ਲੱਖ ਰੁਪਏ ਦਿੱਤੇ ਜਾਣਗੇ।
- - - - - - - - - Advertisement - - - - - - - - -