ਨਵੀਂ ਦਿੱਲੀ: ਸ੍ਰੀਦੇਵੀ ਦੀ ਮੌਤ 'ਤੇ ਭਾਜਪਾ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਵੱਡਾ ਬਿਆਨ ਦਿੱਤਾ ਹੈ। ਸੁਬਰਾਮਨੀਅਮ ਸਵਾਮੀ ਨੇ ਖਦਸ਼ਾ ਜਤਾਇਆ ਹੈ ਕਿ ਸ੍ਰੀਦੇਵ ਦੀ ਹੱਤਿਆ ਹੋ ਸਕਦੀ ਹੈ। ਸੁਆਮੀ ਨੇ ਦਾਅਵਾ ਕੀਤਾ ਹੈ ਕਿ ਹੋਟਲ ਦੇ ਸੀਸੀਟੀਵੀ ਦੀ ਪੜਤਾਲ ਅਜੇ ਤੱਕ ਨਹੀਂ ਹੋ ਸਕੀ ਤੇ ਸ਼੍ਰੀਦੇਵੀ ਕਦੇ ਸ਼ਰਾਬ ਨਹੀਂ ਪੀਂਦੀ ਸੀ। ਇਸ ਲਈ ਲੱਗਦਾ ਹੈ ਕਿ ਇਹ ਕਤਲ ਦਾ ਮਾਮਲਾ ਹੈ।
ਸੁਬਰਾਮਨੀਅਮ ਸਵਾਮੀ ਨੇ ਕਿਹਾ, "ਸਿਨੇਮਾ ਅਭਿਨੇਤਰੀਆਂ ਤੇ ਦਾਊਦ ਵਿਚਾਲੇ ਨਾਜਾਇਜ਼ ਰਿਸ਼ਤੇ ਹਨ। ਇਸ ਮਾਮਲੇ 'ਚ ਇਸਤਗਾਸਾ ਪੱਖ ਦੀ ਰਿਪੋਰਟ ਉਡੀਕਣੀ ਚਾਹੀਦੀ ਹੈ। ਮੀਡੀਆ ਰਿਪੋਰਟ ਦਾ ਰੂਪ ਲਗਾਤਾਰ ਬਦਲ ਰਿਹਾ ਹੈ।" ਉਨ੍ਹਾਂ ਅੱਗੇ ਕਿਹਾ, "ਉਹ ਕਦੇ ਸ਼ਰਾਬ ਨਹੀਂ ਪੀਂਦੀ ਸੀ, ਤਾਂ ਫਿਰ ਉਸ ਦੇ ਸਰੀਰ ਵਿੱਚ ਕਿਵੇਂ ਪਾਈ ਗਈ? ਸੀਸੀਟੀਵੀ ਦਾ ਕੀ ਹੋਇਆ?''
ਸਵਾਮੀ ਨੇ ਕਿਹਾ, "ਡਾਕਟਰ ਅਚਾਨਕ ਮੀਡੀਆ ਸਾਹਮਣੇ ਆਇਆ ਤੇ ਉਸ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਦਿਲ ਦੇ ਦੌਰੇ ਨਾਲ ਮਰ ਗਈ?" ਰਾਜ ਸਭਾ ਦੇ ਸਾਂਸਦ ਅਮਰ ਸਿੰਘ ਨੇ ਵੀ ਦਾਅਵਾ ਕੀਤਾ ਹੈ, ''ਜਿੱਥੇ ਤੱਕ ਸ਼੍ਰੀਦੇਵੀ ਬਾਰੇ ਉਨ੍ਹਾਂ ਨੂੰ ਪਤਾ ਹੈ ਉਹ ਸ਼ਰਾਬ ਨਹੀਂ ਪੀਂਦੀ ਸੀ ਤੇ ਵਾਈਨ ਨਾਲ ਇੰਨਾ ਨਸ਼ਾ ਨਹੀਂ ਹੋ ਸਕਦਾ।"
ਉਨ੍ਹਾਂ ਕਿਹਾ, "ਹਾਰਡ ਡ੍ਰਿੰਕ ਜੋ ਨਸ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੇ ਹਨ, ਉਸ ਦਾ ਸੇਵਨ ਕਰਦੇ ਸ਼੍ਰੀਦੇਵੀ ਨੂੰ ਕਦੇ ਨਹੀਂ ਦੇਖਿਆ ਗਿਆ। ਵਿਆਹ ਸ਼ਾਦੀਆਂ ਵਿੱਚ ਵਾਈਨ ਚੱਲਦੀ ਹੈ। ਵਾਈਨ ਵਿੱਚ ਅਲਕੋਹਲ ਦੀ ਮਾਤਰਾ ਬਹੁਤ ਸੀਮਤ ਹੁੰਦੀ ਹੈ।"