ਪੜਚੋਲ ਕਰੋ
Advertisement
SSC ਘੁਟਾਲੇ ਮਾਮਲੇ 'ਚ CBI ਦੀ ਵੱਡੀ ਕਾਰਵਾਈ, ਦਿੱਲੀ ਅਤੇ ਕੋਲਕਾਤਾ 'ਚ 10 ਥਾਵਾਂ 'ਤੇ ਛਾਪੇਮਾਰੀ
SSC ਘੁਟਾਲੇ ਮਾਮਲੇ 'ਚ ਕੇਂਦਰੀ ਜਾਂਚ ਏਜੰਸੀ (CBI) ਦੀ ਵੱਡੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਦਿੱਲੀ ਅਤੇ ਕੋਲਕਾਤਾ 'ਚ ਕਰੀਬ 10 ਥਾਵਾਂ 'ਤੇ ਸੀਬੀਆਈ ਦੇ ਛਾਪੇਮਾਰੀ ਚੱਲ ਰਹੀ ਹੈ। ਇਹ ਛਾਪੇਮਾਰੀ ਕਈ ਸਾਫਟਵੇਅਰ ਫਰਮਾਂ ਦੇ ਦਫਤਰਾਂ 'ਤੇ ਹੋ ਰਹੀ ਹੈ।
SSC ਘੁਟਾਲੇ ਮਾਮਲੇ 'ਚ ਕੇਂਦਰੀ ਜਾਂਚ ਏਜੰਸੀ (CBI) ਦੀ ਵੱਡੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਦਿੱਲੀ ਅਤੇ ਕੋਲਕਾਤਾ 'ਚ ਕਰੀਬ 10 ਥਾਵਾਂ 'ਤੇ ਸੀਬੀਆਈ ਦੇ ਛਾਪੇਮਾਰੀ ਚੱਲ ਰਹੀ ਹੈ। ਇਹ ਛਾਪੇਮਾਰੀ ਕਈ ਸਾਫਟਵੇਅਰ ਫਰਮਾਂ ਦੇ ਦਫਤਰਾਂ 'ਤੇ ਹੋ ਰਹੀ ਹੈ। ਸੀਬੀਆਈ ਨੇ ਇਸ ਮਾਮਲੇ ਵਿੱਚ 18 ਮਈ ਨੂੰ ਕੇਸ ਦਰਜ ਕੀਤਾ ਸੀ। ਜਿਸ ਤੋਂ ਬਾਅਦ ਹੁਣ ਮਾਮਲੇ 'ਚ ਛਾਪੇਮਾਰੀ ਸ਼ੁਰੂ ਹੋ ਗਈ ਹੈ।
ਜਾਣਕਾਰੀ ਮੁਤਾਬਕ ਸਾਫਟਵੇਅਰ ਫਰਮ ਦੇ ਦਫਤਰਾਂ 'ਤੇ ਇਹ ਛਾਪੇਮਾਰੀ ਹੋ ਰਹੀ ਹੈ। ਸੀਬੀਆਈ ਦੇ ਇੱਕ ਅਧਿਕਾਰੀ ਦੇ ਅਨੁਸਾਰ ਉਨ੍ਹਾਂ ਉੱਤੇ ਦੋਸ਼ ਹੈ ਕਿ ਉਨ੍ਹਾਂ ਨੇ ਅਧਿਆਪਕਾਂ ਦੀ ਨਿਯੁਕਤੀ ਵਿੱਚ ਉਮੀਦਵਾਰਾਂ ਦੇ ਰਿਕਾਰਡ ਵਿੱਚ ਹੇਰਾਫੇਰੀ ਕੀਤੀ, ਕੰਪਨੀ ਦੀ ਭੂਮਿਕਾ ਨੂੰ ਸੀਬੀਆਈ ਦੇ ਘੇਰੇ ਵਿੱਚ ਲਿਆਇਆ। ਇਸ ਮਾਮਲੇ ਵਿੱਚ 18 ਮਈ ਨੂੰ ਕੇਸ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਹੁਣ ਮਾਮਲੇ 'ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਗੈਰ-ਕਾਨੂੰਨੀ ਨਿਯੁਕਤੀ ਦੇ ਮਾਮਲੇ 'ਚ FIR ਦਰਜ
ਦਰਅਸਲ, ਸੀਬੀਆਈ ਨੇ 18 ਮਈ ਨੂੰ ਕੇਸ ਦਰਜ ਕੀਤਾ ਸੀ ਅਤੇ ਦੋਸ਼ ਲਾਇਆ ਗਿਆ ਹੈ ਕਿ ਰਿਕਾਰਡ ਨਾਲ ਛੇੜਛਾੜ ਕੀਤੀ ਗਈ ਹੈ। ਇਸ ਮਾਮਲੇ 'ਚ ਕਲਕੱਤਾ ਹਾਈ ਕੋਰਟ ਦੇ ਨਿਰਦੇਸ਼ 'ਤੇ ਪੱਛਮੀ ਬੰਗਾਲ ਦੇ ਤਤਕਾਲੀ ਸਿੱਖਿਆ ਰਾਜ ਮੰਤਰੀ ਪਰੇਸ਼ ਚੰਦਰ ਅਧਿਕਾਰੀ ਅਤੇ ਉਨ੍ਹਾਂ ਦੀ ਬੇਟੀ ਅੰਕਿਤਾ ਅਧਿਕਾਰੀ ਦੇ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਸੀ। ਅਦਾਲਤ ਨੇ ਰਾਜ ਸਰਕਾਰ ਦੁਆਰਾ ਸਹਾਇਤਾ ਪ੍ਰਾਪਤ ਸਕੂਲ ਵਿੱਚ ਇੱਕ ਮੰਤਰੀ ਦੀ ਧੀ ਨੂੰ ਅਧਿਆਪਕ ਵਜੋਂ ਗੈਰ ਕਾਨੂੰਨੀ ਨਿਯੁਕਤੀ ਦੇ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਦਾ ਨਿਰਦੇਸ਼ ਦਿੱਤਾ ਸੀ।
ਪਾਰਥਾ ਚੈਟਰਜੀ ਨੂੰ ਇਸ ਮਾਮਲੇ 'ਚ ਕੀਤਾ ਗਿਆ ਹੈ ਗ੍ਰਿਫਤਾਰ
ਇਸ ਮਾਮਲੇ ਵਿੱਚ ਬੰਗਾਲ ਸਰਕਾਰ ਦੇ ਸਾਬਕਾ ਮੰਤਰੀ ਪਾਰਥ ਚੈਟਰਜੀ ਅਤੇ ਉਨ੍ਹਾਂ ਦੀ ਕਰੀਬੀ ਸਹਿਯੋਗੀ ਅਰਪਿਤਾ ਮੁਖਰਜੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਅਰਪਿਤਾ ਮੁਖਰਜੀ ਦੇ ਫਲੈਟਾਂ 'ਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 23 ਜੁਲਾਈ ਨੂੰ ਛਾਪੇਮਾਰੀ ਕੀਤੀ ਸੀ, ਜਿਸ ਦੌਰਾਨ ਉਨ੍ਹਾਂ ਦੀ ਰਿਹਾਇਸ਼ ਤੋਂ ਕਰੋੜਾਂ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਸੀ। ਅਰਪਿਤਾ ਦੇ ਘਰੋਂ ਮਿਲੀ ਨਕਦੀ ਬਾਰੇ ਜਾਂਚ ਏਜੰਸੀਆਂ ਨੇ ਦਾਅਵਾ ਕੀਤਾ ਹੈ ਕਿ ਇਹ ਪੈਸਾ ਅਧਿਆਪਕਾਂ ਅਤੇ ਹੋਰ ਸਟਾਫ ਦੀ ਨਿਯੁਕਤੀ ਤੋਂ ਪ੍ਰਾਪਤ ਕੀਤਾ ਗਿਆ ਸੀ। ਇਸ ਨਿਯੁਕਤੀ ਦੌਰਾਨ ਭਾਵ 2016 ਵਿੱਚ ਪਾਰਥ ਚੈਟਰਜੀ ਸਿੱਖਿਆ ਮੰਤਰੀ ਸਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਤਕਨਾਲੌਜੀ
ਵਿਸ਼ਵ
ਪੰਜਾਬ
ਦੇਸ਼
Advertisement