'ਨੋਟਬੰਦੀ ਲਈ ਲੋਕ ਮੋਦੀ ਨੂੰ ਜ਼ਰੂਰ ਸਜ਼ਾ ਦੇਣਗੇ'
ਏਬੀਪੀ ਸਾਂਝਾ
Updated at:
09 Nov 2018 04:00 PM (IST)
NEXT
PREV
ਮੁੰਬਈ: ਨੋਟਬੰਦੀ ਬਾਰੇ ਸ਼ਿਵਸੇਨਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ’ਤੇ ਵੱਡਾ ਹਮਲਾ ਬੋਲਿਆ ਹੈ। ਸ਼ਿਵਸੇਨਾ ਦੀ ਬੁਲਾਰਾ ਮਨੀਸ਼ਾ ਕਾਇੰਦੇ ਨੇ ਵੀਰਵਾਰ ਨੂੰ ਕਿਹਾ ਕਿ ਲੋਕ ਪ੍ਰਧਾਨ ਮੰਤਰੀ ਦੇ ਦੋ ਸਾਲ ਪਹਿਲਾਂ ਨੋਟਬੰਦੀ ਦੇ ਐਲਾਨ ਕਰਨ ਲਈ ਸਜ਼ਾ ਦੇਣ ਦਾ ਇੰਤਜ਼ਾਰ ਕਰ ਰਹੇ ਹਨ। ਯਾਦ ਰਹੇ ਕਿ ਪ੍ਰਧਾਨ ਮੰਤਰੀ ਮੋਦੀ ਨੇ ਅੱਠ ਨਵੰਬਰ, 2016 ਨੂੰ ਇੱਕ ਹਜ਼ਾਰ ਤੇ 500 ਰੁਪਏ ਦੇ ਨੋਟਾਂ ਨੂੰ ਤੁਰੰਤ ਬੰਦ ਕਰ ਦਿੱਤਾ ਸੀ।
ਸ਼ਿਵਸੇਨਾ ਨੇ ਦਾਅਵਾ ਕੀਤਾ ਕਿ ਨੋਟਬੰਦੀ ਬਿਲਕੁਲ ਅਸਫਲ ਰਹੀ ਕਿਉਂਕਿ ਇਸ ਨਾਲ ਕੋਈ ਟੀਚਾ ਪੂਰਾ ਨਹੀਂ ਹੋਇਆ। ਸ਼ਿਵਸੇਨਾ ਦੀ ਬੁਲਾਰਾ ਮਨੀਸ਼ਾ ਨੇ ਵੀਰਵਾਰ ਨੂੰ ਕਿਹਾ ਕਿ ਵਿੱਤ ਮੰਤਰੀ ਕਹਿੰਦੇ ਹਨ ਕਿ ਜ਼ਿਆਦਾ ਲੋਕਾਂ ਨੂੰ ਕਰ ਦੇ ਦਾਇਰੇ ਵਿੱਚ ਲਿਆਂਦਾ ਗਿਆ, ਪਰ ਇਸ ਵਜ੍ਹਾ ਕਰਕੇ ਲੱਖਾਂ ਲੋਕਾਂ ਦੀ ਨੌਕਰੀਆਂ ਚਲੀਆਂ ਗਈਆਂ। ਕਿਹਾ ਗਿਆ ਸੀ ਕਿ ਅੱਤਵਾਦ ਦਾ ਖ਼ਾਤਮਾ ਹੋਇਗਾ ਤੇ ਨਕਲੀ ਨੋਟਾਂ ਦੀ ਸਮੱਸਿਆ ਖਤਮ ਹੋਏਗੀ ਪਰ ਅਜਿਹਾ ਹੋ ਨਹੀਂ ਸਕਿਆ।
ਉਨ੍ਹਾਂ ਕਿਹਾ ਕਿ ਨੋਟਬੰਦੀ ਦੇ ਦੋ ਸਾਲਾਂ ਬਾਅਦ ਸਥਿਤੀ ਏਨੀ ਖਰਾਬ ਹੈ ਕਿ ਲੋਕ ਪ੍ਰਧਾਨ ਮੰਤਰੀ ਨੂੰ ਸਜ਼ਾ ਦੇਣ ਦੇ ਇੰਤਜ਼ਾਰ ਕਰ ਰਹੇ ਹਨ। ਮਨੀਸ਼ਾ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਤੇ ਆਰਬੀਆਈ ਗਵਰਨਰ ਵਿਚਾਲੇ ਅਣਬਣ ਨਾਲ ਦੇਸ਼ ਵਿੱਚ ਆਰਥਕ ਸਥਿਤੀ ਹੋਰ ਬਦਹਾਲ ਹੋਏਗੀ। ਇਸਦੇ ਨਾਲ ਹੀ ਵਿਦੇਸ਼ੀ ਨਿਵੇਸ਼ਕ ਇੱਥੇ ਨਿਵੇਸ਼ ਕਰਨ ਪ੍ਰਤੀ ਸ਼ੰਕੇ ਵਿੱਚ ਰਹਿਣਗੇ। ਨੋਟਬੰਦੀ ਬਾਅਦ ਦੇਸ਼ ਵਿੱਚ ਨਕਦੀ ਦੀ ਕਿੱਲਤ ਹੋ ਗਈ ਸੀ। ਲੋਕਾਂ ਨੂੰ ਇਸਦਾ ਕਾਫੀ ਨੁਕਸਾਨ ਝੱਲਣਾ ਪਿਆ ਸੀ।

- - - - - - - - - Advertisement - - - - - - - - -