ਪੜਚੋਲ ਕਰੋ
ਭਾਰਤੀ ਸੈਨਾ ਨੇ 2500 ਸੈਲਾਨੀਆਂ ਨੂੰ ਬਚਾਇਆ

ਗੰਗਟੋਕ: ਭਾਰਤੀ ਸੈਨਾ ਨੇ ਚੀਨ ਨੇ ਨਾਲ ਲੱਗਦੀ ਸਰਹੱਦ ‘ਤੇ ਭਾਰੀ ਬਰਫਬਾਰੀ ਕਾਰਨ ਫੱਸੇ 2500 ਸੈਲਾਨੀਆਂ ਨੂੰ ਸ਼ਨੀਵਾਰ ਨੂੰ ਰੈਸਕਿਊ ਕੀਤਾ ਹੈ। ਸਿੱਕਮ ‘ਚ ਇੱਕ ਦਿਨ ਪਹਿਲਾਂ ਬਰਫਬਾਰੀ ਸ਼ੁਰੂ ਹੋਈ ਸੀ। ਇਸ ਦੇ ਚਲਦਿਆਂ ਨਾਥੂ ਲਾ ਪਾਸ ਅਤੇ 17 ਮੀਲ ਇਲਾਕੇ ‘ਚ ਅੋਰਤਾਂ ਅਤੇ ਬੱਚਿਆਂ ਸਮੇਤ ਕਈ ਯਾਰਤੀ ਫੱਸ ਗਏ ਸੀ। ਸੈਨਾ ਦੇ ਇੱਕ ਅਧਿਕਾਰੀ ਮੁਤਾਬਕ, ਬਚਾਅ ਕਾਰਜ ਅਜੇ ਚਲ ਰਿਹਾ ਹੈ। ਰੱਖੀਆ ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ, ਨਾਥੂ ਲਾ ਪਾਸ ਤੋਂ ਵਾਪਸ ਆ ਰਹੇ ਕਰੀਬ 300-400 ਵਾਹਨ 17 ਮੀਲ ਇਲਾਕੇ ਕੋਲ ਫੱਸ ਗਏ। ਜਿਸ ਤੋਂ ਬਾਅਦ ਭਾਰਤੀ ਸੈਨਾ ਨੇ ਬਚਾਅ ਕਾਰਹ ਸ਼ੁਰੂ ਕੀਤਾ ਅਤੇ 1500 ਲੋਕਾਂ ਨੂੰ 16 ਮੀਲ ਦੇ ਸ਼ੈਲਟਰ ‘ਚ ਰੱਖਿਆ ਗਿਆ ਹੈ ਜਦਕਿ ਬਾਕਿਆ ਨੂੰ 13 ਮੀਲ ਇਲਾਕੇ ਕੋਲ ਪਹੁੰਚਾ ਦਿੱਤਾ ਗਿਆਂ ਹੈ
ਸੈਲਾਨੀਆਂ ਨੂੰ ਖਾਣਾ, ਦਵਾਈਆਂ ਅਤੇ ਕੱਪੜੇ ਮੁਹਈਆ ਕਰਵਾਏ ਜਾ ਰਹੇ ਹਨ। ਭਾਰੀ ਸੈਨਾ ਨੇ ਰਸਤੇ ‘ਚ ਬਰਫ ਸਾਫ ਕਰਨ ਲਈ 2 ਜੇਸੀਬੀ ਅਤੇ ਬੁਲਡੋਜ਼ਰ ਲਗਾਏ ਹਨ। ਸਿੱਕਮ ‘ਚ ਸ਼ੁਕਰਵਾਰ ਨੂੰ ਸੀਜ਼ਨ ਦੀ ਪਹਿਲ਼ੀ ਬਰਫਬਾਰੀ ਹੋਈ। ਜਿਸ ਕਾਰਨ ਸੂਬੇ ‘ਚ ਬਰਫ ਦੀ ਮੋਟੀ ਚਾਦਰ ਬਿੱਛ ਗਈ।
ਸੈਲਾਨੀਆਂ ਨੂੰ ਖਾਣਾ, ਦਵਾਈਆਂ ਅਤੇ ਕੱਪੜੇ ਮੁਹਈਆ ਕਰਵਾਏ ਜਾ ਰਹੇ ਹਨ। ਭਾਰੀ ਸੈਨਾ ਨੇ ਰਸਤੇ ‘ਚ ਬਰਫ ਸਾਫ ਕਰਨ ਲਈ 2 ਜੇਸੀਬੀ ਅਤੇ ਬੁਲਡੋਜ਼ਰ ਲਗਾਏ ਹਨ। ਸਿੱਕਮ ‘ਚ ਸ਼ੁਕਰਵਾਰ ਨੂੰ ਸੀਜ਼ਨ ਦੀ ਪਹਿਲ਼ੀ ਬਰਫਬਾਰੀ ਹੋਈ। ਜਿਸ ਕਾਰਨ ਸੂਬੇ ‘ਚ ਬਰਫ ਦੀ ਮੋਟੀ ਚਾਦਰ ਬਿੱਛ ਗਈ। Before You Go
Mobiles worth 1 crore | ਫਤਿਹਗੜ੍ਹ ਸਾਹਿਬ ਪੁਲਿਸ ਦੀ ਵੱਡੀ ਕਾਮਯਾਬੀ, 1 ਕਰੋੜ ਦੇ ਮੋਬਾਈਲ ਕੀਤੇ ਬਰਾਮਦ
ਟ੍ਰੈਂਡਿੰਗ ਟੌਪਿਕ


















