Sonam Raghuvanshi Pregnancy Test: ਕੀ ਗਰਭਵਤੀ ਹੈ ਰਾਜਾ ਦੀ ਹੱਤਿਆ ਕਰਵਾਉਣ ਵਾਲੀ ਸੋਨਮ? ਹੋਇਆ ਟੈਸਟ, ਹੁਣ 7 ਦਿਨ ਬਾਅਦ... ?
ਰਾਜਾ ਰਘੁਵੰਸ਼ੀ ਹੱਤਿਆਕਾਂਡ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਇਸ ਸਾਰੇ ਕਾਂਡ ਦੇ ਪਿੱਛੇ ਪਤਨੀ ਸੋਨਮ ਰਘੁਵੰਸ਼ੀ ਦਾ ਹੱਥ ਨਿਕਲਿਆ। ਇਹ ਮਾਮਲਾ ਕਈ ਦਿਨਾਂ ਤੋਂ ਸੁਰੱਖਿਆਂ ਦੇ ਵਿੱਚ ਬਣਿਆ ਹੋਇਆ ਹੈ। 9 ਜੂਨ ਨੂੰ ਜੋ ਖੁਲਾਸੇ ਹੋਏ ਸਭ ਹੈਰਾਨ..

Raja Raghuwanshi Murder Case: ਰਾਜਾ ਰਘੁਵੰਸ਼ੀ ਹੱਤਿਆਕਾਂਡ ਦੀ ਮੁਲਜ਼ਿਮਾ ਸੋਨਮ ਰਘੁਵੰਸ਼ੀ ਦੀ ਮੈਡੀਕਲ ਜਾਂਚ ਸੋਮਵਾਰ ਯਾਨੀਕਿ 09 ਜੂਨ ਨੂੰ ਪੂਰੀ ਹੋਈ। ਤਿੰਨ ਮਹਿਲਾ ਡਾਕਟਰਾਂ ਦੀ ਟੀਮ ਨੇ ਉਸ ਦੀ ਪੂਰੀ ਜਾਂਚ ਕੀਤੀ, ਜਿਸ ਵਿੱਚ ਉਸ ਦੇ ਸਰੀਰ ਅਤੇ ਮਾਨਸਿਕ ਹਾਲਤ ਦੀ ਪੂਰੀ ਜਾਂਚ ਕੀਤੀ ਗਈ। ਡਾਕਟਰਾਂ ਮੁਤਾਬਕ, ਸੋਨਮ ਕਾਫੀ ਡਰੀ ਹੋਈ ਅਤੇ ਸਦਮੇ 'ਚ ਲੱਗ ਰਹੀ ਸੀ। ਜਾਂਚ ਦੌਰਾਨ ਉਸ ਨੂੰ ਕਮਜ਼ੋਰੀ ਮਹਿਸੂਸ ਹੋ ਰਹੀ ਸੀ, ਇਸ ਕਰਕੇ ਉਸ ਨੂੰ ਸਵੇਰੇ ਤੋਂ ਹੀ ਨਰਜੀ ਡ੍ਰਿੰਕ ਅਤੇ ਜੂਸ ਦਿੱਤੇ ਗਏ। ਮੈਡੀਕਲ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸੋਨਮ ਦੇ ਸਰੀਰ 'ਤੇ ਕਿਸੇ ਤਰ੍ਹਾਂ ਦੀ ਕੋਈ ਚੋਟ ਜਾਂ ਜ਼ਖ਼ਮ ਨਹੀਂ ਮਿਲਿਆ।
ਗਰਭਵਤੀ ਹੋਣ ਦੇ ਟੈਸਟ 'ਚ ਆਈ ਉਲਝਣ
ਸੋਨਮ ਰਘੁਵੰਸ਼ੀ ਦਾ ਗਰਭਧਾਰਣ ਟੈਸਟ ਵੀ ਕੀਤਾ ਗਿਆ, ਪਰ ਇਸ ਦੀ ਰਿਪੋਰਟ ਸਾਫ਼ ਨਹੀਂ ਆਈ। ਡਾਕਟਰਾਂ ਦੀ ਟੀਮ ਨੇ ਇਸ ਨੂੰ "ਅਸਪਸ਼ਟ" ਦੱਸਿਆ ਹੈ ਅਤੇ ਸਲਾਹ ਦਿੱਤੀ ਹੈ ਕਿ ਇੱਕ ਹਫ਼ਤੇ ਬਾਅਦ ਸੋਨਮ ਦਾ ਦੁਬਾਰਾ ਅਲਟਰਾਸਾਊਂਡ ਕਰਵਾਇਆ ਜਾਵੇ। ਡਾਕਟਰਾਂ ਦਾ ਕਹਿਣਾ ਹੈ ਕਿ ਗਰਭਧਾਰਣ ਦੀ ਸ਼ੁਰੂਆਤ 'ਚ ਸਹੀ ਨਤੀਜੇ ਆਉਣਾ ਔਖਾ ਹੁੰਦਾ ਹੈ, ਇਸ ਲਈ ਥੋੜ੍ਹਾ ਇੰਤਜ਼ਾਰ ਕਰਨਾ ਜ਼ਰੂਰੀ ਹੈ।
ਸੋਨਮ ਨੂੰ ਆਪਣੇ ਨਾਲ ਲੈ ਗਈ ਮੇਘਾਲਿਆ ਪੁਲਿਸ
ਇਸ ਰਿਪੋਰਟ ਨੇ ਮਾਮਲੇ ਨੂੰ ਹੋਰ ਵੀ ਸੰਵੇਦਨਸ਼ੀਲ ਬਣਾ ਦਿੱਤਾ ਹੈ, ਜਿਸ ਕਾਰਨ ਜਾਂਚ ਏਜੰਸੀਆਂ ਹੁਣ ਹੋਰ ਵੀ ਸਾਵਧਾਨ ਹੋ ਗਈਆਂ ਹਨ। ਮੈਡੀਕਲ ਜਾਂਚ ਮੁਕੰਮਲ ਹੋਣ ਤੋਂ ਬਾਅਦ, ਮੇਘਾਲਿਆ ਪੁਲਿਸ ਸੋਨਮ ਨੂੰ ਆਪਣੇ ਨਾਲ ਲੈ ਗਈ, ਜੋ ਪਹਿਲਾਂ ਤੋਂ ਗਾਜ਼ੀਪੁਰ ਪਹੁੰਚੀ ਹੋਈ ਸੀ। ਹੁਣ ਅਗਲੀ ਪੁੱਛਗਿੱਛ ਮੇਘਾਲਿਆ ਵਿੱਚ ਹੋਏਗੀ, ਜਿੱਥੇ ਪੁਲਿਸ ਸੋਨਮ ਨੂੰ ਘਟਨਾ ਨਾਲ ਜੁੜੇ ਹਰ ਪੱਖ ਦੀ ਗੰਭੀਰ ਜਾਂਚ ਲਈ ਲੈ ਕੇ ਜਾਵੇਗੀ।
ਸੋਨਮ 'ਤੇ ਪਤੀ ਰਾਜਾ ਰਘੁਵੰਸ਼ੀ ਦੀ ਹੱਤਿਆ ਦਾ ਦੋਸ਼
ਗੌਰਤਲੱਬ ਹੈ ਕਿ ਸੋਨਮ ਰਘੁਵੰਸ਼ੀ ਆਪਣੇ ਪਤੀ ਰਾਜਾ ਰਘੁਵੰਸ਼ੀ ਨਾਲ ਹਨੀਮੂਨ ਲਈ ਸ਼ਿਲਾਂਗ ਗਈ ਹੋਈ ਸੀ, ਪਰ ਹੁਣ ਉਸ 'ਤੇ ਆਪਣੇ ਹੀ ਪਤੀ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਲਗਭਗ 17 ਦਿਨ ਤੱਕ ਰਿਹਾ ਸਮਝ ਨ ਆਉਣ ਵਾਲੀ ਤਰੀਕੇ ਨਾਲ ਗਾਇਬ ਰਹਿਣ ਤੋਂ ਬਾਅਦ ਸੋਨਮ ਐਤਵਾਰ ਅਤੇ ਸੋਮਵਾਰ ਦੀ ਰਾਤ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਪਹੁੰਚੀ। ਇਸ ਤੋਂ ਬਾਅਦ ਮੇਘਾਲਿਆ ਪੁਲਿਸ ਨੇ ਉਸਨੂੰ ਆਪਣੀ ਹਿਰਾਸਤ 'ਚ ਲੈ ਲਿਆ। ਸੋਨਮ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਪੁਲਿਸ ਨੂੰ 72 ਘੰਟਿਆਂ ਲਈ ਪੁੱਛਗਿੱਛ ਲਈ ਹਿਰਾਸਤ 'ਚ ਰੱਖਣ ਦੀ ਇਜਾਜ਼ਤ ਦਿੱਤੀ। ਫਿਰ ਸਖਤ ਸੁਰੱਖਿਆ ਵਿਚ ਪੁਲਿਸ ਟੀਮ ਸੋਨਮ ਨੂੰ ਲੈ ਕੇ ਸ਼ਿਲਾਂਗ ਵੱਲ ਰਵਾਨਾ ਹੋ ਗਈ।






















