ਪੜਚੋਲ ਕਰੋ

ਹੋਣੀ ਨੂੰ ਕੌਣ ਟਾਲ਼ ਸਕਦੈ..! 59 ਮੌਤਾਂ ਤੋਂ ਪਹਿਲਾਂ ਦੀਆਂ ਹਾਦਸੇ ਨਾਲ ਜੁੜੀਆਂ ਕੁਝ ਇਤਫ਼ਾਕੀਆ ਗੱਲਾਂ

ਅੰਮ੍ਰਿਤਸਰ: ਅਕਸਰ ਕਿਹਾ ਸੁਣਿਆ ਜਾਂਦਾ ਹੈ ਕਿ ਹੋਣੀ ਨੂੰ ਕੌਣ ਟਾਲ਼ ਸਕਦੈ, ਕੁਝ ਅਜਿਹੀਆਂ ਹੀ ਇਤਫ਼ਾਕੀਆ ਗੱਲਾਂ ਅੰਮ੍ਰਿਤਸਰ ਵਿੱਚ ਵਾਪਰੇ ਦਰਦਨਾਕ ਰੇਲ ਹਾਦਸੇ ਤੋਂ ਪਹਿਲਾਂ ਹੋਈਆਂ, ਜਿਸ ਵਿੱਚ ਲੋਕਾਂ ਨੂੰ ਬਚਾਅ ਰੱਖਣ ਦੀ ਗੱਲ ਕਹੀ ਗਈ ਸੀ। ਦੁਸਹਿਰਾ ਮੇਲਾ ਜਿਸ ਮੈਦਾਨ ਵਿੱਚ ਸੀ, ਉਹ ਨੀਵਾਂ ਸੀ ਤੇ ਰੇਲਵੇ ਲਾਈਨਾਂ ਉੱਚੀਆਂ ਹੋਣ ਕਾਰਨ ਉੱਥੋਂ ਸਟੇਜ ਦਾ ਨਜ਼ਾਰਾ ਵਧੀਆ ਦਿੱਸਦਾ ਸੀ। ਇਸੇ ਕਰਕੇ ਲੋਕਾਂ ਦੀ ਭੀੜ ਪਟੜੀਆਂ 'ਤੇ ਲੱਗ ਜਾਂਦੀ ਸੀ ਤੇ ਟ੍ਰੇਨ ਆਉਣ 'ਤੇ ਲੋਕ ਉੱਥੋਂ ਹਟ ਜਾਂਦੇ ਸਨ। ਹੋਣੀ ਨੂੰ ਕੌਣ ਟਾਲ਼ ਸਕਦੈ..! 59 ਮੌਤਾਂ ਤੋਂ ਪਹਿਲਾਂ ਦੀਆਂ ਹਾਦਸੇ ਨਾਲ ਜੁੜੀਆਂ ਕੁਝ ਇਤਫ਼ਾਕੀਆ ਗੱਲਾਂ ਲੋਕਾਂ ਦੇ ਅਜਿਹਾ ਕਰਨ 'ਤੇ ਮੇਲੇ ਵਿੱਚ ਪ੍ਰੋਗਰਾਮ ਪੇਸ਼ ਕਰਨ ਆਏ ਕਲਾਕਾਰਾਂ ਨੇ ਵੀ ਉਨ੍ਹਾਂ ਨੂੰ ਵਾਰ-ਵਾਰ ਸੁਚੇਤ ਕੀਤਾ ਸੀ। ਬਾਅਦ ਦੁਪਹਿਰ ਜਦ ਇਕ ਗਾਇਕ ਲੋਕਾਂ ਦਾ ਮਨੋਰੰਜਨ ਕਰ ਰਿਹਾ ਸੀ ਤਾਂ ਸਟੇਜ ਸੰਚਾਲਕ ਨੇ ਕਿਹਾ ਸੀ ਕਿ, ਭਾਅ ਜੀ ਤੁਸੀ ਸਾਰੇ ਜੋ ਪਟੜੀ 'ਤੇ ਖੜ੍ਹੇ ਹੋ, ਤੁਹਾਨੂੰ ਟ੍ਰੇਨਾਂ ਦਾ ਟਾਈਮ ਪਤਾ ਹੈ ਕਿ ਕਿਹੜੀ ਕਦੋਂ ਲੰਘਣੀ ਹੈ, ਪਰ ਜਦ ਉਹ ਜਾਂਦੀ ਹੈ ਤਾਂ ਇਹ ਨਹੀਂ ਪੁੱਛਦੀ ਕਿ ਅੱਗੇ ਕੌਣ ਖੜ੍ਹਾ ਹੈ। ਹੋਣੀ ਨੂੰ ਕੌਣ ਟਾਲ਼ ਸਕਦੈ..! 59 ਮੌਤਾਂ ਤੋਂ ਪਹਿਲਾਂ ਦੀਆਂ ਹਾਦਸੇ ਨਾਲ ਜੁੜੀਆਂ ਕੁਝ ਇਤਫ਼ਾਕੀਆ ਗੱਲਾਂ 'ਕਿੱਲਰ ਟ੍ਰੇਨ' ਯਾਨੀ 59 ਲੋਕਾਂ ਨੂੰ ਦਰੜਨ ਵਾਲੇ ਜਲੰਧਰ-ਅੰਮ੍ਰਿਤਸਰ ਡੀਐਮਯੂ ਤੋਂ ਪਹਿਲਾਂ ਹਾਵੜਾ ਮੇਲ ਵੀ ਉਸੇ ਥਾਂ ਤੋਂ ਲੰਘੀ ਸੀ ਅਤੇ ਪਹਿਲਾਂ ਇਹ ਖ਼ਦਸ਼ਾ ਜਤਾਇਆ ਜਾ ਰਿਹਾ ਸੀ ਕਿ ਉਸ ਟਰੇਨ ਨਾਲ ਵੀ ਹਾਦਸਾ ਹੋਇਆ ਹੈ। ਪਰ ਜਦ ਲੁਧਿਆਣਾ ਸਟੇਸ਼ਨ 'ਤੇ ਇਸ ਦੇ ਚਾਲਕ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਵੀ ਦੱਸਿਆ ਕਿ ਜਦ ਉਹ ਟ੍ਰੇਨ ਲੈਕੇ ਲੰਘਿਆ ਸੀ ਤਾਂ ਪੁਲਿਸ ਨੇ ਭੀੜ ਨੂੰ ਉੱਥੋਂ ਹਟਾ ਦਿੱਤਾ ਸੀ। ਪਰ ਡੀਐਮਯੂ ਆਉਣ ਤੋਂ ਪਹਿਲਾਂ ਅਜਿਹਾ ਕਿਉਂ ਨਹੀਂ ਕੀਤਾ ਗਿਆ, ਇਹ ਜਾਂਚ ਦਾ ਵਿਸ਼ਾ ਹੈ। ਹੋਣੀ ਨੂੰ ਕੌਣ ਟਾਲ਼ ਸਕਦੈ..! 59 ਮੌਤਾਂ ਤੋਂ ਪਹਿਲਾਂ ਦੀਆਂ ਹਾਦਸੇ ਨਾਲ ਜੁੜੀਆਂ ਕੁਝ ਇਤਫ਼ਾਕੀਆ ਗੱਲਾਂ ਇਸ ਤੋਂ ਬਾਅਦ ਹਾਦਸੇ ਤੋਂ ਐਨ ਪਹਿਲਾਂ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦੇ ਦੱਸਣ ਮੁਤਾਬਕ ਲੋਕਾਂ ਨੂੰ ਲਾਈਨਾਂ ਤੋਂ ਦੂਰ ਰਹਿਣ ਦੀ ਵਾਰ-ਵਾਰ ਅਪੀਲ ਕੀਤੀ ਗਈ ਸੀ। ਪਰ ਜਿਓਂ ਹੀ ਰਾਵਣ ਦਹਿਨ ਦੀ ਰਸਮ ਅਦਾ ਕੀਤੀ ਗਈ ਤਾਂ ਕੁਝ ਹੀ ਸਕਿੰਟਾਂ ਵਿੱਚ ਡੀਐਮਯੂ ਲੋਕਾਂ 'ਤੇ ਆ ਚੜ੍ਹੀ। ਲੋਕ ਪਟਾਕਿਆਂ ਦੀ ਆਵਾਜ਼ ਕਾਰਨ ਟ੍ਰੇਨ ਦਾ ਹਾਰਨ ਵੀ ਨਹੀਂ ਸੁਣ ਸਕੇ ਤੇ ਮੌਤ ਦੇ ਮੂੰਹ ਵਿੱਚ ਜਾ ਵੜੇ। ਹੋਣੀ ਨੂੰ ਕੌਣ ਟਾਲ਼ ਸਕਦੈ..! 59 ਮੌਤਾਂ ਤੋਂ ਪਹਿਲਾਂ ਦੀਆਂ ਹਾਦਸੇ ਨਾਲ ਜੁੜੀਆਂ ਕੁਝ ਇਤਫ਼ਾਕੀਆ ਗੱਲਾਂ ਇੱਥੇ ਇੱਕ ਹੋਰ ਇਤਫ਼ਾਕ ਵੀ ਜੁੜਦਾ ਹੈ। ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਇਸੇ ਦੁਸਹਿਰੇ ਮੇਲੇ ਦੇ ਪੋਸਟਰ ਦੀ ਖ਼ੂਬ ਚਰਚਾ ਹੋਈ ਸੀ। ਇਸ ਦਾ ਕਾਰਨ ਸੀ ਪੋਸਟਰ 'ਤੇ 'ਬਦੀ 'ਤੇ ਨੇਕੀ ਦੀ ਜਿੱਤ' ਦੀ ਥਾਂ 'ਨੇਕੀ 'ਤੇ ਬਦੀ ਦੀ ਜਿੱਤ' ਲਿਖ ਦਿੱਤਾ ਗਿਆ ਸੀ। ਪਰ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਇਸ ਮੇਲੇ ਦੀ ਇੰਨੀ ਕੌੜੀ ਤੇ ਦੁੱਖਦਾਈ ਯਾਦ ਰਹਿ ਜਾਵੇਗੀ।

ਹੋਣੀ ਨੂੰ ਕੌਣ ਟਾਲ਼ ਸਕਦੈ..! 59 ਮੌਤਾਂ ਤੋਂ ਪਹਿਲਾਂ ਦੀਆਂ ਹਾਦਸੇ ਨਾਲ ਜੁੜੀਆਂ ਕੁਝ ਇਤਫ਼ਾਕੀਆ ਗੱਲਾਂ ਹੋਣੀ ਨੂੰ ਕੌਣ ਟਾਲ਼ ਸਕਦੈ..! 59 ਮੌਤਾਂ ਤੋਂ ਪਹਿਲਾਂ ਦੀਆਂ ਹਾਦਸੇ ਨਾਲ ਜੁੜੀਆਂ ਕੁਝ ਇਤਫ਼ਾਕੀਆ ਗੱਲਾਂ

ਟਾਪ ਹੈਡਲਾਈਨ

Deputy Speaker Death: ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਸਾਬਕਾ ਡਿਪਟੀ ਸਪੀਕਰ ਦੀ ਮੌਤ; ਦਫ਼ਤਰ 'ਚੋਂ ਲਾਸ਼ ਮਿਲਣ ਤੇ ਮੱਚਿਆ ਹੜਕੰਪ, ਸਿਆਸੀ ਆਗੂ ਪੋਸਟ ਸ਼ੇਅਰ ਕਰ ਬੋਲੇ...
ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਸਾਬਕਾ ਡਿਪਟੀ ਸਪੀਕਰ ਦੀ ਮੌਤ; ਦਫ਼ਤਰ 'ਚੋਂ ਲਾਸ਼ ਮਿਲਣ ਤੇ ਮੱਚਿਆ ਹੜਕੰਪ, ਸਿਆਸੀ ਆਗੂ ਪੋਸਟ ਸ਼ੇਅਰ ਕਰ ਬੋਲੇ...
Police Transfer: ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, ਇਨ੍ਹਾਂ 6 ਅਫਸਰਾਂ ਦੇ ਅਚਾਨਕ ਹੋਏ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, ਇਨ੍ਹਾਂ 6 ਅਫਸਰਾਂ ਦੇ ਅਚਾਨਕ ਹੋਏ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਸਿਆਸਤ 'ਚ ਵੱਡਾ ਧਮਾਕਾ, ਸਾਬਕਾ ਡਿਪਟੀ ਸਪੀਕਰ ਦੀ ਫਾਹੇ ਨਾਲ ਲਟਕੀ ਮਿਲੀ ਲਾਸ਼; ਮੱਚੀ ਸਨਸਨੀ
ਸਿਆਸਤ 'ਚ ਵੱਡਾ ਧਮਾਕਾ, ਸਾਬਕਾ ਡਿਪਟੀ ਸਪੀਕਰ ਦੀ ਫਾਹੇ ਨਾਲ ਲਟਕੀ ਮਿਲੀ ਲਾਸ਼; ਮੱਚੀ ਸਨਸਨੀ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana School Holiday: ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
ਵੱਡੀ ਖ਼ਬਰ! ਪਟਿਆਲਾ 'ਚ 14 ਸਾਲ ਦੀਆਂ ਤਿੰਨ ਕੁੜੀਆਂ ਹੋਈਆਂ ਲਾਪਤਾ, 15 ਅਗਸਤ ਦੀ ਪਰੇਡ 'ਚ ਸ਼ਾਮਲ ਹੋਏ ਗਈਆਂ ਸੀ
ਵੱਡੀ ਖ਼ਬਰ! ਪਟਿਆਲਾ 'ਚ 14 ਸਾਲ ਦੀਆਂ ਤਿੰਨ ਕੁੜੀਆਂ ਹੋਈਆਂ ਲਾਪਤਾ, 15 ਅਗਸਤ ਦੀ ਪਰੇਡ 'ਚ ਸ਼ਾਮਲ ਹੋਏ ਗਈਆਂ ਸੀ
ਫਰਜ਼ੀ ਸਰਟੀਫਿਕੇਟ ਨਾਲ ਪੰਜਾਬ ਪੁਲਿਸ ਅਤੇ ਹਿਮਾਚਲ 'ਚ ਨੌਕਰੀ, PSEB ਜਾਂਚ 'ਚ ਦੋਵੇਂ ਫਰਜ਼ੀ ਨਿਕਲੇ; ਹੁਣ ਹੋਵੇਗੀ ਕਾਰਵਾਈ!
ਫਰਜ਼ੀ ਸਰਟੀਫਿਕੇਟ ਨਾਲ ਪੰਜਾਬ ਪੁਲਿਸ ਅਤੇ ਹਿਮਾਚਲ 'ਚ ਨੌਕਰੀ, PSEB ਜਾਂਚ 'ਚ ਦੋਵੇਂ ਫਰਜ਼ੀ ਨਿਕਲੇ; ਹੁਣ ਹੋਵੇਗੀ ਕਾਰਵਾਈ!
ਪੰਜਾਬ 'ਚ ਪਵੇਗਾ ਮੀਂਹ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਮੌਸਮ ਦਾ ਹਾਲ
ਪੰਜਾਬ 'ਚ ਪਵੇਗਾ ਮੀਂਹ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਮੌਸਮ ਦਾ ਹਾਲ
Embed widget