ਪੜਚੋਲ ਕਰੋ

ਹਰਿਆਣਾ ’ਚ ਮੋਦੀ ਦੀ ਮੁਸ਼ਕਲ ਵਧੀ, ਸਿੱਖਾਂ ਵੱਲੋਂ ਬਾਈਕਾਟ

  ਚੰਡੀਗੜ੍ਹ: ਹਰਿਆਣਾ ਵਿੱਚ ਬਿਜੇਪੀ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਹਰਿਆਣਾ ਦੇ ਸਿੱਖਾਂ ਨੇ ਸੂਬੇ ਦੀ ਮੌਜੂਦਾ ਭਾਜਪਾ ਸਰਕਾਰ ਦੇ ਵਰਕਰਾਂ ਤੋਂ ਲੈ ਕੇ ਮੁੱਖ ਮੰਤਰੀ ਤਕ ਪੂਰੀ ਤਰ੍ਹਾਂ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਕਰਨਾਲ ਦੇ ਡਾਚਰ ਗੁਰਦੁਆਰੇ ਵਿੱਚ ਅੱਜ ਸਿੱਖ ਭਾਈਚਾਰੇ ਦੀ ਅਹਿਮ ਬੈਠਕ ਵਿੱਚ ਲਿਆ ਗਿਆ। ਇਸ ਬੈਠਕ ਵਿੱਚ ਹਰਿਆਣਾ ਦੇ ਸਿੱਖਾਂ ਤੋਂ ਇਲਾਵਾ ਹੋਰ ਸੂਬਿਆਂ ਦੇ ਸਿੱਖ ਵੀ ਸ਼ਾਮਲ ਰਹੇ। ਸਿੱਖ ਭਾਈਚਾਰੇ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਮੁਆਫੀ ਮੰਗਣ ਲਈ ਕਿਹਾ ਹੈ। ਬੈਠਕ ਵਿੱਚ ਫੈਸਲਾ ਕੀਤਾ ਗਿਆ ਕਿ ਸੂਬੇ ਵਿੱਚ ਹੁਣ ਬੀਜੇਪੀ ਦੇ ਕਿਸੇ ਲੀਡਰ ਨੂੰ ਨਾ ਹੀ ਗੁਰਦੁਆਰਾ ਸਾਹਿਬ ਦੇ ਪ੍ਰੋਗਰਾਮ ਵਿੱਚ ਬੁਲਾਇਆ ਜਾਏਗਾ ਤੇ ਨਾ ਹੀ ਉਨ੍ਹਾਂ ਨੂੰ ਕਿਸੇ ਤਰੀਕੇ ਦਾ ਸਨਮਾਨ ਦਿੱਤਾ ਜਾਏਗਾ। ਹਰਿਆਣਾ ਦੇ ਸਿੱਖ ਭਾਈਚਾਰੇ ਦੇ ਲੋਕ ਸਰਕਾਰ ਤੋਂ ਬੇਹੱਦ ਨਾਰਾਜ਼ ਹਨ। ਉਨ੍ਹਾਂ ਦੀ ਸ਼ਿਕਾਇਤ ਹੈ ਕਿ ਮੁੱਖ ਮੰਤਰੀ ਸਮਾਂ ਦੇ ਕੇ ਵੀ ਕਿਸੇ ਪ੍ਰੋਗਰਾਮ ਵਿੱਚ ਨਹੀਂ ਪੁੱਜਦੇ। ਮੁੱਖ ਮੰਤਰੀ ਨੂੰ ਭਿੰਡਰਾਂਵਾਲੇ ਦੀ ਫੋਟੋ ਤੋਂ ਦਿੱਕਤ  ਸੂਬੇ ਦੇ ਸਿੱਖਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੂੰ ਗੁਰਦੁਆਰੇ ਨਾ ਪੁੱਜਣ ਦੀ ਵਜ੍ਹਾ ਪੁੱਛੀ ਗਈ ਤਾਂ ਉਨ੍ਹਾਂ ਭਿੰਡਰਾਂਵਾਲੇ ਦੀ ਫੋਟੋ ਨੂੰ ਵਜ੍ਹਾ ਦੱਸਿਆ ਜੋ ਗੁਰਦੁਆਰਾ ਸਾਹਿਬ ਅੰਦਰ ਲੱਗੀ ਹੋਈ ਹੈ। ਇਸੇ ਵਿਵਾਦ ਸਬੰਧੀ ਅੱਜ ਗੁਰਦੁਆਰਾ ਸਾਹਿਬ ਅੰਦਰ ਬੈਠਕ ਬੁਲਾਈ ਗਈ ਸੀ। ਜ਼ਿਕਰਯੋਗ ਹੈ ਕਿ ਡਾਚਰ ਦੇ ਗੁਰਦੁਆਰਾ ਸਾਹਿਬ ਅੰਦਰ ਲੱਗੀ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਦੀ ਵਜ੍ਹਾ ਕਰਕੇ ਮੁੱਖ ਮੰਤਰੀ ਨੇ ਬੀਤੇ ਦਿਨੀਂ ਗੁਰਦੁਆਰਾ ਸਾਹਿਬ ਜਾਣ ਦਾ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ ਸੀ। ਇਸ ਪਿੱਛੋਂ ਸਿੱਖ ਭਾਈਚਾਰੇ ਨੇ ਮੁੱਖ ਮੰਤਰੀ ਨੂੰ 6 ਅਕਤੂਬਰ ਦਾ ਸਮਾਂ ਦੇ ਕੇ ਗੁਰਦੁਆਰਾ ਪੁੱਜਣ ਤੇ ਸਿੱਖ ਸੰਗਤਾਂ ਕੋਲੋਂ ਮੁਆਫੀ ਮੰਗਣ ਲਈ ਕਿਹਾ ਸੀ ਪਰ ਮੁੱਖ ਮੰਤਰੀ ਨਹੀਂ ਪੁੱਜੇ। ਇਸ ਲਈ ਸਿੱਖ ਭਾਈਚਾਰੇ ਨੇ ਹਰਿਆਣਾ ਵਿੱਚ ਬੀਜੇਪੀ ਦਾ ਪੂਰਾ ਬਾਈਕਾਟ ਕਰ ਦਿੱਤਾ ਹੈ ਤੇ ਮੁੱਖ ਮੰਤਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਮੁਆਫੀ ਮੰਗਣ ਲਈ ਕਿਹਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

UP ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, ਧੂੰਏਂ ਨਾਲ ਭਰਿਆ ਕੈਬਿਨ  
UP ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, ਧੂੰਏਂ ਨਾਲ ਭਰਿਆ ਕੈਬਿਨ  
Russian ਤੋਂ ਤੇਲ ਖਰੀਦਣ ਲਈ ਭਾਰਤ ਨੂੰ 30 ਦਿਨਾਂ ਦੀ ਛੋਟ ,ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਫਿਲਹਾਲ ਰਾਹਤ
Russian ਤੋਂ ਤੇਲ ਖਰੀਦਣ ਲਈ ਭਾਰਤ ਨੂੰ 30 ਦਿਨਾਂ ਦੀ ਛੋਟ ,ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਫਿਲਹਾਲ ਰਾਹਤ
Assam ਜਹਾਜ਼ ਹਾਦਸੇ 'ਚ ਗੁਰੂਗ੍ਰਾਮ ਦੇ ਸਕੁਐਡਰਨ ਲੀਡਰ ਅਨੁਜ ਵਸ਼ਿਸ਼ਟ ਸ਼ਹੀਦ ,ਘਰ ’ਚ ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ 
Assam ਜਹਾਜ਼ ਹਾਦਸੇ 'ਚ ਗੁਰੂਗ੍ਰਾਮ ਦੇ ਸਕੁਐਡਰਨ ਲੀਡਰ ਅਨੁਜ ਵਸ਼ਿਸ਼ਟ ਸ਼ਹੀਦ ,ਘਰ ’ਚ ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ 
Nitish Kumar ਨੇ ਰਾਜ ਸਭਾ ਲਈ ਭਰਿਆ ਨਾਮਜ਼ਦਗੀ ਪੱਤਰ ,ਨਾਮਜ਼ਦਗੀਆਂ ਦੌਰਾਨ ਪੁੱਜੇ ਅਮਿਤ ਸ਼ਾਹ
Nitish Kumar ਨੇ ਰਾਜ ਸਭਾ ਲਈ ਭਰਿਆ ਨਾਮਜ਼ਦਗੀ ਪੱਤਰ ,ਨਾਮਜ਼ਦਗੀਆਂ ਦੌਰਾਨ ਪੁੱਜੇ ਅਮਿਤ ਸ਼ਾਹ

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar 'ਚ ਸਖ਼ਤ ਪਾਬੰਦੀਆਂ ਦੇ ਫੁਰਮਾਨ ਜਾਰੀ, ਸਵੇਰੇ 6 ਤੋਂ ਸ਼ਾਮ ਤੱਕ ਇਨ੍ਹਾਂ ਚੀਜ਼ਾਂ 'ਤੇ ਰਹੇਗੀ ਪਾਬੰਦੀ
Amritsar 'ਚ ਸਖ਼ਤ ਪਾਬੰਦੀਆਂ ਦੇ ਫੁਰਮਾਨ ਜਾਰੀ, ਸਵੇਰੇ 6 ਤੋਂ ਸ਼ਾਮ ਤੱਕ ਇਨ੍ਹਾਂ ਚੀਜ਼ਾਂ 'ਤੇ ਰਹੇਗੀ ਪਾਬੰਦੀ
FlipKart ਦੇ 300 ਕਰਮਚਾਰੀਆਂ ਦੀ ਛਾਂਟੀ, IPO ਤੋਂ ਪਹਿਲਾਂ ਵੱਡਾ ਫੈਸਲਾ
FlipKart ਦੇ 300 ਕਰਮਚਾਰੀਆਂ ਦੀ ਛਾਂਟੀ, IPO ਤੋਂ ਪਹਿਲਾਂ ਵੱਡਾ ਫੈਸਲਾ
AAP Councillor ਦੇ ਘਰ 'ਤੇ ਚਲਾਈਆਂ ਤਾਬੜਤੋੜ ਗੋਲੀਆਂ, ਕਈ ਰਾਊਂਡਫਾਇਰ ਕੀਤੇ, ਮੱਚਿਆ ਹੜਕੰਪ
AAP Councillor ਦੇ ਘਰ 'ਤੇ ਚਲਾਈਆਂ ਤਾਬੜਤੋੜ ਗੋਲੀਆਂ, ਕਈ ਰਾਊਂਡਫਾਇਰ ਕੀਤੇ, ਮੱਚਿਆ ਹੜਕੰਪ
ਸ਼ਰਮਸਾਰ ਕਰਤੂਤ! ਨਾਬਾਲਗ ਨਾਲ ਦੁਕਾਨ 'ਚ Rape, ਹਸਪਤਾਲ ਪਹੁੰਚੀ ਤਾਂ ਹੋਇਆ ਵੱਡਾ ਖੁਲਾਸਾ
ਸ਼ਰਮਸਾਰ ਕਰਤੂਤ! ਨਾਬਾਲਗ ਨਾਲ ਦੁਕਾਨ 'ਚ Rape, ਹਸਪਤਾਲ ਪਹੁੰਚੀ ਤਾਂ ਹੋਇਆ ਵੱਡਾ ਖੁਲਾਸਾ
ਯੁੱਧ ਵਿਚਾਲੇ ਈਰਾਨ 'ਚ ਭੂਚਾਲ ਨਾਲ ਕੰਬੀ ਧਰਤੀ, ਲੋਕਾਂ 'ਚ ਫੈਲੀ ਦਹਿਸ਼ਤ; ਕੰਬੇ ਲੋਕ
ਯੁੱਧ ਵਿਚਾਲੇ ਈਰਾਨ 'ਚ ਭੂਚਾਲ ਨਾਲ ਕੰਬੀ ਧਰਤੀ, ਲੋਕਾਂ 'ਚ ਫੈਲੀ ਦਹਿਸ਼ਤ; ਕੰਬੇ ਲੋਕ
ਰਾਮ ਰਹੀਮ ਪੱਤਰਕਾਰ ਕਤਲਕਾਂਡ 'ਚ ਬਰੀ, ਹਾਈਕੋਰਟ ਨੇ ਸੁਣਾਇਆ ਫੈਸਲਾ
ਰਾਮ ਰਹੀਮ ਪੱਤਰਕਾਰ ਕਤਲਕਾਂਡ 'ਚ ਬਰੀ, ਹਾਈਕੋਰਟ ਨੇ ਸੁਣਾਇਆ ਫੈਸਲਾ
ਚੱਲਦੇ ਆਟੋ 'ਚ ਗਹਿਣਿਆਂ ਦੇ ਕਾਰੀਗਰ ਤੋਂ ਲੁੱਟ, ਸਾਰੇ ਗਹਿਣੇ ਖੋਹੇ; ਮਾਰਿਆ ਧੱਕਾ; ਮੱਚਿਆ ਹੜਕੰਪ
ਚੱਲਦੇ ਆਟੋ 'ਚ ਗਹਿਣਿਆਂ ਦੇ ਕਾਰੀਗਰ ਤੋਂ ਲੁੱਟ, ਸਾਰੇ ਗਹਿਣੇ ਖੋਹੇ; ਮਾਰਿਆ ਧੱਕਾ; ਮੱਚਿਆ ਹੜਕੰਪ
ਲੁਧਿਆਣਾ ਦੀ ਕੇਂਦਰੀ ਜੇਲ੍ਹ ਫਿਰ ਸੁਰਖੀਆਂ 'ਚ, ਚੈਕਿੰਗ ਦੌਰਾਨ ਦੋ ਹਵਾਲਾਤੀਆਂ ਤੋਂ ਨਸ਼ੀਲੇ ਪਦਾਰਥ ਬਰਾਮਦ
ਲੁਧਿਆਣਾ ਦੀ ਕੇਂਦਰੀ ਜੇਲ੍ਹ ਫਿਰ ਸੁਰਖੀਆਂ 'ਚ, ਚੈਕਿੰਗ ਦੌਰਾਨ ਦੋ ਹਵਾਲਾਤੀਆਂ ਤੋਂ ਨਸ਼ੀਲੇ ਪਦਾਰਥ ਬਰਾਮਦ
Embed widget