![ABP Premium](https://cdn.abplive.com/imagebank/Premium-ad-Icon.png)
ਪਾਕਿਸਤਾਨ ਤੋਂ ਫਿਰ ਪਹੁੰਚੀ ਡ੍ਰੋਨ ਰਾਹੀਂ ਹਥਿਆਰਾਂ ਦੀ ਖੇਪ
Amritsar News: ਪਾਕਿਸਤਾਨ ਤੋਂ ਡ੍ਰੋਨ ਰਾਹੀਂ ਹਥਿਆਰਾਂ ਦੀ ਖੇਪ ਭੇਜਣ ਦੀ ਕੋਸ਼ਿਸ਼ ਕੀਤੀ ਗਈ। ਪਾਕਿਸਤਾਨ ਤੋਂ ਤਸਕਰਾਂ ਨੇ ਡ੍ਰੋਨ ਰਾਹੀਂ 4 ਪਿਸਤੌਲ, 8 ਮੈਗਜ਼ੀਨ ਤੇ 47 ਰੌਂਦ ਭੇਜੇ ਹਨ।
![ਪਾਕਿਸਤਾਨ ਤੋਂ ਫਿਰ ਪਹੁੰਚੀ ਡ੍ਰੋਨ ਰਾਹੀਂ ਹਥਿਆਰਾਂ ਦੀ ਖੇਪ Shipment of arms arrived again from Pakistan via drone ਪਾਕਿਸਤਾਨ ਤੋਂ ਫਿਰ ਪਹੁੰਚੀ ਡ੍ਰੋਨ ਰਾਹੀਂ ਹਥਿਆਰਾਂ ਦੀ ਖੇਪ](https://feeds.abplive.com/onecms/images/uploaded-images/2023/01/18/392ac1c427d97c075be190cbdef3f2451674015317814438_original.jpg?impolicy=abp_cdn&imwidth=1200&height=675)
Amritsar News: ਪਾਕਿਸਤਾਨ ਤੋਂ ਡ੍ਰੋਨ ਰਾਹੀਂ ਹਥਿਆਰਾਂ ਦੀ ਖੇਪ ਭੇਜਣ ਦੀ ਕੋਸ਼ਿਸ਼ ਕੀਤੀ ਗਈ। ਪਾਕਿਸਤਾਨ ਤੋਂ ਤਸਕਰਾਂ ਨੇ ਡ੍ਰੋਨ ਰਾਹੀਂ 4 ਪਿਸਤੌਲ, 8 ਮੈਗਜ਼ੀਨ ਤੇ 47 ਰੌਂਦ ਭੇਜੇ ਹਨ। ਬੀਐਸਐਫ ਤੇ ਪੁਲਿਸ ਦੀ ਸਾਂਝੀ ਕਾਰਵਾਈ ਵਿੱਚ ਇਹ ਅਸਲਾ ਬਰਾਮਦ ਹੋਇਆ ਹੈ।
ਹਾਸਲ ਜਾਣਕਾਰੀ ਮੁਤਾਬਕ ਅੱਜ ਰਾਤ ਫਿਰ ਪਾਕਿਸਤਾਨੀ ਡ੍ਰੋਨ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ। ਡ੍ਰੋਨ ਬੀਐਸਐਫ ਦੇ ਠਾਕੁਰਪੁਰ ਬੀਓਪੀ ਦੇ ਪਿੱਛੇ ਭਾਰਤ ਦੀ ਸਰਹੱਦ ਵਿੱਚ ਪੈਂਦੇ ਪਿੰਡ ਉੱਚਾ ਡਕਾਲਾ ਦੀ ਗਰਾਊਂਡ ਵਿੱਚ ਪਹੁੰਚ ਗਿਆ।
ਇਸ ਦੌਰਾਨ ਬੀਐਸਐਫ ਦੇ ਜਵਾਨਾਂ ਨੇ ਫਾਇਰਿੰਗ ਕੀਤੀ। ਡ੍ਰੋਨ ਉੱਤੇ ਕਈ ਰਾਉਂਡ ਫਾਇਰ ਕੀਤੇ। ਡ੍ਰੋਨ ਹਥਿਆਰਾਂ ਦੀ ਖੇਪ ਨੂੰ ਗਰਾਊਂਡ 'ਤੇ ਸੁੱਟ ਕੇ ਵਾਪਸ ਚਲਾ ਗਿਆ। ਬੀਐਸਐਫ ਦੇ ਸਰਚ ਅਭਿਆਨ ਤੋਂ ਬਾਅਦ ਹਥਿਆਰਾਂ ਦੀ ਖੇਪ ਬਰਾਮਦ ਹੋਈ। ਇੱਕ ਪੈਕਟ ਵਿੱਚ ਬੰਦ 4 ਪਿਸਤੌਲ 8 ਮੈਗਜ਼ੀਨ ਤੇ 47 ਰੌਂਦ ਬਰਾਮਦ ਕੀਤੇ ਹਨ।
Viral Video: ਸੱਪਾਂ ਦੇ ਝੁੰਡ ਨੂੰ ਹੱਥਾਂ ਨਾਲ ਸੁੱਟਦਾ ਨਜ਼ਰ ਆਇਆ ਵਿਅਕਤੀ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼!
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)