ਪੜਚੋਲ ਕਰੋ
ਅੰਮ੍ਰਿਤਸਰ ਤੋਂ ਲੈਕੇ ਚੰਡੀਗੜ੍ਹ ਤਕ ਇਹ ਰਹੇਗਾ ਮੌਸਮ ਦਾ ਹਾਲ, ਦੇਖੋ ਖ਼ਾਸ ਬੁਲੇਟਿਨ

ਚੰਡੀਗੜ੍ਹ: ਮੌਸਮ ਦਾ ਮਿਜਾਜ਼ ਉੱਤਰ ਭਾਰਤੀਆਂ ਨੂੰ ਰਾਹਤ ਦੇਣ ਵਾਲਾ ਨਹੀਂ ਹੈ। ਜੰਮੂ ਕਸ਼ਮੀਰ ਤੇ ਉੱਤਰਾਖੰਡ ਵਿੱਚ ਭਾਰੀ ਬਰਫ਼ਬਾਰੀ ਹੋਈ ਹੈ। ਇਸੇ ਬਰਫ਼ਬਾਰੀ ਕਾਰਨ ਪੰਜਾਬ ਸਮੇਤ ਮੈਦਾਨੀ ਇਲਾਕਿਆਂ ਵਿੱਚ ਠੰਢੀਆਂ ਹਵਾਵਾਂ ਚੱਲਣਗੀਆਂ। ਹਿਮਾਚਸ ਪ੍ਰਦੇਸ਼ ਵਿੱਚ ਵੀ ਹੋਰ ਬਰਫ਼ ਪੈਣ ਦੀ ਸੰਭਾਵਨਾ ਹੈ, ਜਿਸ ਦੇ ਚੱਲਦਿਆਂ ਸਰਕਾਰ ਨੇ ਚੇਤਾਵਨੀ ਵੀ ਜਾਰੀ ਕਰ ਦਿੱਤੀ ਹੈ। ਪਿਛਲੇ ਕਈ ਦਿਨਾਂ ਤੋਂ ਪੈ ਰਹੀ ਬਰਫ਼ ਕਾਰਨ ਕਈ ਥਾਂ 'ਤੇ ਜਾਨੀ-ਮਾਲੀ ਨੁਕਸਾਨ ਦੀ ਖ਼ਬਰ ਹੈ, ਉੱਥੇ ਇਸ ਕਾਰਨ ਵੱਡੀ ਗਿਣਤੀ ਵਿੱਚ ਆਵਾਜਾਈ ਪ੍ਰਭਾਵਿਤ ਹੋਈ ਹੈ। ਰਾਤ ਦੇ ਤਾਪਮਾਨ ਵਿੱਚ ਕਮੀ ਦੇਖੀ ਜਾਵੇਗੀ। ਇਸ ਦੇ ਨਾਲ ਹੀ ਦਿਨ ਵਿੱਚ ਧੁੱਪ ਚਮਕੇਗੀ ਪਰ ਠੰਢੀਆਂ ਹਵਾਵਾਂ ਕਾਰਨ ਸੂਰਜ ਦਾ ਅਸਰ ਬਹੁਤਾ ਨਹੀਂ ਰਹੇਗਾ। ਦੇਖੋ ਸਾਈਮੈਟ ਵੈਦਰ ਰਿਪੋਰਟ-
Skymet Report: El Nino probability recedes pic.twitter.com/4HXNXHfuzI
— ABP News (@abpnewstv) February 10, 2019
ਹੋਰ ਪੜ੍ਹੋ























