ਮੁੰਬਈ: ਮੁੰਬਈ ਨੇੜੇ ਪਾਲਘਰ ਤੋਂ ਸ਼ਿਵ ਸੈਨਾ ਦੇ ਸੰਸਦ ਮੈਂਬਰ ਰਾਜੇਂਦਰ ਗਾਵਿਤ 'ਤੇ ਇੱਕ ਔਰਤ ਨੇ ਗੰਭੀਰ ਇਲਜ਼ਾਮ ਲਗਾਏ ਹਨ। ਔਰਤ ਦਾ ਦੋਸ਼ ਹੈ ਕਿ ਰਾਜੇਂਦਰ ਗਾਵਿਤ ਪਿਛਲੇ ਕਈ ਸਾਲਾਂ ਤੋਂ ਉਸ ਨੂੰ ਪਰੇਸ਼ਾਨ ਕਰ ਰਿਹਾ ਸੀ ਅਤੇ ਹੁਣ ਉਸ ਨੂੰ ਸੰਸਦ ਮੈਂਬਰ ਤੋਂ ਖ਼ਤਰਾ ਹੈ। ਪੀੜਤਾ ਨੇ ਮੰਬਈ ਦੇ ਮੀਰਾ ਰੋਡ ਨੇੜੇ ਨਯਾਗਾਓਂ ਪੁਲਿਸ ਸਟੇਸ਼ਨ ਵਿਖੇ ਰਾਜਿੰਦਰ ਗਾਵਿਤ ਖ਼ਿਲਾਫ਼ ਯੌਨ ਉਤਪੀੜਨ ਦਾ ਕੇਸ ਦਾਇਰ ਕਰਵਾਇਆ ਹੈ।

ਕੀ ਹਨ ਪੀੜਤਾ ਦੇ ਦੋਸ਼

ਪੀੜਤ ਔਰਤ ਮੁਤਾਬਕ 2004 ਤੋਂ ਉਹ ਰਾਜੇਂਦਰ ਗਾਵਿਤ ਦੀ ਇੱਕ ਗੈਸ ਏਜੰਸੀ ਵਿੱਚ ਕੰਮ ਕਰਦੀ ਹੈ। ਉਹ ਆਪਣੇ ਬੇਟੇ ਨਾਲ ਰਹਿੰਦੀ ਹੈ। ਰਾਜੇਂਦਰ ਗਾਵਿਤ ਨੇ ਉਸ ਨਾਲ ਕਈ ਵਾਰ ਦੋਸਤੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸਰੀਰਕ ਸ਼ੋਸ਼ਣ ਕਰਨ ਦੀ ਕੋਸ਼ਿਸ਼ ਵੀ ਕੀਤੀ। ਰਾਜਿੰਦਰ ਗਾਵਿਤ ਦੀ ਇਸ ਹਰਕਤ ਦੇ ਮੱਦੇਨਜ਼ਰ ਪੀੜਤ ਲੜਕੀ ਨੇ ਸਾਲ 2015 ਵਿੱਚ ਪੁਲਿਸ ਕੋਲ ਕੇਸ ਦਰਜ ਕਰਵਾਇਆ ਸੀ, ਪਰ ਕੋਈ ਕਾਰਵਾਈ ਨਹੀਂ ਹੋਈ। ਪਰ ਉਸਨੇ ਰੋਜ਼ੀ ਰੋਟੀ ਲਈ ਨੌਕਰੀ ਨਹੀਂ ਛੱਡੀ। ਰਾਜੇਂਦਰ ਗਾਵਿਤ ਦੇ ਦਫ਼ਤਰ ਵਿਚ ਕੰਮ ਕਰਦੀ ਰਹੀ।

ਪੀੜਤ ਔਰਤ ਨੇ ਦੋਸ਼ ਲਾਇਆ ਕਿ ਰਾਜੇਂਦਰ ਗਾਵਿਤ ਨੇ ਲੌਕਡਾਉਨ 'ਚ ਮੀਟਿੰਗ ਦੌਰਾਨ ਮੁੜ ਉਸ ਨਾਲ ਬਦਸਲੂਕੀ ਕਰਨ ਅਤੇ ਉਸਦਾ ਸਰੀਰਕ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਉਹ ਥਾਣੇ ਗਈ, ਪਰ ਇੱਕ ਸੰਸਦ ਮੈਂਬਰ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਨਹੀਂ ਕੀਤਾ। ਉਸ ਤੋਂ ਬਾਅਦ ਪੀੜਤਾ ਨੇ ਕਈ ਵੱਡੇ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਅਪੀਲ ਕੀਤੀ ਅਤੇ ਹੁਣ ਸ਼ਿਵ ਸੈਨਾ ਦੇ ਸੰਸਦ ਮੈਂਬਰ ਦੇ ਖਿਲਾਫ ਮੀਰਾ ਰੋਡ 'ਤੇ ਨਯਾਗਾਓਂ ਥਾਣੇ 'ਚ ਕੇਸ ਦਰਜ ਕੀਤਾ ਗਿਆ।

ਸ਼ਿਵ ਸੈਨਾ ਦੇ ਸੰਸਦ ਮੈਂਬਰ ਦੀ ਸਫਾਈ

ਏਬੀਪੀ ਨਿਊਜ਼ ਨੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਰਾਜਿੰਦਰ ਗਾਵਿਤ ਨਾਲ ਇਸ ਪੂਰੇ ਮਾਮਲੇ 'ਤੇ ਗੱਲਬਾਤ ਕੀਤੀ। ਫੋਨ 'ਤੇ, ਉਸਨੇ ਦੱਸਿਆ ਕਿ ਇਸ ਔਰਤ ਦੇ ਨਾਲ ਗੈਸ ਏਜੰਸੀ ਵਿਚ ਉਸਦੀ ਗੈਸ ਏਜੰਸੀ ਦੇ ਦੋ ਹੋਰ ਕਰਮਚਾਰੀਆਂ ਦੇ ਨਾਲ ਵੱਡੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਖਿਲਾਫ ਪੁਲਿਸ ਵਿਚ ਕੇਸ ਵੀ ਦਰਜ ਕੀਤਾ ਗਿਆ ਹੈ। ਪੁਲਿਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ। ਉਸ ਨੂੰ ਜੇਲ ਵੀ ਭੇਜਿਆ ਗਿਆ ਸੀ, ਪਰ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਸ ਵਿਰੁੱਧ ਝੂਠਾ ਕੇਸ ਦਰਜ ਕੀਤਾ ਗਿਆ ਹੈ। ਸੰਸਦ ਮੈਂਬਰ ਨੇ ਕਿਹਾ ਕਿ ਇਹ ਉਸ ਨੂੰ ਫਸਾਉਣ ਦੀ ਸਾਜਿਸ਼ ਹੈ ਅਤੇ ਰਾਜਨੀਤੀ ਤੋਂ ਪ੍ਰੇਰਿਤ ਹੈ।

ਪੁਲਿਸ ਨੇ ਦਿੱਤਾ ਇਹ ਬਿਆਨ

ਮੀਰਾ ਰੋਡ ਦੇ ਡੀਸੀਪੀ ਅਮਿਤ ਕਾਲੇ ਦਾ ਕਹਿਣਾ ਹੈ ਕਿ ਸ਼ਿਵ ਸੈਨਾ ਸਾਂਸਦ ਖ਼ਿਲਾਫ਼ ਕੇਸ ਦਰਜ ਕਰਨ ਵਾਲੀ ਔਰਤ 'ਤੇ ਪਹਿਲਾਂ ਹੀ ਸਾਂਸਦ ਵਲੋਂ ਧੋਖਾਧੜੀ ਦਾ ਕੇਸ ਦਾਇਰ ਕੀਤਾ ਸੀ, ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ, ਹੁਣ ਉਸ ਨੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਨਾਲ ਯੌਨ ਸ਼ੋਸ਼ਣ ਦਾ ਦੋਸ਼ ਲਾਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904