Kangana Ranaut: ਫਿਲਮ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀ ਕੰਗਨਾ ਰਣੌਤ ਆਪਣੀਆਂ ਫਿਲਮਾਂ ਦੇ ਨਾਲ-ਨਾਲ ਵਿਵਾਦਾਂ ਲਈ ਵੀ ਜਾਣੀ ਜਾਂਦੀ ਹੈ। ਕੰਗਨਾ ਰਣੌਤ ਦੀ ਫਿਲਮ 'ਤੇਜਸ' 27 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਕੰਗਨਾ ਰਣੌਤ ਤੇ ਦੇਸ਼ ਦੇ ਸਨੀਅਰ ਲੀਡਰ ਸੁਬਰਾਮਣੀਅਮ ਸਵਾਮੀ ਵਿਚਾਲੇ ਬਹਿਸ ਛਿੜ ਗਈ ਹੈ। ਦਰਅਸਲ, ਸੁਬਰਾਮਨੀਅਮ ਸਵਾਮੀ ਨੇ ਸੋਸ਼ਲ ਮੀਡੀਆ 'ਤੇ ਕੰਗਨਾ ਰਣੌਤ ਦੀ ਵਾਇਰਲ ਹੋਈ ਬਿਕਨੀ ਫੋਟੋ 'ਤੇ ਕਮੈਂਟ ਕਰਕੇ ਆਪਣੀ ਰਾਏ ਜ਼ਾਹਰ ਕੀਤੀ ਸੀ ਜਿਸ ਨੂੰ ਦੇਖ ਕੇ ਅਭਿਨੇਤਰੀ ਭੜਕ ਗਈ ਤੇ ਸਖਤ ਜਵਾਬ ਦਿੱਤਾ।
ਦਰਅਸਲ ਕੰਗਨਾ ਰਣੌਤ ਦੁਸਹਿਰੇ ਦੇ ਮੌਕੇ 'ਤੇ ਰਾਵਣ ਸਾੜਨ ਤੋਂ ਬਾਅਦ ਸੁਰਖੀਆਂ 'ਚ ਹੈ। ਮਸ਼ਹੂਰ ਅਰਥ ਸ਼ਾਸਤਰੀ ਤੇ ਸਾਬਕਾ ਕੈਬਨਿਟ ਮੰਤਰੀ ਸੁਬਰਾਮਨੀਅਮ ਸਵਾਮੀ ਨੇ ਇਸ ਪ੍ਰੋਗਰਾਮ 'ਚ ਰਾਵਣ ਸਾੜਨ ਵਾਲੀ ਅਭਿਨੇਤਰੀ ਕੰਗਣਾ 'ਤੇ ਟਿੱਪਣੀ ਕੀਤੀ ਤੇ ਇੱਕ ਪੋਸਟ ਰੀ-ਸ਼ੇਅਰ ਕੀਤੀ, ਜਿਸ 'ਚ ਕੰਗਨਾ ਬਿਕਨੀ ਪਹਿਨੀ ਨਜ਼ਰ ਆ ਰਹੀ ਹੈ। ਸੁਬਰਾਮਨੀਅਮ ਸਵਾਮੀ ਨੇ ਲਿਖਿਆ, 'ਰਾਮਲੀਲਾ ਦੇ ਆਖਰੀ ਦਿਨ ਕੰਗਨਾ ਨੂੰ ਮੁੱਖ ਮਹਿਮਾਨ ਬਣਾਉਣਾ ਮਰਿਆਦਾ ਪੁਰਸ਼ੋਤਮ ਰਾਮ ਲਈ ਸ਼ੋਭਾ ਨਹੀਂ ਦਿੰਦਾ, ਇਹ ਇਕ ਤਰ੍ਹਾਂ ਨਾਲ ਗਲਤ ਹੈ।'
ਇਹ ਵੀ ਪੜ੍ਹੋ: Pregnancy Period: ਪ੍ਰੈਗਨੈਂਸੀ ਦੇ ਦੌਰਾਨ ਮਾਂ ਨੂੰ ਕਿਉਂ ਰਹਿਣਾ ਚਾਹੀਦਾ ਖੁਸ਼? ਜਾਣੋ ਕੀ ਕਹਿੰਦੇ ਮਾਹਰ
ਕੰਗਨਾ ਰਣੌਤ ਭੜਕ ਗਈ ਤੇ ਸੁਬਰਾਮਨੀਅਮ ਸਵਾਮੀ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਲਿਖਿਆ, 'ਤੁਸੀਂ ਸਵਿਮ ਸੂਟ 'ਚ ਫੋਟੋ ਦੇਖ ਕੇ ਇੰਨੀ ਘਟੀਆ ਗੱਲ ਕਿਵੇਂ ਕਹਿ ਸਕਦੇ ਹੋ। ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਮੈਂ ਰਾਜਨੀਤੀ 'ਚ ਆਪਣੀ ਜਗ੍ਹਾ ਬਣਾਉਣ ਲਈ ਇਹ ਸਭ ਕੀਤਾ ਹੈ। ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਸਰੀਰ ਦਿਖਾਉਣ ਤੋਂ ਇਲਾਵਾ ਹੋਰ ਕੁਝ ਨਹੀਂ। ਮੈਂ ਇੱਕ ਕਲਾਕਾਰ ਹਾਂ, ਯਕੀਨਨ ਹਿੰਦੀ ਫਿਲਮਾਂ ਵਿੱਚ ਹੁਣ ਤੱਕ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਹਾਂ। ਜੇਕਰ ਮੇਰੀ ਥਾਂ ਕੋਈ ਨੌਜਵਾਨ ਹੁੰਦਾ, ਤਾਂ ਕੀ ਤੁਸੀਂ ਫਿਰ ਵੀ ਇਹ ਕਹਿੰਦੇ ਕਿ ਸ਼ਾਇਦ ਉਹ ਰਾਜਨੀਤੀ ਵਿੱਚ ਆਉਣ ਲਈ ਆਪਣਾ ਸਰੀਰ ਵੇਚ ਰਿਹਾ ਹੈ?
ਦੱਸ ਦਈਏ ਕਿ ਕੰਗਨਾ ਰਣੌਤ ਦੀ ਫਿਲਮ 'ਤੇਜਸ' ਇਕ ਸੱਚੀ ਕਹਾਣੀ 'ਤੇ ਆਧਾਰਤ ਹੈ। ਇਸ ਫਿਲਮ 'ਚ ਅਭਿਨੇਤਰੀ ਭਾਰਤੀ ਹਵਾਈ ਫੌਜ ਦੇ ਪਾਇਲਟ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਫਿਲਮ 'ਚ ਉਹ ਤੇਜਸ ਗਿੱਲ ਦਾ ਕਿਰਦਾਰ ਨਿਭਾਅ ਰਹੀ ਹੈ। ਕੰਗਨਾ ਰਣੌਤ ਜਲਦ ਹੀ 'ਤੇਜਸ' ਤੋਂ ਬਾਅਦ 'ਐਮਰਜੈਂਸੀ' 'ਚ ਨਜ਼ਰ ਆਵੇਗੀ। ਇਸ ਮੋਸਟ ਵੇਟਿਡ ਫਿਲਮ 'ਚ ਕੰਗਨਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।
ਇਹ ਵੀ ਪੜ੍ਹੋ: Air Pollution: ਕੁੜੀਆਂ ਹੋ ਰਹੀਆਂ ਸਮੇਂ ਤੋਂ ਪਹਿਲਾਂ ਜਵਾਨ, ਕੀ ਪ੍ਰਦੂਸ਼ਣ ਨਾਲ ਇਸ ਦਾ ਕੋਈ ਸਬੰਧ?