ਪੜਚੋਲ ਕਰੋ

ਪਾਕਿਸਤਾਨ ਤੋਂ ਪਰਤਿਆ ਸਿੱਖ ਸ਼ਰਧਾਲੂਆਂ ਦਾ ਜਥਾ

ਪਾਕਿ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਕੇ ਪਰਤੇ ਸ਼ਰਧਾਲੂਆਂ ਨੇ ਸਿੱਖ ਕੌਮ ਤੋਂ ਵਿਛੜੇ ਪਾਵਨ ਪਵਿੱਤਰ ਗੁਰਦੁਆਰਾ ਸਾਹਿਬਾਨ ਦੀ ਸਾਂਭ-ਸੰਭਾਲ ਤੇ ਜਥੇ ਲਈ ਰਿਹਾਇਸ਼, ਲੰਗਰ, ਪਾਣੀ, ਮੈਡੀਕਲ ਤੇ ਸੁਰੱਖਿਆ ਪ੍ਰਬੰਧਾਂ ਤੇ ਤਸੱਲੀ ਪ੍ਰਗਟਾਈ।

ਅੰਮ੍ਰਿਤਸਰ: ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਪਾਕਿਸਤਾਨ ਦੇ ਗੁਰਦੁਆਰਾ ਪੰਜਾ ਸਾਹਿਬ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਪਰਤ ਆਇਆ ਹੈ। ਪਾਕਿਸਤਾਨ ਵਿੱਚ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਉਪਰੰਤ 1893 ਸ਼ਰਧਾਲੂ ਦੋ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਅਟਾਰੀ ਸਟੇਸ਼ਨ 'ਤੇ ਪੁੱਜੇ। ਜ਼ਿਕਰਯੋਗ ਹੈ ਕਿ 12 ਅਪਰੈਲ ਨੂੰ 1895 ਸ਼ਰਧਾਲੂ ਪਾਕਿਸਤਾਨ ਗਏ ਸੀ ਪਰ ਇੱਕ ਸ਼ਰਧਾਲੂ ਹੁਸ਼ਿਆਰ ਸਿੰਘ (71) ਵਾਸੀ ਪਿੰਡ ਹਥਣ ਤਹਿਸੀਲ ਮਲੇਰਕੋਟਲਾ ਜਿਲ੍ਹਾ ਸੰਗਰੂਰ ਦੀ 14 ਅਪਰੈਲ ਨੂੰ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਸੀ। ਪਾਕਿ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਕੇ ਪਰਤੇ ਸ਼ਰਧਾਲੂਆਂ ਨੇ ਸਿੱਖ ਕੌਮ ਤੋਂ ਵਿਛੜੇ ਪਾਵਨ ਪਵਿੱਤਰ ਗੁਰਦੁਆਰਾ ਸਾਹਿਬਾਨ ਦੀ ਸਾਂਭ-ਸੰਭਾਲ ਤੇ ਜਥੇ ਲਈ ਰਿਹਾਇਸ਼, ਲੰਗਰ, ਪਾਣੀ, ਮੈਡੀਕਲ ਤੇ ਸੁਰੱਖਿਆ ਪ੍ਰਬੰਧਾਂ ਤੇ ਤਸੱਲੀ ਪ੍ਰਗਟਾਈ। ਜਥੇ ਦੀ ਡਿਪਟੀ ਲੀਡਰ ਰਵਿੰਦਰ ਕੌਰ ਖਾਲਸਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ ਪਾਕਿ ਯਾਤਰਾ ਦੌਰਾਨ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਪਾਕਿ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੂੰ ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਗੁਰਪੁਰਬ ਮੌਕੇ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਤਕ ਅਲੌਕਿਕ ਨਗਰ ਕੀਰਤਨ ਸਜਾਉਣ ਤੇ ਵਿਸ਼ੇਸ਼ ਜਥਿਆਂ ਦੀ ਪ੍ਰਵਾਨਗੀ ਦੇਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਨਾਲ ਮਿਲ ਕੇ ਸਮਾਗਮ ਕਰਨ ਦੀ ਵੀ ਅਪੀਲ ਕੀਤੀ ਗਈ, ਜਿਸ ਤੇ ਉਨ੍ਹਾਂ ਸਕਾਰਾਤਮਕ ਹਾਮੀ ਭਰੀ ਹੈ। ਜੱਥਾ ਲੀਡਰ ਨੇ ਦੱਸਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਮੌਕੇ ਪਾਕਿ ਅਧਿਕਾਰੀਆਂ ਨੇ ਕਰਤਾਰਪੁਰ ਲਾਂਘੇ ਦੇ ਤੇਜ਼ੀ ਨਾਲ ਚੱਲ ਰਹੇ ਕੰਮ-ਕਾਜ ਦਾ ਵੀ ਵਿਸ਼ੇਸ਼ ਬੱਸਾਂ ਰਾਹੀਂ ਦੌਰਾ ਕਰਵਾਇਆ। ਉਨ੍ਹਾਂ ਦੱਸਿਆ ਕਿ ਲਾਂਘੇ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਪਾਕਿਸਤਾਨ ਵਾਲੇ ਪਾਸਿਓਂ ਕਾਫੀ ਉਸਾਰੀ ਹੋ ਚੁੱਕੀ ਹੈ। ਉਮੀਦ ਹੈ ਕਿ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਤਕ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਦਿੱਤਾ ਜਾਵੇਗਾ। ਸ਼ਰਧਾਲੂਆਂ ਨੇ ਦੱਸਿਆ ਕਿ ਰਿਹਾਇਸ਼ੀ ਪ੍ਰਬੰਧ ਚੰਗੇ ਸਨ ਪਰ ਉਨ੍ਹਾਂ ਨੂੰ ਹੋਰ ਵਧੀਆ ਕਰਨ ਲਈ ਪਾਕਿਸਤਾਨ ਸਰਕਾਰ ਨੂੰ ਕਿਹਾ ਜਾਵੇਗਾ।

ਟਾਪ ਹੈਡਲਾਈਨ

UP MLC Election 2026 'ਚ BJP ਨੇ 6 ਉਮੀਦਵਾਰਾਂ ਦਾ ਕੀਤਾ ਐਲਾਨ, ਦੇਖੋ ਲਿਸਟ
UP MLC Election 2026 'ਚ BJP ਨੇ 6 ਉਮੀਦਵਾਰਾਂ ਦਾ ਕੀਤਾ ਐਲਾਨ, ਦੇਖੋ ਲਿਸਟ
Resign: ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
IPS Transfer: ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 3 ਸੀਨੀਅਰ IPS ਅਫਸਰਾਂ ਦੇ ਤਬਾਦਲੇ, ਜਾਣੋ ਕਿਸਨੂੰ ਕਿਹੜੀ ਜ਼ਿੰਮੇਵਾਰੀ ਮਿਲੀ ਅਤੇ ਕੌਣ ਕਿੱਥੇ ਹੋਇਆ ਤਾਇਨਾਤ?
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 3 ਸੀਨੀਅਰ IPS ਅਫਸਰਾਂ ਦੇ ਤਬਾਦਲੇ, ਜਾਣੋ ਕਿਸਨੂੰ ਕਿਹੜੀ ਜ਼ਿੰਮੇਵਾਰੀ ਮਿਲੀ ਅਤੇ ਕੌਣ ਕਿੱਥੇ ਹੋਇਆ ਤਾਇਨਾਤ?
ਵੱਡੀ ਖ਼ਬਰ! ਸਾਬਕਾ ਮੰਤਰੀ ਦੇ 15 ਟਿਕਾਣਿਆਂ 'ਤੇ ED ਦੀ ਛਾਪੇਮਾਰੀ, ਮਨੀ ਲਾਂਡਰਿੰਗ ਮਾਮਲੇ 'ਚ ਵੱਡੀ ਕਾਰਵਾਈ
ਵੱਡੀ ਖ਼ਬਰ! ਸਾਬਕਾ ਮੰਤਰੀ ਦੇ 15 ਟਿਕਾਣਿਆਂ 'ਤੇ ED ਦੀ ਛਾਪੇਮਾਰੀ, ਮਨੀ ਲਾਂਡਰਿੰਗ ਮਾਮਲੇ 'ਚ ਵੱਡੀ ਕਾਰਵਾਈ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Resign: ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਅਵਧੇਸ਼ ਨਾਰਾਇਣ ਸਿੰਘ ਨੇ ਦਿੱਤਾ ਅਸਤੀਫ਼ਾ, ਜਾਣੋ ਕੌਣ ਸੰਭਾਲੇਗਾ ਅਹੁਦਾ? ਇਸ ਨਾਮ 'ਤੇ ਚਰਚਾ ਹੋਈ ਤੇਜ਼...
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਰੂਪ ਕੌਰ ਸੰਧੂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਰੂਪ ਕੌਰ ਸੰਧੂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ
LPU 'ਚ ਇਸ ਸੋਸ਼ਲ ਮੀਡੀਆ ਪੋਸਟ ਨਾਲ ਹੋਇਆ ਇੰਨਾ ਹੰਗਾਮਾ, ਦਾਅਵਾ- ਮੇਲ ਵਰਕਰ ਨੇ ਵਿਦਿਆਰਥਣ ਨਾਲ ਕੀਤਾ ਰੇਪ; ਪ੍ਰਦਰਸ਼ਨ ਸ਼ੁਰੂ ਹੁੰਦਿਆਂ ਹੀ ਡਿਲੀਟ...
LPU 'ਚ ਇਸ ਸੋਸ਼ਲ ਮੀਡੀਆ ਪੋਸਟ ਨਾਲ ਹੋਇਆ ਇੰਨਾ ਹੰਗਾਮਾ, ਦਾਅਵਾ- ਮੇਲ ਵਰਕਰ ਨੇ ਵਿਦਿਆਰਥਣ ਨਾਲ ਕੀਤਾ ਰੇਪ; ਪ੍ਰਦਰਸ਼ਨ ਸ਼ੁਰੂ ਹੁੰਦਿਆਂ ਹੀ ਡਿਲੀਟ...
1 ਨਵੰਬਰ ਤੋਂ ਇਨ੍ਹਾਂ ਗੱਡੀਆਂ ਦੀ ਐਂਟਰੀ ਬੰਦ, ਦਫਤਰਾਂ ਦੀ ਵੀ ਬਦਲਿਆ ਸਮਾਂ
1 ਨਵੰਬਰ ਤੋਂ ਇਨ੍ਹਾਂ ਗੱਡੀਆਂ ਦੀ ਐਂਟਰੀ ਬੰਦ, ਦਫਤਰਾਂ ਦੀ ਵੀ ਬਦਲਿਆ ਸਮਾਂ
ਡੀਜ਼ਲ ਦੀ ਬਿਕਰੀ 'ਤੇ ਲੱਗੀ ਪਾਬੰਦੀ, ਪੈਟਰੋਲ ਪੰਪ 'ਤੇ ਸਟਾਕ ਖਤਮ ਹੋਣ ਦਾ ਆਈ ਨੌਬਤ
ਡੀਜ਼ਲ ਦੀ ਬਿਕਰੀ 'ਤੇ ਲੱਗੀ ਪਾਬੰਦੀ, ਪੈਟਰੋਲ ਪੰਪ 'ਤੇ ਸਟਾਕ ਖਤਮ ਹੋਣ ਦਾ ਆਈ ਨੌਬਤ
ਪੰਜਾਬ-ਚੰਡੀਗੜ੍ਹ 'ਚ ਡਿੱਗਿਆ ਤਾਪਮਾਨ, ਠੰਡ ਦਾ ਅਹਿਸਾਸ; 6 ਜ਼ਿਲ੍ਹਿਆਂ 'ਚ ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਡਿੱਗਿਆ ਤਾਪਮਾਨ, ਠੰਡ ਦਾ ਅਹਿਸਾਸ; 6 ਜ਼ਿਲ੍ਹਿਆਂ 'ਚ ਅਲਰਟ ਜਾਰੀ
FBI ਦੀ 'ਮੋਸਟ ਵਾਂਟੇਡ' ਲਿਸਟ 'ਚ ਆਇਆ ਗੋਲਡੀ ਬਰਾੜ, ਸਿਰ 'ਤੇ 10 ਲੱਖ ਡਾਲਰ ਦਾ ਇਨਾਮ
FBI ਦੀ 'ਮੋਸਟ ਵਾਂਟੇਡ' ਲਿਸਟ 'ਚ ਆਇਆ ਗੋਲਡੀ ਬਰਾੜ, ਸਿਰ 'ਤੇ 10 ਲੱਖ ਡਾਲਰ ਦਾ ਇਨਾਮ
ਮਾਰੂਤੀ ਦਾ ਵੱਡਾ ਧਮਾਕਾ, Swift, Dzire ਅਤੇ Baleno ਹੁਣ CNG ਆਟੋਮੈਟਿਕ 'ਚ ਲਾਂਚ
ਮਾਰੂਤੀ ਦਾ ਵੱਡਾ ਧਮਾਕਾ, Swift, Dzire ਅਤੇ Baleno ਹੁਣ CNG ਆਟੋਮੈਟਿਕ 'ਚ ਲਾਂਚ
Embed widget