ਯੇਚੁਰੀ ਨੇ ਲੋਕਾਂ ਨੂੰ ਈਦ ਉਲ-ਅਜ਼ਹਾ ਮੌਕੇ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਹੁਣ ਤਕ ਕਸ਼ਮੀਰ ‘ਚ ਆਪਣੇ ਸਾਥੀਆਂ ਦੀ ਸਥਿਤੀ ਬਾਰੇ ਕੋਈ ਜਾਣਕਾਰੀ ਨਹੀ ਹੈ। ਯੇਚੁਰੀ ਅਤੇ ਭਾਕਪਾ ਦੇ ਜਨਰਲ ਸਕੱਤਰ ਨੂੰ ਸ਼ੁੱਕਰਵਾਰ ਨੂੰ ਸ਼੍ਰੀਨਗਰ ਜਾਣ ਦੀ ਇਜਾਜ਼ਤ ਨਹੀ ਦਿੱਤੀ ਗਈ ਸੀ।
ਯੇਚੁਰੀ ਨੇ ਟਵੀਟ ਕਰ ਕਿਹਾ, ‘ ਈਦ ਖੁਸ਼ੀ ਅਤੇ ਜਸ਼ਨ ਦਾ ਤਿਓਹਾਰ ਹੈ ਅਤੇ ਅਸੀਂ ਕਸ਼ਮੀਰ ਦੀ ਜਨਤਾ ਦੇ ਨਾਲ ਹਾਂ ਜਿਨ੍ਹਾਂ ਨੂੰ ਉਨ੍ਹਾਂ ਦੇ ਘਰਾਂ ‘ਚ ਕੈਦ ਕੀਤਾ ਗਿਆ ਹੈ। ਅਸੀਂ ਹੁਣ ਵੀ ਨਹੀ ਜਾਣਦੇ ਕਿ ਕਸ਼ਮੀਰ ‘ਚ ਸਾਡੇ ਕਾਮਰੇਡ ਕਿੱਥੇ ਅਤੇ ਕਿਵੇਂ ਹਨ”।
ਉਨ੍ਹਾਂ ਕਿਹਾ, “ਸਾਡਾ ਦੇਸ਼ ਭਾਸ਼ਾਵਾਂ, ਧਰਮਾਂ, ਸੰਸਕ੍ਰਿਤੀਆਂ ਅਤੇ ਵੱਖ-ਵੱਖ ਵਿਚਾਰਾਂ ਵਾਲਾ ਦੇਸ਼ ਹੈ ਅਤੇ ਇਹੀ ਸਾਡੀ ਤਾਕਤ ਹੈ”।