ਨਵੀਂ ਦਿੱਲੀ: ਪਹਿਲੀ ਅਗਸਤ ਤੋਂ ਕਈ ਬੈਂਕ ਲੈਣ-ਦੇਣ ਦੇ ਨਿਯਮਾਂ 'ਚ ਬਦਲਾਅ ਕਰਨ ਜਾ ਰਹੇ ਹਨ। ਐਕਸਿਸ ਬੈਂਕ, ਬੈਂਕ ਆਫ ਮਹਾਰਾਸ਼ਟਰ, ਕੋਟਕ ਮਹਿੰਦਰਾ ਬੈਂਕ, ਆਰਬੀਐਲ ਬੈਂਕ ਪਹਿਲੀ ਅਗਸਤ ਤੋਂ ਟ੍ਰਾਂਜੈਕਸ਼ਨ ਨਿਯਮਾਂ 'ਚ ਤਬਦੀਲੀ ਕਰਨਗੇ। ਇਨ੍ਹਾਂ 'ਚੋਂ ਕੁਝ ਬੈਂਕ ਕੈਸ਼ ਕਢਾਉਣ ਅਤੇ ਜਮ੍ਹਾ ਕਰਾਉਣ 'ਤੇ ਫੀਸ ਵਸੂਲਣਗੇ ਤੇ ਕਈ ਘੱਟੋ ਘੱਟ ਬੈਲੇਂਸ ਵਧਾਉਣ ਦੀ ਤਿਆਰੀ 'ਚ ਹਨ।


ਮੈਟਰੋ ਅਤੇ ਸ਼ਹਿਰੀ ਇਲਾਕਿਆ 'ਚ ਰਹਿਣ ਵਾਲੇ ਬੈਂਕ ਆਫ ਮਹਾਰਾਸ਼ਟਰ ਦੇ ਸੇਵਿੰਗ ਬੈਂਕ ਅਕਾਊਂਟ ਹੋਲਡਰਸ ਨੂੰ ਹੁਣ ਆਪਣੇ ਅਕਾਊਂਟ 'ਚ ਜ਼ਿਆਦਾ ਬੈਲੇਂਸ ਰੱਖਣਾ ਹੋਵੇਗਾ। ਬੈਂਕ ਨੇ ਇਨ੍ਹਾਂ ਇਲਾਕਿਆਂ 'ਚ ਘੱਟੋ ਘੱਟ ਬੈਲੇਂਸ ਵਧਾ ਕੇ 2000 ਰੁਪਏ ਕਰ ਦਿੱਤਾ ਹੈ। ਇਸ ਤੋਂ ਪਹਿਲਾਂ 1500 ਰੁਪਏ ਖਾਤੇ 'ਚ ਰੱਖਣੇ ਪੈਂਦੇ ਸਨ। ਖਾਤੇ 'ਚ ਇਸ ਤੋਂ ਘੱਟ ਪੈਸੇ ਰੱਖਣ 'ਤੇ ਮੈਟਰੋ ਤੇ ਸ਼ਹਿਰੀ ਇਲਾਕਿਆਂ 'ਚ 75 ਰੁਪਏ ਪੈਨਲਟੀ ਲੱਗੇਗੀ।

ਐਕਸਿਸ ਬੈਂਕ ਦੇ ਗਾਹਕਾਂ ਨੂੰ ਪ੍ਰਤੀ ਈਸੀਐਸ ਟ੍ਰਾਂਜੈਕਸ਼ਨ 25 ਰੁਪਏ ਦੇਣੇ ਪੈਣਗੇ ਹਾਲਾਂਕਿ ਪਹਿਲਾਂ ਇਹ ਮੁਫ਼ਤ ਸੀ। ਇਕ ਹੱਦ ਤੋਂ ਜ਼ਿਆਦਾ ਲੌਕਰ ਦੇ ਐਕਸੈਸ 'ਤੇ ਵੀ ਚਾਰਜ ਲਾਉਣੇ ਸ਼ੁਰੂ ਕਰ ਦਿੱਤੇ ਹਨ। ਬੈਂਕ ਪ੍ਰਤੀ ਬੰਡਲ 100 ਰੁਪਏ ਦੀ ਕੈਸ਼ ਹੈਂਡਲਿੰਗ ਫੀਸ ਵੀ ਵਸੂਲੇਗਾ। ਕੋਟਕ ਮਹਿੰਦਰਾ ਬੈਂਕ ਦੇ ਸੇਵਿੰਗਸ ਅਤੇ ਕਾਰਪੋਰੇਟ ਸੈਲਰੀ ਅਕਾਊਂਟ ਹੋਲਡਰਾਂ ਨੂੰ ਹਰ ਮਹੀਨੇ ਪੰਜ ਮੁਫ਼ਤ ਟ੍ਰਾਂਜੈਕਸ਼ਨ ਤੋਂ ਬਾਅਦ ਹਰ ਕੈਸ਼ ਵਿਦਡ੍ਰਾਲ 'ਤੇ 20 ਰੁਪਏ ਡੈਬਿਟ ਕਾਰਡ-ਈਟੀਐਮ ਚਾਰਜ ਦੇਣਾ ਪਵੇਗਾ।

ਰਾਜਸਥਾਨ ਫੋਨ ਟੈਪਿੰਗ ਮਾਮਲਾ ਭਖਿਆ, ਗ੍ਰਹਿ ਮੰਤਰਾਲੇ ਨੇ ਮੰਗੀ ਰਿਪੋਰਟ

ਏਸੇ ਤਰ੍ਹਾਂ ਨੌਨ ਫਾਇਨੈਂਸ਼ੀਅਲ ਟ੍ਰਾਂਜੈਕਸ਼ਨ ਲਈ 8.5 ਰੁਪਏ ਲਏ ਜਾਣਗੇ। ਲੋੜੀਂਦਾ ਬੈਲੇਂਸ ਨਾ ਹੋਣ 'ਤੇ ਮਰਚੈਂਟ ਆਊਟਲੈੱਟ ਜਾਂ ਵੈਬਸਾਈਟ ਜਾਂ ਏਟੀਐਮ 'ਤੇ ਫੇਲਡ ਟ੍ਰਾਂਜੈਕਸ਼ਨ ਲਈ 25 ਰੁਪਏ ਫੀਸ ਲਈ ਜਾਵੇਗੀ। ਕੋਟਕ ਮਹਿੰਦਰਾ ਬੈਂਕ ਘੱਟੋ ਘੱਟ ਬੈਲੇਂਸ ਮੇਨਟੇਨ ਨਾ ਕਰਨ 'ਤੇ ਪੈਨਲਟੀ ਲਵੇਗਾ। ਇਹ ਖਾਤੇ ਦੀ ਕੈਟੇਗਰੀ 'ਤੇ ਨਿਰਭਰ ਕਰੇਗਾ। ਇਸ ਤੋਂ ਇਲਾਵਾ ਹਰ ਚਾਰ ਟ੍ਰਾਂਜੈਕਸ਼ਨ ਤੋਂ ਬਾਅਦ ਪ੍ਰਤੀ ਟ੍ਰਾਂਜੈਕਸ਼ਨ 100 ਰੁਪਏ ਦੀ ਵਿਦਡ੍ਰਾਲ ਫੀਸ ਲਈ ਜਾਵੇਗੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ