ਪੜਚੋਲ ਕਰੋ
Advertisement
'ਗੁੱਥੀ' ਨੇ ਵੋਟ ਦੇਣ ਲਈ ਸਿਆਸੀ ਪਾਰਟੀਆਂ ਅੱਗੇ ਰੱਖੀ ਇਹ ਸ਼ਰਤ, ਕੁਝ ਹੀ ਸਮੇਂ 'ਚ ਵਾਇਰਲ
ਮੁੰਬਈ: ਦੇਸ਼ ‘ਚ ਚੋਣਾਂ ਦਾ ਮਾਹੌਲ ਹੈ। ਅਜਿਹੇ ‘ਚ ਹਰ ਪਾਰਟੀ ਵੋਟਰਾਂ ਨੂੰ ਆਪਣੇ ਅੰਦਾਜ਼ ਨਾਲ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਕਾਮੇਡੀਅਨ ਸੁਨੀਲ ਗ੍ਰੋਵਰ ਨੇ ਸਾਫ਼ ਐਲਾਨ ਕਰ ਦਿੱਤਾ ਹੈ ਕਿ ਜੋ ਉਨ੍ਹਾਂ ਦੀ ਇੱਕ ਖਾਸ ਮੰਗ ਨੂੰ ਪੂਰਾ ਕਰਨਗੇ ਉਨ੍ਹਾਂ ਦਾ ਵੋਟ ਉਸੇ ਪਾਰਟੀ ਨੂੰ ਜਾਵੇਗਾ। ਆਪਣੀ ਮੰਗ ਨੂੰ ਸੁਨੀਲ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।
ਜੀ ਹਾਂ, ਸੁਨੀਲ ਨੇ ਰਾਜਨੀਤੀਕ ਪਾਰਟੀਆਂ ਤੋਂ ਹੋਲੀ ਦਾ ਤਿਓਹਾਰ ਇੱਕ ਨਹੀਂ ਸਗੋਂ ਤਿੰਨ ਦਿਨ ਤਕ ਵਧਾਉਣ ਦੀ ਮੰਗ ਕੀਤੀ ਹੈ। ਜਦਕਿ ਅਜਿਹਾ ਕਰਨਾ ਕਿਸੇ ਵੀ ਪਾਰਟੀ ਲਈ ਮੁਮਕਿਨ ਨਹੀਂ ਹੈ। ਅਜਿਹਾ ਟਵੀਟ ਕਰ ਸੁਨੀਲ ਨੇ ਚੋਣਾਂ ਦੇ ਸਮੇਂ ਹੋਲੀ ‘ਤੇ ਚੁਟਕੀ ਲਈ ਹੈ ਅਤੇ ਇਸ ‘ਤੇ ਸੁਨੀਲ ਦੇ ਫੈਨਸ ਵੀ ਖੂਬ ਮਜ਼ੇ ਲੈ ਰਹੇ ਹਨ ਨਾਲ ਹੀ ਸੁਨੀਲ ਦਾ ਇਹ ਟਵੀਟ ਖੂਬ ਵਾਇਰਲ ਹੋ ਰਿਹਾ ਹੈ। ਸੁਨੀਲ ਬਿਹਤਰੀਨ ਕਾਮੇਡੀ ਲਈ ਫੇਮਸ ਹਨ। ਉਹ ਆਪਣੇ ਕਾਮੇਡੀ ਪੰਚ ਦੇ ਲਈ ਵੀ ਜਾਣੇ ਜਾਂਦੇ ਹਨ। ਸੁਨੀਲ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਜਲਦੀ ਹੀ ਸੁਨੀਲ, ਸਲਮਾਨ ਖ਼ਾਨ ਦੇ ਨਾਲ ਫ਼ਿਲਮ ‘ਭਾਰਤ’ ‘ਚ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।Holi khatam! Yar holi 1 saal main 3 din honi chahiye! . Jo bhi party yeh promise karegi, mera vote usi ko !
— Sunil Grover (@WhoSunilGrover) March 21, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਪੰਜਾਬ
ਸਿਹਤ
Advertisement