ਪੜਚੋਲ ਕਰੋ
ਰਾਮ ਦੇ ਭਾਰਤ 'ਚ ਪੈਟਰੋਲ ਦੀ ਕੀਮਤ 93, ਸੀਤਾ ਦੇ ਨੇਪਾਲ 'ਚ 53 ਤੇ ਰਾਵਣ ਦੀ ਲੰਕਾ 'ਚ 51 ਰੁਪਏ, ਸਵਾਮੀ ਦਾ ਆਪਣੀ ਸਰਕਾਰ 'ਤੇ ਤਿੱਖਾ ਵਾਰ
ਸਵਾਮੀ ਨੇ ਆਪਣੀ ਹੀ ਸਰਕਾਰ 'ਤੇ ਤਾਅਨੇ ਮਾਰਦਿਆਂ ਟਵੀਟ ਕੀਤਾ ਹੈ। ਸਵਾਮੀ ਨੇ ਟਵੀਟ ਕਰਕੇ ਰਾਮਾਇਣ ਦੇ ਪਾਤਰਾਂ ਦੇ ਜਨਮ ਸਥਾਨ ਦਾ ਜ਼ਿਕਰ ਕੀਤਾ।

ਨਵੀਂ ਦਿੱਲੀ: ਬੀਤੇ ਦਿਨੀਂ ਪੇਸ਼ ਕੀਤੇ ਗਈ ਬਜਟ ‘ਚ ਸਰਕਾਰ ਨੇ ਪੈਟਰੋਲ 'ਤੇ 2.5 ਰੁਪਏ ਪ੍ਰਤੀ ਲੀਟਰ ਦਾ ਖੇਤੀ ਸੈੱਸ ਲਾਇਆ ਹੈ। ਹਾਲਾਂਕਿ, ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਲੋਕਾਂ ਦੀਆਂ ਜੇਬਾਂ 'ਤੇ ਜ਼ਿਆਦਾ ਅਸਰ ਨਹੀਂ ਪਏਗਾ। ਇਸ ਦੇ ਨਾਲ ਹੀ ਅਸਮਾਨ ਨੂੰ ਛੂਹ ਰਹੀਆਂ ਤੇਲ ਦੀਆਂ ਕੀਮਤਾਂ ਕਰਕੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਸੁਬਰਾਮਣੀਅਮ ਸਵਾਮੀ ਨੇ ਆਪਣੀ ਹੀ ਪਾਰਟੀ ਨੂੰ ਨਿਸ਼ਾਨੇ ‘ਤੇ ਲਿਆ ਹੈ। ਸਵਾਮੀ ਨੇ ਆਪਣੀ ਹੀ ਸਰਕਾਰ 'ਤੇ ਤਾਅਨੇ ਮਾਰਦਿਆਂ ਟਵੀਟ ਕੀਤਾ ਹੈ। ਸਵਾਮੀ ਨੇ ਟਵੀਟ ਕਰਕੇ ਰਾਮਾਇਣ ਦੇ ਪਾਤਰਾਂ ਦੇ ਜਨਮ ਸਥਾਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਲਿਖਿਆ ਕਿ ਰਾਮ ਦੇ ਭਾਰਤ ਵਿੱਚ ਪੈਟਰੋਲ ਦੀ ਕੀਮਤ ਸਭ ਤੋਂ ਵੱਧ ਹੈ ਜਦੋਂਕਿ ਗੁਆਂਢੀ ਦੇਸ਼ ਨੇਪਾਲ ਤੇ ਸ੍ਰੀਲੰਕਾ ਵਿੱਚ ਇਹ ਭਾਰਤ ਨਾਲੋਂ ਘੱਟ ਹੈ। ਸੁਬਰਾਮਨੀਅਮ ਸਵਾਮੀ ਨੇ ਲਿਖਿਆ, ਰਾਮ ਦੇ 'ਭਾਰਤ ਵਿੱਚ ਪੈਟਰੋਲ ਦੀ ਕੀਮਤ 93 ਰੁਪਏ, ਸੀਤਾ ਦੇ ਨੇਪਾਲ ਵਿੱਚ ਪੈਟਰੋਲ ਦੀ ਕੀਮਤ 53 ਰੁਪਏ ਤੇ ਰਾਵਣ ਦੀ ਲੰਕਾ ਵਿੱਚ ਪੈਟਰੋਲ ਦੀ ਕੀਮਤ 51 ਰੁਪਏ ਹੈ।' ਇਹ ਵੀ ਪੜ੍ਹੋ: Farmers Protest: ਕਿਸਾਨ ਅੰਦੋਲਨ 'ਚ ਸ਼ਿਵ ਸੈਨਾ ਦੀ ਵੀ ਐਂਟਰੀ, ਗਾਜ਼ੀਪੁਰ ਪਹੁਚਣਗੇ ਸੰਜੇ ਰਾਉਤ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Before You Go
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
ਟ੍ਰੈਂਡਿੰਗ ਟੌਪਿਕ






















