RCB ਦੀ ਜਿੱਤ ਪਰੇਡ ਤੋਂ ਪਹਿਲਾਂ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਭਗਦੜ, 7 ਦੀ ਮੌਤ, ਕਈਆਂ ਦੀ ਹਾਲਤ ਗੰਭੀਰ
IPL ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ (RCB) ਦੀ ਸ਼ਾਨਦਾਰ ਜਿੱਤ ਦਾ ਜਸ਼ਨ ਬੁੱਧਵਾਰ ਨੂੰ ਇੱਕ ਦੁਖਦਾਈ ਹਾਦਸੇ ਵਿੱਚ ਬਦਲ ਗਿਆ। ਇਸਦਾ ਕਾਰਨ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਵਿੱਚ ਆਰਸੀਬੀ ਦੀ ਜਿੱਤ ਪਰੇਡ ਤੋਂ ਪਹਿਲਾਂ ਮਚੀ ਭਗਦੜ ਸੀ।
IPL ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ (RCB) ਦੀ ਸ਼ਾਨਦਾਰ ਜਿੱਤ ਦਾ ਜਸ਼ਨ ਬੁੱਧਵਾਰ ਨੂੰ ਇੱਕ ਦੁਖਦਾਈ ਹਾਦਸੇ ਵਿੱਚ ਬਦਲ ਗਿਆ। ਇਸਦਾ ਕਾਰਨ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਵਿੱਚ ਆਰਸੀਬੀ ਦੀ ਜਿੱਤ ਪਰੇਡ ਤੋਂ ਪਹਿਲਾਂ ਮਚੀ ਭਗਦੜ ਸੀ। ਜਾਣਕਾਰੀ ਅਨੁਸਾਰ, ਸਟੇਡੀਅਮ ਦੇ ਬਾਹਰ ਭਾਰੀ ਭੀੜ ਵਿਚਕਾਰ ਹੋਈ ਭਗਦੜ ਵਿੱਚ 7 ਲੋਕਾਂ ਦੀ ਮੌਤ ਗਈ ਤੇ ਕਈ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਆਰਸੀਬੀ ਟੀਮ ਜਿੱਤ ਦਾ ਜਸ਼ਨ ਮਨਾ ਰਹੀ ਸੀ। ਇਸ ਦੌਰਾਨ ਹਜ਼ਾਰਾਂ ਪ੍ਰਸ਼ੰਸਕ ਉੱਥੇ ਮੌਜੂਦ ਸਨ। ਉਹ ਆਈਪੀਐਲ 2025 ਦੀ ਜੇਤੂ ਟੀਮ ਦਾ ਸਮਰਥਨ ਕਰਨ ਲਈ ਆਏ ਸਨ। ਫਿਰ ਅਚਾਨਕ ਭੀੜ ਵਿੱਚ ਭਗਦੜ ਮੱਚ ਗਈ।
ਚਸ਼ਮਦੀਦਾਂ ਦੇ ਅਨੁਸਾਰ, ਇਹ ਘਟਨਾ ਉਦੋਂ ਵਾਪਰੀ ਜਦੋਂ ਭੀੜ ਅਚਾਨਕ ਬੇਕਾਬੂ ਹੋ ਗਈ ਤੇ ਜਸ਼ਨ ਦੌਰਾਨ ਸਟੇਡੀਅਮ ਦੇ ਅੰਦਰ ਤੇ ਬਾਹਰ ਹਫੜਾ-ਦਫੜੀ ਮਚ ਗਈ। ਕਈ ਲੋਕ ਕੁਚਲੇ ਗਏ ਤੇ ਦਰਜਨਾਂ ਜ਼ਖਮੀ ਹੋ ਗਏ। ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਬਹੁਤ ਸਾਰੇ ਪ੍ਰਸ਼ੰਸਕ ਚਿੰਨਾਸਵਾਮੀ ਸਟੇਡੀਅਮ ਦੀਆਂ ਕੰਧਾਂ ਅਤੇ ਵਾੜਾਂ 'ਤੇ ਚੜ੍ਹ ਗਏ। ਪੁਲਿਸ ਨੇ ਲੋਕਾਂ ਨੂੰ ਉੱਥੋਂ ਚਲੇ ਜਾਣ ਤੇ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਨਾ ਹੋਣ ਦੀ ਅਪੀਲ ਕੀਤੀ।
ਐਮਰਜੈਂਸੀ ਸੇਵਾਵਾਂ ਮੌਕੇ 'ਤੇ ਮੌਜੂਦ ਹਨ ਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਪ੍ਰਬੰਧਕਾਂ ਦੀ ਲਾਪਰਵਾਹੀ ਤੇ ਭੀੜ ਨੂੰ ਕੰਟਰੋਲ ਕਰਨ ਵਿੱਚ ਅਣਗਹਿਲੀ ਨੂੰ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ। ਪੁਲਿਸ ਪ੍ਰਸ਼ਾਸਨ ਪੂਰੇ ਮਾਮਲੇ ਦੀ ਜਾਂਚ ਕਰ ਰਿਹਾ ਹੈ। ਮ੍ਰਿਤਕਾਂ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ ਹੈ।
RCB की विक्ट्री परेड में भगदड़ दुखद हादसा 😭
— PretMeena (@PretMeena) June 4, 2025
कब तक इनमें युवा आम जन की जान जाएगी #Stampade #chinnaswamystadiumpic.twitter.com/JHC3aA4SCI
ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਨੇ ਹਾਦਸੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, "ਮੈਂ ਅਜੇ ਮ੍ਰਿਤਕਾਂ ਜਾਂ ਜ਼ਖਮੀਆਂ ਦੀ ਸਹੀ ਗਿਣਤੀ ਦੀ ਪੁਸ਼ਟੀ ਨਹੀਂ ਕਰ ਸਕਦਾ, ਪਰ ਮੈਂ ਮੌਕੇ 'ਤੇ ਜਾ ਰਿਹਾ ਹਾਂ।" ਉਨ੍ਹਾਂ ਕਿਹਾ ਕਿ ਸਟੇਡੀਅਮ ਵਿੱਚ ਵੱਡੀ ਗਿਣਤੀ ਵਿੱਚ ਭਾਵੁਕ ਪ੍ਰਸ਼ੰਸਕ ਮੌਜੂਦ ਸਨ ਤੇ ਅਸੀਂ ਸੁਰੱਖਿਆ ਲਈ 5000 ਤੋਂ ਵੱਧ ਸਟਾਫ ਤਾਇਨਾਤ ਕੀਤਾ ਸੀ। ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਜਲਦੀ ਹੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ।
RCB ਨੇ ਪਹਿਲੀ ਵਾਰ ਜਿੱਤੀ IPL ਟਰਾਫੀ
ਤੁਹਾਨੂੰ ਦੱਸ ਦੇਈਏ ਕਿ ਆਈਪੀਐਲ 2025 ਦੇ ਫਾਈਨਲ ਮੈਚ ਵਿੱਚ ਆਰਸੀਬੀ ਨੇ ਪੰਜਾਬ ਕਿੰਗਜ਼ ਨੂੰ 6 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਖਿਤਾਬ 'ਤੇ ਕਬਜ਼ਾ ਕੀਤਾ। ਆਈਪੀਐਲ 2025 ਜਿੱਤਣ ਤੋਂ ਬਾਅਦ, ਜਦੋਂ ਰਾਇਲ ਚੈਲੇਂਜਰਜ਼ ਬੰਗਲੌਰ (RCB) ਦੀ ਟੀਮ ਬੁੱਧਵਾਰ ਨੂੰ ਬੰਗਲੌਰ ਪਹੁੰਚੀ, ਤਾਂ ਹਜ਼ਾਰਾਂ ਪ੍ਰਸ਼ੰਸਕਾਂ ਨੇ ਹਵਾਈ ਅੱਡੇ ਦੇ ਬਾਹਰ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।
Before You Go
Mobiles worth 1 crore | ਫਤਿਹਗੜ੍ਹ ਸਾਹਿਬ ਪੁਲਿਸ ਦੀ ਵੱਡੀ ਕਾਮਯਾਬੀ, 1 ਕਰੋੜ ਦੇ ਮੋਬਾਈਲ ਕੀਤੇ ਬਰਾਮਦ
ਟ੍ਰੈਂਡਿੰਗ ਟੌਪਿਕ





















