Gujara Elections 2022: ਗੁਜਰਾਤ 'ਚ ਸਿਆਸੀ ਲੜਾਈ ਆਪਣੇ ਸਿਖਰ 'ਤੇ ਹੈ। ਕਾਂਗਰਸ ਅਤੇ ਭਾਜਪਾ ਦੇ 2 ਆਗੂਆਂ ਨੇ ਇਸ ਨੂੰ ਹੋਰ ਦਿਲਚਸਪ ਬਣਾ ਦਿੱਤਾ ਹੈ। ਨੇਤਾ ਇਸ ਲਈ ਖ਼ਾਸ ਹਨ, ਕਿਉਂਕਿ ਉਨ੍ਹਾਂ ਦਾ ਸਿੱਧਾ ਸਬੰਧ ਭਾਰਤੀ ਕ੍ਰਿਕਟਰ ਰਵਿੰਦਰ ਜਡੇਜਾ ਨਾਲ ਹੈ। ਇਕ ਪਾਸੇ ਉਨ੍ਹਾਂ ਦੀ ਪਤਨੀ ਰਿਵਾਬਾ ਜਡੇਜਾ ਅਤੇ ਦੂਜੇ ਪਾਸੇ ਭੈਣ ਨੈਨਾ ਜਡੇਜਾ ਹੈ। ਜਾਮਨਗਰ ਦੀ ਉੱਤਰੀ ਸੀਟ ਰਾਜਨੀਤੀ ਦਾ ਧੁਰਾ ਹੈ। ਭਾਜਪਾ ਨੇ ਇਸ ਸੀਟ ਤੋਂ ਜਡੇਜਾ ਦੀ ਪਤਨੀ ਰਿਵਾਬਾ ਨੂੰ ਟਿਕਟ ਦਿੱਤੀ ਹੈ। ਦੂਜੇ ਪਾਸੇ ਹੁਣ ਕਾਂਗਰਸ ਦੀ ਨੈਨਾ ਮਤਲਬ ਉਨ੍ਹਾਂ ਦੀ ਭਰਜਾਈ ਖੁੱਲ੍ਹ ਕੇ ਉਨ੍ਹਾਂ ਦਾ ਵਿਰੋਧ ਕਰ ਰਹੀ ਹੈ। ਉਨ੍ਹਾਂ ਦੇ ਤਾਜ਼ਾ ਬਿਆਨਾਂ ਤੋਂ ਸਾਫ਼ ਹੋ ਗਿਆ ਹੈ ਕਿ ਸਿਆਸਤ ਦੀ ਇਸ ਖੇਡ ਵਿੱਚ ਨਨਾਣ ਤੇ ਭਰਜਾਈ ਆਹਮੋ-ਸਾਹਮਣੇ ਹਨ।
ਕਿਆਸ ਲਗਾਏ ਜਾ ਰਹੇ ਸਨ ਕਿ ਕਾਂਗਰਸ ਇਸ ਸੀਟ ਤੋਂ ਨੈਨਾ ਨੂੰ ਮੈਦਾਨ 'ਚ ਉਤਾਰੇਗੀ ਪਰ ਤਸਵੀਰ ਅਜੇ ਸਪੱਸ਼ਟ ਨਹੀਂ ਹੈ। ਹਾਲਾਂਕਿ ਮੁਕਾਬਲਾ ਅਜੇ ਵੀ ਦਿਲਚਸਪ ਹੈ, ਕਿਉਂਕਿ ਇੱਥੇ ਨਨਾਣ ਆਪਣੀ ਭਰਜਾਈ ਦਾ ਖੁੱਲ੍ਹ ਕੇ ਵਿਰੋਧ ਕਰ ਰਹੀ ਹੈ ਅਤੇ ਭਰਜਾਈ ਦੀ ਹਾਰ ਲਈ ਜ਼ੋਰਦਾਰ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਨੈਨਾ ਜਡੇਜਾ ਦਾ ਕਹਿਣਾ ਹੈ ਕਿ ਭਾਜਪਾ ਨੇ ਉਨ੍ਹਾਂ ਦੀ ਭਰਜਾਈ ਰਿਵਾਬਾ ਨੂੰ ਉਮੀਦਵਾਰ ਐਲਾਨ ਕੇ ਗਲਤੀ ਕੀਤੀ ਹੈ। ਰਿਵਾਬਾ ਸੇਲਿਬ੍ਰਿਟੀ ਹੋ ਸਕਦੀ ਹੈ, ਪਰ ਉਸ ਕੋਲ ਤਜਰਬਾ ਨਹੀਂ ਹੈ। ਇਸ ਲਈ ਭਾਜਪਾ ਹਾਰ ਜਾਵੇਗੀ। ਆਓ ਤੁਹਾਨੂੰ ਦੱਸਦੇ ਹਾਂ ਕਿ ਰਾਜਨੀਤੀ ਦੀ ਪਿਚ 'ਚ ਕੌਣ ਅੱਗੇ ਹੈ?
ਭਾਜਪਾ ਦੀ ਸਰਗਰਮ ਵਰਕਰ ਹੈ ਰਿਵਾਬਾ
ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਬੀਜੇਪੀ 'ਚ ਸ਼ਾਮਲ ਹੋਏ ਜ਼ਿਆਦਾ ਸਮਾਂ ਨਹੀਂ ਹੋਇਆ ਹੈ। ਉਹ ਤਿੰਨ ਸਾਲ ਪਹਿਲਾਂ ਹੀ ਭਾਜਪਾ 'ਚ ਸ਼ਾਮਲ ਹੋਏ ਸਨ। ਹਾਲਾਂਕਿ ਇਸ ਤੋਂ ਪਹਿਲਾਂ ਉਹ ਸਮਾਜਿਕ ਗਤੀਵਿਧੀਆਂ ਨਾਲ ਜੁੜੀ ਰਹੀ ਹੈ। ਇਸ ਦੇ ਨਾਲ ਹੀ ਉਹ ਕਰਨੀ ਸੈਨਾ 'ਚ ਵੀ ਰਹਿ ਚੁੱਕੀ ਹੈ। ਰੀਵਾਬਾ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਕਾਫੀ ਸਰਗਰਮ ਹੈ। ਇਹੀ ਕਾਰਨ ਹੈ ਕਿ ਸਿਰਫ਼ ਤਿੰਨ ਸਾਲਾਂ 'ਚ ਭਾਜਪਾ ਨੇ ਉਨ੍ਹਾਂ ਨੂੰ ਜਾਮਨਗਰ ਸੀਟ ਤੋਂ ਟਿਕਟ ਦਿੱਤੀ ਹੈ। ਉਹ ਭਾਜਪਾ ਦੀ ਸਰਗਰਮ ਵਰਕਰ ਹੈ। ਰਿਵਾਬਾ ਜਡੇਜਾ ਦੀ ਗੱਲ ਕਰੀਏ ਤਾਂ ਉਹ ਮੂਲ ਰੂਪ ਤੋਂ ਰਾਜਕੋਟ ਦੀ ਰਹਿਣ ਵਾਲੀ ਹੈ। ਉਸ ਦੇ ਪਿਤਾ ਸ਼ਹਿਰ ਦੇ ਮਸ਼ਹੂਰ ਵਪਾਰੀ ਹਨ। ਰਿਵਾਬਾ ਨੇ ਆਤਮਿਆ ਇੰਸਟੀਚਿਊਟ ਆਫ਼ ਟੈਕਨਾਲੋਜੀ ਐਂਡ ਸਾਇੰਸ ਰਾਜਕੋਟ ਤੋਂ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ।
ਰੀਵਾਬਾ ਦੀ ਲੋਕਾਂ 'ਚ ਚੰਗੀ ਪਕੜ
ਰਿਵਾਬਾ ਨੂੰ ਟਿਕਟ ਮਿਲਦੇ ਹੀ ਉਨ੍ਹਾਂ ਦੀ ਭਰਜਾਈ ਨੈਨਾ ਖੁੱਲ੍ਹ ਕੇ ਇਸ ਦਾ ਵਿਰੋਧ ਕਰਦੀ ਨਜ਼ਰ ਆ ਰਹੀ ਹੈ। ਉਹ ਆਪਣੀ ਭਰਜਾਈ ਖ਼ਿਲਾਫ਼ ਖੜ੍ਹੇ ਹੋਏ ਦੀਪੇਂਦਰ ਸਿੰਘ ਜਡੇਜਾ ਦੇ ਸਮਰਥਨ 'ਚ ਵੋਟਾਂ ਮੰਗ ਰਹੀ ਹੈ। ਨੈਨਾ ਨੂੰ ਵੀ ਕਾਂਗਰਸ ਪਾਰਟੀ ਨਾਲ ਜੁੜੇ ਜ਼ਿਆਦਾ ਸਮਾਂ ਨਹੀਂ ਹੋਇਆ ਹੈ। ਰੀਵਾਬਾ ਦੇ ਭਾਜਪਾ 'ਚ ਸ਼ਾਮਲ ਹੋਣ ਤੋਂ ਕੁਝ ਸਮੇਂ ਬਾਅਦ ਹੀ ਉਹ ਕਾਂਗਰਸ 'ਚ ਸ਼ਾਮਲ ਹੋ ਗਏ ਸਨ। ਕਾਂਗਰਸ 'ਚ ਸ਼ਾਮਲ ਹੋਣ ਤੋਂ ਬਾਅਦ ਤੋਂ ਹੀ ਉਨ੍ਹਾਂ ਦੀ ਇੱਥੋਂ ਦੇ ਲੋਕਾਂ 'ਚ ਚੰਗੀ ਪਕੜ ਦੱਸੀ ਜਾਂਦੀ ਹੈ। ਇਹੀ ਕਾਰਨ ਹੈ ਕਿ ਉਹ ਇੰਨੇ ਘੱਟ ਸਮੇਂ 'ਚ ਜਾਮਨਗਰ ਕਾਂਗਰਸ ਮਹਿਲਾ ਮੋਰਚਾ ਦੀ ਪ੍ਰਧਾਨ ਵੀ ਹਨ।