ਪੜਚੋਲ ਕਰੋ
Advertisement
ਵਿੱਕੀ ਗੌਂਡਰ ਨੂੰ ਪਨਾਹ ਦੇਣ ਵਾਲੇ ਅਕਾਲੀ ਸਰਪੰਚ ਦੀ ਲਾਸ਼ ਮਿਲੀ
ਗੁਰਦਾਸਪੁਰ: ਗੈਂਗਸਟਰ ਵਿੱਕੀ ਗੌਂਡਰ ਨੂੰ ਪਨਾਹ ਦੇਣ ਵਾਲੇ ਪਿੰਡ ਤਲਵੰਡੀ ਬਥੂਨਗੜ੍ਹ ਦੇ ਅਕਾਲੀ ਸਰਪੰਚ ਦੀ ਭੇਤਭਰੀ ਹਾਲਤ ਵਿੱਚ ਲਾਸ਼ ਮਿਲੀ ਹੈ। ਇਹ 28 ਸਾਲਾ ਸਰਪੰਚ ਜਗਰੂਪ ਸਿੰਘ ਅਕਾਲੀ ਦਲ ਨਾਲ ਸਬੰਧ ਰੱਖਦਾ ਸੀ। ਸਰਪੰਚ ਜਗਰੂਪ ਦੀ ਲਾਸ਼ ਪਿੰਡ ਜੱਫਰਵਾਲ ਦੇ ਨਾਲੇ ਕੋਲੋਂ ਮਿਲੀ ਹੈ।
ਯਾਦ ਰਹੇ ਸਰਪੰਚ ਗੈਂਗਸਟਰ ਵਿੱਕੀ ਗੌਂਡਰ ਨੂੰ ਪਨਾਹ ਦੇਣ ਦੇ ਕੇਸ ਵਿੱਚੋਂ ਜ਼ਮਾਨਤ 'ਤੇ ਬਾਹਰ ਸੀ। ਵਿੱਕੀ ਗੌਂਡਰ ਨੇ ਨਾਭਾ ਜੇਲ੍ਹ ਬ੍ਰੇਕ ਕਾਂਡ ਵਿੱਚ ਜਿਹੜੀ ਗੱਡੀ ਵਰਤੀ ਸੀ, ਉਹ ਸਰਪੰਚ ਦੇ ਘਰੋਂ ਹੀ ਮਿਲੀ ਸੀ। ਇਸ ਲਈ ਉਸ ਖਿਲਾਫ ਗੌਂਡਰ ਨੂੰ ਪਨਾਹ ਦੇਣ ਦਾ ਕੇਸ ਦਰਜ ਕੀਤਾ ਸੀ। ਕੁਝ ਸਮੇਂ ਪਹਿਲਾਂ ਵਿੱਕੀ ਗੌਂਡਰ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ।
ਉਹ ਸ਼ਰਾਬ ਦੇ ਠੇਕੇਦਾਰਾਂ ਨਾਲ ਕੰਮ ਕਰਦਾ ਸੀ। ਇਸ ਸਬੰਧੀ ਹੀ ਉਹ ਸਵੇਰੇ ਘਰੋਂ ਗਿਆ ਪਰ ਰਾਤ ਤੱਕ ਵਾਪਸ ਨਾ ਆਇਆ। ਸਰਪੰਚ ਦੇ ਪਰਿਵਾਰਕ ਮੈਂਬਰਾਂ ਨੇ ਪੂਰੇ ਮਾਮਲੇ ਦੀ ਜਾਂਚ ਮੰਗੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਪੰਜਾਬ
ਸਿਹਤ
Advertisement