Stone Quarry Collapse: ਰੇਮਲ ਦੀ ਤਬਾਹੀ ਤੋਂ ਬਾਅਦ ਪੱਥਰ ਦੀ ਖਾਨ ਡਿੱਗਣ ਨਾਲ ਵਾਪਰਿਆ ਭਿਆਨਕ ਹਾਦਸਾ, 10 ਦੀ ਮੌਤ
Stone Quarry Collapse: ਮਿਜ਼ੋਰਮ ਦੀ ਰਾਜਧਾਨੀ ਆਇਜੌਲ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ, ਜਿੱਥੇ ਇੱਕ ਪੱਥਰ ਦੀ ਖਾਨ ਡਿੱਗ ਗਈ। ਇਸ ਦੌਰਾਨ 10 ਲੋਕਾਂ ਦੀ ਮੌਤ ਹੋ ਗਈ ਹੈ।
Stone Quarry Collapse: ਮਿਜ਼ੋਰਮ ਦੀ ਰਾਜਧਾਨੀ ਆਇਜੌਲ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ, ਜਿੱਥੇ ਇੱਕ ਪੱਥਰ ਦੀ ਖਾਨ ਡਿੱਗ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਪੱਥਰ ਦੀ ਖਾਨ ਦੇ ਡਿੱਗਣ ਕਾਰਨ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਈ ਮਜ਼ਦੂਰਾਂ ਦੇ ਮਲਬੇ ਹੇਠਾਂ ਦੱਬੇ ਹੋਣ ਦੀ ਖ਼ਬਰ ਹੈ। ਉਨ੍ਹਾਂ ਨੂੰ ਬਚਾਉਣ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਬਚਾਅ ਕਾਰਜ ਜਾਰੀ ਹੈ। ਹਾਦਸੇ ਤੋਂ ਬਾਅਦ ਸ਼ੁਰੂ ਕੀਤੇ ਗਏ ਬਚਾਅ ਕਾਰਜ 'ਚ ਦੋ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ।
ਦੱਸ ਦਈਏ ਕਿ ਰੇਮਲ ਤੂਫਾਨ ਕਰਕੇ ਪਹਿਲਾਂ ਹੀ ਕਾਫੀ ਤਬਾਹੀ ਹੋ ਗਈ ਹੈ। ਇਸ ਦੌਰਾਨ 28 ਮਈ ਮੰਗਲਵਾਰ ਸਵੇਰੇ ਕਰੀਬ 6 ਵਜੇ ਆਈਜ਼ੌਲ ਦੇ ਮੇਲਥਮ ਅਤੇ ਹਿਲਮੇਨ ਸਰਹੱਦ 'ਤੇ ਪੱਥਰ ਦੀ ਖਾਨ ਡਿੱਗ ਗਈ। ਖਾਨ ਦੇ ਡਿੱਗਣ ਕਾਰਨ ਨੇੜਲੇ ਕਈ ਘਰ ਵੀ ਤਬਾਹ ਹੋ ਗਏ ਹਨ।
ਜ਼ਿਕਰਯੋਗ ਹੈ ਕਿ ਬੰਗਾਲ ਦੀ ਖਾੜੀ ਵਿੱਚ ਆਏ ਰੇਮਲ ਤੂਫਾਨ ਨੇ ਪਹਿਲਾਂ ਹੀ ਤਬਾਹੀ ਮਚਾਈ ਹੋਈ ਹੈ ਜਿਸ ਕਰਕੇ ਹਾਲੇ ਤੱਕ 6 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕਾਂ ਦੇ ਘਰ ਵੀ ਤਬਾਹ ਹੋ ਗਏ ਹਨ। ਹਾਲਾਂਕਿ ਕਈ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਉੱਥੇ ਹੀ ਕਿਤੇ ਤੂਫਾਨ ਨੇ ਕਹਿਰ ਮਚਾਇਆ ਹੋਇਆ ਹੈ ਅਤੇ ਕਿਤੇ ਢਿੱਗਾਂ ਡਿੱਗਣ ਕਰਕੇ ਹਾਦਸੇ ਵਾਪਰ ਰਹੇ ਹਨ।
ਇਹ ਵੀ ਪੜ੍ਹੋ: Bomb Threat: ਦਿੱਲੀ ਏਅਰਪੋਰਟ 'ਤੇ ਸਵਾਰੀਆਂ ਨਾਲ ਭਰੇ ਜਹਾਜ਼ 'ਚ ਬੰਬ ਹੋਣ ਦੀ ਖ਼ਬਰ, ਹਰ ਪਾਸੇ ਪੈ ਗਈਆਂ ਭਾਜੜਾਂ