Justice BR Gavai On Love Marriage: ਸੁਪਰੀਮ ਕੋਰਟ ਨੇ ਬੁੱਧਵਾਰ (17 ਮਈ) ਨੂੰ ਇਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਪ੍ਰੇਮ ਵਿਆਹ ਅਤੇ ਤਲਾਕ 'ਤੇ ਟਿੱਪਣੀ ਕੀਤੀ। ਪਤੀ-ਪਤਨੀ ਦੇ ਵਿਵਾਦ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਜਸਟਿਸ ਬੀਆਰ ਗਵਈ (Justice BR Gavai On Love Marriage) ਨੇ ਕਿਹਾ ਕਿ ਪ੍ਰੇਮ ਵਿਆਹਾਂ ਵਿੱਚ ਤਲਾਕ ਦੇ ਮਾਮਲੇ ਵੱਧ ਰਹੇ ਹਨ।


ਪਤੀ-ਪਤਨੀ ਨੂੰ ਵਿਚੋਲਗੀ ਰਾਹੀਂ ਝਗੜਾ ਸੁਲਝਾਉਣ ਦਾ ਦਿੱਤਾ ਨਿਰਦੇਸ਼


ਦਰਅਸਲ ਜਿਸ ਮਾਮਲੇ ਦੀ ਅਦਾਲਤ 'ਚ ਸੁਣਵਾਈ ਹੋ ਰਹੀ ਸੀ, ਉਸ 'ਚ ਜੋੜੇ ਨੇ ਸਿਰਫ ਲਵ ਮੈਰਿਜ ਹੀ ਕੀਤੀ ਸੀ। ਸੁਪਰੀਮ ਕੋਰਟ ਦੇ ਜੱਜ ਬੀਆਰ ਗਵਈ (Justice BR Gavai) ਨੇ ਵਕੀਲ ਤੋਂ ਇਸ ਬਾਰੇ ਜਾਣਕਾਰੀ ਲੈਣ ਤੋਂ ਬਾਅਦ ਇਹ ਟਿੱਪਣੀ ਕੀਤੀ। ਹਾਲਾਂਕਿ, ਇਸ ਟਿੱਪਣੀ ਨੂੰ ਜੱਜ ਦੀ ਪੂਰੀ ਤਰ੍ਹਾਂ ਨਿੱਜੀ ਟਿੱਪਣੀ ਮੰਨਿਆ ਜਾਵੇਗਾ। ਇਹ ਕੋਈ ਹੁਕਮ ਨਹੀਂ ਹੈ। ਇਸ ਮਾਮਲੇ 'ਚ ਅਦਾਲਤ ਨੇ ਸੁਣਵਾਈ ਕਰਦਿਆਂ ਪਤੀ-ਪਤਨੀ ਨੂੰ ਵਿਚੋਲਗੀ ਰਾਹੀਂ ਝਗੜਾ ਸੁਲਝਾਉਣ ਦਾ ਨਿਰਦੇਸ਼ ਦਿੱਤਾ ਹੈ।


ਇਹ ਵੀ ਪੜ੍ਹੋ: Srichand Parmanand Hinduja Death: ਹਿੰਦੂਜਾ ਗਰੁੱਪ ਦੇ ਚੇਅਰਮੈਨ SP ਹਿੰਦੂਜਾ ਦਾ ਦੇਹਾਂਤ, ਲੰਡਨ 'ਚ ਲਏ ਆਖਰੀ ਸਾਹ


ਵਿਆਹ ਦੇ ਟੁੱਟਣ ਦੀ ਸਥਿਤੀ (irretrievable breakdown of marriage) ਵਿੱਚ ਤਲਾਕ ਦਾ ਆਦੇਸ਼ ਦੇ ਸਕਦਾ


ਬਾਰ ਐਂਡ ਬੈਂਚ (Bar and banch) ਦੇ ਮੁਤਾਬਕ ਹਾਲਾਂਕਿ ਅਦਾਲਤ ਨੇ ਕਿਹਾ ਕਿ ਹਾਲ ਹੀ ਦੇ ਫੈਸਲੇ ਦੇ ਮੱਦੇਨਜ਼ਰ ਉਸ ਦੀ ਸਹਿਮਤੀ ਤੋਂ ਬਿਨਾਂ ਤਲਾਕ ਹੋ ਸਕਦਾ ਹੈ। ਦਰਅਸਲ, ਸਿਖਰਲੀ ਅਦਾਲਤ ਨੇ ਕਿਹਾ ਸੀ ਕਿ ਵਿਆਹ ਦੇ ਟੁੱਟਣ ਦੀ ਸਥਿਤੀ ਵਿੱਚ (irretrievable breakdown of marriage) ਉਹ ਸਿੱਧੇ ਤੌਰ 'ਤੇ ਤਲਾਕ ਦਾ ਆਦੇਸ਼ ਦੇ ਸਕਦੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


 


ਇਹ ਵੀ ਪੜ੍ਹੋ: ਰਾਜਪੁਰਾ ’ਚ ਵਾਪਰੀ ਘਟਨਾ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਨਿੰਦਾ