ਪੜਚੋਲ ਕਰੋ
Advertisement
ਪਾਕਿ ਦਾ ਦਾਅਵਾ, ਭਾਜਪਾ ਵਿਧਾਇਕ ਨੇ ਚੋਰੀ ਕੀਤਾ ਉਨ੍ਹਾਂ ਦਾ ਇੱਕ ਗਾਣਾ
ਪਾਕਿਸਤਾਨੀ ਫ਼ੌਜ ਨੇ ਐਤਵਾਰ ਨੂੰ ਦਾਅਵਾ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਨੇ ਉਨ੍ਹਾਂ ਦੇ ਗਾਣੇ ਦੀ ਨਕਲ ਕੀਤੀ ਅਤੇ ਉਸ ‘ਚ ਥੋੜ੍ਹਾ ਬਦਲਾਅ ਕਰ ਉਸ ਨੂੰ ਭਾਰਤੀ ਫ਼ੌਜ ਨੂੰ ਸਮਰਪਿਤ ਕਰ ਦਿੱਤਾ ਹੈ।
ਨਵੀਂ ਦਿੱਲੀ: ਪਾਕਿਸਤਾਨੀ ਫ਼ੌਜ ਨੇ ਐਤਵਾਰ ਨੂੰ ਦਾਅਵਾ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਨੇ ਉਨ੍ਹਾਂ ਦੇ ਗਾਣੇ ਦੀ ਨਕਲ ਕੀਤੀ ਅਤੇ ਉਸ ‘ਚ ਥੋੜ੍ਹਾ ਬਦਲਾਅ ਕਰ ਉਸ ਨੂੰ ਭਾਰਤੀ ਫ਼ੌਜ ਨੂੰ ਸਮਰਪਿਤ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪਾਕਿਸਤਾਨੀ ਸੈਨਾ ਨੇ ਬੀਜੇਪੀ ਵਿਧਾਇਕ ਦਾ ਮਜ਼ਾਕ ਉਡਾਉਂਦੇ ਹੋਏ ਸਲਾਹ ਦਿੱਤੀ ਹੈ ਕਿ ਉਹ ਸੱਚ ਬੋਲਣ ‘ਚ ਵੀ ਪਾਕਿਸਤਾਨ ਦੀ ਨਕਲ ਕਰੇ।
ਤੇਲੰਗਾਨਾ ਦੀ ਗੋਸ਼ਾਮਹਲ ਵਿਧਾਨਸਭਾ ਸੀਟ ਦੇ ਐਮਐਲਏ ਠਾਕੁਰ ਰਾਜਾ ਸਿੰਘ ਲੋਧ ਨੇ ਟਵੀਟ ਕੀਤਾ ਸੀ, “ਮੇਰਾ ਨਵਾਂ ਗਾਣਾ, ਜੋ ਸ਼੍ਰੀਰਾਮਨਵਮੀ ਮੌਕੇ ‘ਤੇ 14 ਅਪਰੈਲ ਨੂੰ ਦਪਹਿਰ 11:45 ‘ਤੇ ਜਾਰੀ ਕੀਤਾ ਜਾਵੇਗਾ, ਸਾਡੇ ਭਾਰਤੀ ਸੈਨਾ ਨੂੰ ਸਮਰਪਿਤ ਹੈ।”
ਲੋਧ ਨੇ ਜਦੋਂ ਸੋਸ਼ਲ ਮੀਡੀਆ ‘ਤੇ ਗਾਣੇ ਦਾ ਇੱਕ ਹਿੱਸਾ ਸ਼ੇਅਰ ਕੀਤਾ ਤਾਂ ਪਾਕਿਸਤਾਨੀ ਫ਼ੌਜ ਨੇ ਦਾਅਵਾ ਕੀਤਾ ਕਿ ਇਹ ਗਾਣਾ ਪਾਕਿ ਦਿਹਾੜੇ ਮੌਕੇ ‘ਤੇ 23 ਮਾਰਚ ਨੂੰ ਉਨ੍ਹਾਂ ਦੀ ਮੀਡੀਆ ਦੀ ਇੱਕ ਇਕਾਈ ਨੇ ਜਾਰੀ ਕੀਤੇ ਗਾਣੇ ਦੀ ਨਕਲ ਹੈ ਅਤੇ ਇਸ ਗਾਣੇ ਨੂੰ ਸਾਹਿਰ ਅਲੀ ਬੱਗਾ ਨੇ ਲਿਖਿਆ ਹੈ।My new song which will be released on 14th April at 11:45 AM on the occasion of #SriRamNavami is dedicated to our #IndianArmy forces. pic.twitter.com/Es391cE2PT
— Chowkidar Raja Singh (@TigerRajaSingh) April 12, 2019
ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਲੋਧ ਨੇ ‘ਜ਼ਿੰਦਾਬਾਦ ਪਾਕਿਸਤਾਨ' ਗਾਣੇ ਦੀ ਨਕਲ ਕੀਤੀ ਅਤੇ ਇਸ ‘ਚ ਕੁਝ ਬਦਲਾਅ ਕਰ ਇਸ ਨੂੰ ‘ਜ਼ਿੰਦਾਬਾਦ ਹਿੰਦੁਸਤਾਨ’ ਕਰ ਭਾਰਤੀ ਫ਼ੌਜ ਨੂੰ ਸਮਰਪਿਤ ਕਰ ਦਿੱਤਾ।Glad that you copied. But copy to speak the truth as well. #PakistanZindabad https://t.co/lVPgRbcynQ
— Asif Ghafoor (@peaceforchange) April 14, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਵਿਸ਼ਵ
ਵਿਸ਼ਵ
ਕ੍ਰਿਕਟ
Advertisement