ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਵਾਈ ਦੀ ਹਿੱਸੇਦਾਰੀ ਵਾਲੀ ਸਿੰਭੌਲੀ ਖੰਡ ਮਿਲ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਓਰੀਐਂਟਲ ਬੈਂਕ ਆਫ ਕਾਮਰਸ ਦੇ ਬਕਾਏ ਹੋਰ ਕਰਜ਼ਦਾਤਾਵਾਂ ਨਾਲ ਮਸ਼ਵਰਾ ਕਰ ਕੇ ਅਦਾ ਕਰਨ ਲਈ ਵਚਨਬੱਧ ਹੈ।
ਸੀ.ਬੀ.ਆਈ. ਨੇ ਕੰਪਨੀ, ਇਸ ਦੇ ਚੇਅਰਮੈਨ ਗੁਰਮੀਤ ਸਿੰਘ ਮਾਨ, ਉਪ ਪ੍ਰਬੰਧਕੀ ਨਿਰਦੇਸ਼ਕ ਗੁਰਪਾਲ ਸਿੰਘ ਤੇ ਹੋਰਾਂ ਵਿਰੁੱਧ ਕਥਿਤ 97.85 ਕਰੋੜ ਰੁਪਏ ਦੀ ਬੈਂਕ ਘਪਲੇਬਾਜ਼ੀ ਦਾ ਕੇਸ ਦਰਜ ਕੀਤਾ ਹੈ।
ਕੰਪਨੀ ਮੁਤਾਬਕ ਉਹ ਆਪਣੀਆਂ ਦੇਣਦਾਰੀਆਂ ਠੀਕ ਢੰਗ ਨਾਲ ਤਰੀਕੇ ਅਦਾ ਕਰਦੀ ਹੈ, ਸਿਰਫ ਉਸ ਸਮੇਂ ਨੂੰ ਛੱਡ ਕੇ ਜਦੋਂ ਹਾਲਾਤ ਚੀਨੀ ਉਦਯੋਗ ਦੇ ਪੱਖ ਵਿੱਚ ਨਹੀਂ ਸਨ।
ਪਿੱਛੇ ਜਿਹੇ, ਓ.ਬੀ.ਸੀ. ਵੱਲੋਂ ਜਾਂਚ ਏਜੰਸੀਆਂ ਕੋਲ ਘਪਲਾ ਨਿਗਰਾਨੀ ਰਿਪੋਰਟ ਦਾਇਰ ਕੀਤੀ ਸੀ। ਸਿੰਭੌਲੀ ਸ਼ੂਗਰਜ਼ ਦਾ ਕਹਿਣਾ ਹੈ ਕਿ ਉਹ ਜਾਂਚ ਏਜੰਸੀਆਂ ਨੂੰ ਸਹਿਯੋਗ ਦੇਣ ਲਈ ਤਿਆਰ ਹੈ ਤੇ ਪ੍ਰਬੰਧਕ ਓ.ਬੀ.ਸੀ. ਦੇ ਬਕਾਏ ਵੀ ਅਦਾ ਕਰਨ ਲਈ ਰਜ਼ਾਮੰਦ ਹਨ।