ਪੜਚੋਲ ਕਰੋ
ਵਾਰਾਣਸੀ 'ਚ ਮੋਦੀ ਖਿਲਾਫ ਸਪਾ-ਬਸਪਾ ਗੱਠਜੋੜ ਦਾ ਵੱਡਾ ਪੈਂਤੜਾ
ਮਾੜੀ ਰੋਟੀ ਤੇ ਅਫਸਰਾਂ ਦੀ ਧੱਕੇਸ਼ਾਹੀ ਖਿਲਾਫ ਆਵਾਜ਼ ਉਠਾ ਕੇ ਬਰਖਾਸਤ ਹੋਇਆ ਬੀਐਸਐਫ ਦਾ ਜਵਾਨ ਤੇਜ ਬਹਾਦਰ ਯਾਦਵ ਵਾਰਾਨਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਡਟ ਗਏ ਹਨ। ਉਨ੍ਹਾਂ ਨੇ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਸੀ ਪਰ ਸਮਾਜਵਾਦੀ ਪਾਰਟੀ ਤੇ ਬਸਪਾ ਗਠਜੋੜ ਨੇ ਯਾਦਵ ਨੂੰ ਟਿਕਟ ਦੇ ਦਿੱਤੀ ਹੈ।

ਲਖਨਊ: ਮਾੜੀ ਰੋਟੀ ਤੇ ਅਫਸਰਾਂ ਦੀ ਧੱਕੇਸ਼ਾਹੀ ਖਿਲਾਫ ਆਵਾਜ਼ ਉਠਾ ਕੇ ਬਰਖਾਸਤ ਹੋਇਆ ਬੀਐਸਐਫ ਦਾ ਜਵਾਨ ਤੇਜ ਬਹਾਦਰ ਯਾਦਵ ਵਾਰਾਨਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਡਟ ਗਏ ਹਨ। ਉਨ੍ਹਾਂ ਨੇ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਸੀ ਪਰ ਸਮਾਜਵਾਦੀ ਪਾਰਟੀ ਤੇ ਬਸਪਾ ਗਠਜੋੜ ਨੇ ਯਾਦਵ ਨੂੰ ਟਿਕਟ ਦੇ ਦਿੱਤੀ ਹੈ। ਸਮਾਜਵਾਦੀ ਪਾਰਟੀ ਤੇ ਬਸਪਾ ਗਠਜੋੜ ਨੇ ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਦੀ ਵੋਟਿੰਗ ਹੋਣ ਮਗਰੋਂ ਵਾਰਾਨਸੀ ਹਲਕੇ ਨੂੰ ਲੈ ਕੇ ਵੱਡਾ ਦਾਅ ਖੇਡਿਆ ਹੈ। ਸਮਾਜਵਾਦੀ ਪਾਰਟੀ ਨੇ ਇਸ ਹਲਕੇ ਤੋਂ ਆਪਣਾ ਉਮੀਦਵਾਰ ਬਦਲਦਿਆਂ ਬੀਐਸਐਫ ਦੇ ਬਰਖ਼ਾਸਤ ਜਵਾਨ ਤੇਜ ਬਹਾਦਰ ਯਾਦਵ ਨੂੰ ਟਿਕਟ ਦਿੱਤੀ ਹੈ। ਤੇਜ ਬਹਾਦਰ ਯਾਦਵ ਬੀਐਸਐਫ ਦੇ ਕਰਮਚਾਰੀ ਸਨ ਤੇ ਉਨ੍ਹਾਂ ਨੂੰ ਜਵਾਨਾਂ ਨੂੰ ਦਿੱਤੇ ਜਾਣ ਵਾਲੇ ਭੋਜਨ ਦੀ ਗੁਣਵੱਤਾ ਨਾਲ ਜੁੜੀ ਵੀਡੀਓ ਜਾਰੀ ਕਰਨ ਮਗਰੋਂ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਹੁਣ ਉਹ ਸ਼ਾਲਿਨੀ ਯਾਦਵ ਦੀ ਥਾਂ ਵਾਰਾਨਸੀ ਤੋਂ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਹੋਣਗੇ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਟੱਕਰ ਦੇਣਗੇ। ਯਾਦਵ ਵੱਲੋਂ ਜਵਾਨਾਂ ਦੀ ਮਾੜੀ ਹਾਲਤ ਦਾ ਦਾ ਮੱਦਾ ਉਠਾਉਣ ਮਗਰੋਂ ਮੋਦੀ ਸਰਕਾਰ ਦੀ ਵੀ ਕਾਫੀ ਅਲੋਚਨਾ ਹੋਈ ਸੀ। ਇਸ ਕਰਕੇ ਯਾਦਵ ਮੀਡੀਆ ਵਿੱਚ ਛਾਅ ਗਏ ਸੀ।
Before You Go
ATM ਵਰਤਦੇ ਹੋ ਤਾਂ ਹੋ ਜਾਓ ਸਾਵਧਾਨ! ਕਾਰਡ ਬਦਲ ਕੇ ਹਜ਼ਾਰਾਂ ਦੀ ਠੱਗੀ
ਟ੍ਰੈਂਡਿੰਗ ਟੌਪਿਕ



















