ਨਵੀਂ ਦਿੱਲੀ: ਸੀਬੀਐਸਈ ਨੇ ਅੱਜ ਕੁਝ ਸਮਾਂ ਪਹਿਲਾਂ ਹੀ 12ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕੀਤਾ ਹੈ। ਇਸ ‘ਚ ਇਸ ਸਾਲ ਵੀ ਕੁੜੀਆਂ ਨੇ ਬਾਜ਼ੀ ਮਾਰੀ ਹੈ। ਇਸ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਤੇ ਭਾਜਪਾ ਨੇਤਾ ਸਮ੍ਰਿਤੀ ਇਰਾਨੀ ਦੋਵਾਂ ਦੇ ਬੇਟੇ ਵੀ ਇਸ ਸਾਲ 12ਵੀਂ ‘ਚ ਸੀ ਜਿਨ੍ਹਾਂ ਨੇ ਚੰਗੇ ਨੰਬਰਾਂ ਨਾਲ 12ਵੀਂ ਪਾਸ ਕੀਤੀ ਹੈ।





ਇਸ ਸਾਲ ਕੇਜਰੀਵਾਲ ਦੇ ਬੇਟੇ ਪੁਲਕਿਤ ਕੇਜਰੀਵਾਲ ਨੇ ਵੀ 12ਵੀਂ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪੁਲਕਿਤ 96.4% ਨੰਬਰਾਂ ਨਾਲ ਪਾਸ ਹੋਇਆ ਹੈ। ਇਸ ਦੀ ਜਾਣਕਾਰੀ ਖੁਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਟਵੀਟ ਕਰਕੇ ਦਿੱਤੀ ਹੈ।


ਉਧਰ, ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦਾ ਬੇਟਾ ਜੋਹਰ ਵੀ 12ਵੀਂ ‘ਚ 94 ਫੀਸਦ ਨੰਬਰ ਲੈ ਕੇ ਪਾਸ ਹੋਇਆ ਹੈ। ਜਿਸ ਬਾਰੇ ਟਵੀਟ ਕਰਦੇ ਹੋਏ ਸਮ੍ਰਿਤੀ ਨੇ ਲਿਖਿਆ ਜੋਹਰ ਇਰਾਨੀ ਨੇ ਚਾਰ ਵਿਸ਼ਿਆਂ ‘ਚ 91 ਫੀਸਦੀ ਨੰਬਰ ਹਾਸਲ ਕੀਤੇ।