ਜੈਪੁਰ: ਕੋਰੋਨਾ ਵਾਇਰਸ ਦੌਰਾਨ ਲੱਗੇ ਲੌਕਡਾਊਨ ਦੇ ਕਈ ਮਾੜੇ ਪ੍ਰਭਾਵ ਸਾਹਮਣੇ ਆ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਹੈ ਬੱਚਿਆਂ ਦਾ ਤਕਨਾਲੋਜੀ ਪ੍ਰਤੀ ਆਦੀ ਹੋਣਾ। ਦੱਸਿਆ ਜਾ ਰਿਹਾ ਕਿ ਲੌਕਡਾਊਨ ਦੌਰਾਨ ਕਰੀਬ 65 ਫ਼ੀਸਦੀ ਬੱਚੇ ਇਲੈਕਟ੍ਰੌਨਿਕ ਉਪਕਰਨਾਂ ਦੇ ਆਦੀ ਹੋ ਗਏ ਹਨ। ਇਸ ਸਬੰਧੀ ਜੈਪੁਰ ਚ ਇਕ ਸਰਵੇਖਣ ਕੀਤਾ ਗਿਆ ਜਿਸ ਦੇ ਨੀਤਜਿਆਂ ਵਿੱਚ ਇਹ ਖੁਲਾਸਾ ਹੋਇਆ।
ਹੈਰਾਨੀ ਦੀ ਗੱਲ ਇਹ ਹੈ ਕਿ ਇਹ ਬੱਚੇ ਅੱਧਾ ਘੰਟਾ ਵੀ ਇਨ੍ਹਾਂ ਉਪਕਰਨਾਂ ਤੋਂ ਦੂਰ ਨਹੀਂ ਰਹਿ ਸਕਦੇ। ਬੱਚੇ ਗੁੱਸੇ ਦਾ ਇਜ਼ਹਾਰ ਕਰ ਰਹੇ ਹਨ, ਚੀਕ ਰਹੇ ਹਨ, ਮਾਪਿਆਂ ਦੀ ਗੱਲ ਨਹੀਂ ਮੰਨ ਰਹੇ ਤੇ ਇਨ੍ਹਾਂ ਉਪਕਰਨਾਂ ਨੂੰ ਛੱਡਣ ਦੀ ਗੱਲ ਕਹਿਣ ’ਤੇ ਚਿੜਚਿੜਾ ਵਿਵਹਾਰ ਕਰ ਰਹੇ ਹਨ।
ਜੈਪੁਰ 'ਚ ਸਥਿਤ ਜੇਕੇ ਲੋਨ ਹਸਪਤਾਲ ਦੇ ਡਾਕਟਰਾਂ ਵੱਲੋਂ ਕੀਤੇ ਗਏ ਇਕ ਸਰਵੇਖਣ ਵਿੱਚ ਇਇਹ ਤੱਥ ਸਾਹਮਣੇ ਆਏ ਹਨ। ਹਸਪਤਾਲ ਦੇ ਡਾਕਟਰਾਂ ਵੱਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕੀਤੇ ਲੌਕਡਾਊਨ ਦੇ ਬੱਚਿਆਂ ਦੀ ਸਿਹਤ ’ਤੇ ਪਏ ਪ੍ਰਭਾਵ ਬਾਰੇ ਇਹ ਸਰਵੇਖਣ ਕੀਤਾ ਗਿਆ ਸੀ।
ਸਰਵੇਖਣ ਦੇ ਨਤੀਜਿਆਂ ਮੁਤਾਬਕ 65.2% ਬੱਚਿਆਂ ਚ ਸਰੀਰਕ ਸਮੱਸਿਆਵਾਂ ਆਈਆਂ ਹਨ। 23.40%ਬੱਚਿਆਂ ਦਾ ਭਾਰ ਵਧ ਗਿਆ ਹੈ, 26.90% ਬੱਚਿਆਂ ਨੂੰ ਸਿਰਦਰਦ/ਚਿੜਚਿੜਾਪਣ ਅਤੇ 22.40% ਬੱਚਿਆਂ ਦੀਆਂ ਅੱਖਾਂ ’ਚ ਦਰਦ ਅਤੇ ਖਾਰਿਸ਼ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ।
70.70 ਫ਼ੀਸਦ ਵਿਦਿਆਰਥੀ ਜੋ ਲੌਕਡਾਊਨ ਦੌਰਾਨ ਵੱਡੀ ਪੱਧਰ ’ਤੇ ਸਕਰੀਨ ਦੇਖਦੇ ਰਹੇ, ਉਨ੍ਹਾਂ ਵਿੱਚ ਚਿੜਚਿੜੇਪਣ ਸਬੰਧੀ ਸਮੱਸਿਆਵਾਂ ਦੇਖਣ ਨੂੰ ਮਿਲੀਆਂ ਹਨ। ਇਸ ਤੋਂ ਇਲਾਵਾ 23.90 ਫ਼ੀਸਦ ਬੱਚਿਆਂ ਦਾ ਰੋਜ਼ਾਨਾ ਰੁਟੀਨ ਵਿਗੜ ਗਿਆ ਹੈ ਅਤੇ 17.40 ਫ਼ੀਸਦੀ ਬੱਚਿਆਂ ਦਾ ਕੰਮ ’ਤੇ ਧਿਆਨ ਲੱਗਣਾ ਬੰਦ ਹੋ ਗਿਆ ਹੈ।
ਦਰਅਸਲ ਲੌਕਡਾਊਨ ਕਾਰਨ ਸਕੂਲ ਬੰਦ ਹੋ ਗਏ ਤੇ ਬੱਚਿਆਂ ਲਈ ਘਰ 'ਚ ਸਾਰਾ ਸਮਾਂ ਬਿਤਾਉਣਾ ਮੁਸ਼ਕਿਲ ਸੀ। ਮਾਪੇ ਵੀ ਏਨਾ ਲੰਮਾ ਸਮਾਂ ਬੱਚਿਆਂ ਨਾਲ ਬਿਤਾਉਣ ਦੇ ਆਦੀ ਨਹੀਂ ਰਹੇ ਸਨ ਇਸ ਲਈ ਮਾਪਿਆਂ ਨੇ ਬੱਚਿਆਂ ਨੂੰ ਟਰਕਾਉਣ ਲਈ ਮੋਬਾਇਲਾਂ ਦਾ ਸਹਾਰਾ ਲਿਆ ਪਰ ਹੁਣ ਇਹ ਮੋਬਾਇਲ ਉਨ੍ਹਾਂ ਦੇ ਬੱਚਿਆਂ ਦੀ ਆਦਤ ਬਣ ਚੁੱਕੇ ਹਨ।
ਇਹ ਵੀ ਪੜ੍ਹੋ:
ਬਿਜਲੀ ਡਿੱਗਣ ਨਾਲ 43 ਲੋਕਾਂ ਦੀ ਮੌਤ, ਭਾਰੀ ਮੀਂਹ ਨੇ ਮਚਾਈ ਤਬਾਹੀ
ਕੋਰੋਨਾ ਬਾਰੇ ਵੱਡਾ ਖੁਲਾਸਾ, ਚੀਨ ਤੋਂ ਪਹਿਲਾਂ ਇਸ ਦੇਸ਼ 'ਚ ਪਹੁੰਚ ਗਿਆ ਸੀ ਵਾਇਰਸ!
ਬਾਰਸ਼ ਨੇ ਕੀਤੀ ਜਲਥਲ, ਐਤਵਾਰ ਦੀ ਸਵੇਰ ਹੋਈ ਸੁਹਾਵਨੀ
ਭਾਰਤ-ਚੀਨ ਸਰਹੱਦ 'ਤੇ ਵੱਡੀ ਹਲਚਲ, IAF ਵੱਲੋਂ ਏਅਰਬੇਸ 'ਤੇ ਲੜਾਕੂ ਜਹਾਜ਼ ਤਾਇਨਾਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ