Supreme Court Decision on Surrogacy: ਸੁਪਰੀਮ ਕੋਰਟ ਨੇ ਸੋਮਵਾਰ (5 ਫਰਵਰੀ, 2024) ਨੂੰ ਅਣਵਿਆਹੀਆਂ ਔਰਤਾਂ ਨੂੰ ਸਰੋਗੇਸੀ ਦੀ ਇਜਾਜ਼ਤ ਦੇਣ ਨਾਲ ਸਬੰਧਤ ਪਟੀਸ਼ਨ 'ਤੇ ਸੁਣਵਾਈ ਦੌਰਾਨ ਸਖ਼ਤ ਟਿੱਪਣੀ ਕੀਤੀ।


ਅਦਾਲਤ ਨੇ ਇਸ ਦੀ ਇਜਾਜ਼ਤ ਦੇਣ 'ਤੇ ਇਤਰਾਜ਼ ਜਤਾਉਂਦਿਆਂ ਹੋਇਆਂ ਕਿਹਾ, "ਦੇਸ਼ ਵਿੱਚ ਵਿਆਹ ਦੀ ਸੰਸਥਾ ਨੂੰ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ। ਅਸੀਂ ਪੱਛਮੀ ਦੇਸ਼ਾਂ ਦੀ ਤਰਜ਼ ‘ਤੇ ਨਹੀਂ ਚੱਲ ਸਕਦੇ ਜਿੱਥੇ ਵਿਆਹ ਤੋਂ ਬਿਨਾਂ ਬੱਚੇ ਪੈਦਾ ਕਰਨਾ ਆਮ ਗੱਲ ਨਹੀਂ ਹੈ।"


ਸੁਪਰੀਮ ਕੋਰਟ ਦੀ ਇਹ ਟਿੱਪਣੀ ਇੱਕ 44 ਸਾਲਾ ਅਣਵਿਆਹੀ ਔਰਤ ਦੀ ਪਟੀਸ਼ਨ ਦੀ ਸੁਣਵਾਈ ਦੌਰਾਨ ਆਈ ਹੈ ਕਿਉਂਕਿ ਭਾਰਤ ਵਿੱਚ ਵਿਆਹ ਤੋਂ ਬਿਨਾਂ ਸਰੋਗੇਸੀ ਦੀ ਇਜਾਜ਼ਤ ਨਹੀਂ ਹੈ ਅਤੇ ਇਸ ਮਾਮਲੇ ਵਿੱਚ ਔਰਤ ਨੇ ਅਦਾਲਤ ਵਿੱਚ ਪਹੁੰਚ ਕਰਕੇ ਸਰੋਗੇਸੀ ਰਾਹੀਂ ਮਾਂ ਬਣਨ ਦੀ ਇਜਾਜ਼ਤ ਮੰਗੀ ਸੀ।


ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਜਸਟਿਸ ਬੀ.ਵੀ. ਨਾਗਰਤਨਾ ਅਤੇ ਜਸਟਿਸ ਆਗਸਟੀਨ ਜਾਰਜ ਮਸੀਹ ਦੇ ਬੈਂਚ ਨੇ ਕਿਹਾ, ''ਭਾਰਤੀ ਸਮਾਜ 'ਚ ਇਕੱਲੀ ਔਰਤ ਨੂੰ ਬਿਨਾਂ ਵਿਆਹ ਤੋਂ ਬੱਚੇ ਨੂੰ ਜਨਮ ਦੇਣ ਦਾ ਨਿਯਮ ਨਹੀਂ ਸੀ, ਸਗੋਂ ਇਹ ਇਕ ਅਪਵਾਦ ਸੀ। ਇੱਥੇ ਵਿਆਹ ਕਰਵਾ ਕੇ ਮਾਂ ਬਣਨਾ ਆਦਰਸ਼ ਹੈ। ਵਿਆਹ ਤੋਂ ਬਿਨਾਂ ਮਾਂ ਬਣਨਾ ਆਦਰਸ਼ ਨਹੀਂ ਹੈ।"


ਇਹ ਵੀ ਪੜ੍ਹੋ: Kangana Ranaut: 'ਐਨੀਮਲ' ਦੇ ਡਾਇਰੈਕਟਰ ਸੰਦੀਪ ਰੈੱਡੀ 'ਤੇ ਬੁਰੀ ਤਰ੍ਹਾਂ ਭੜਕੀ ਕੰਗਨਾ ਰਣੌਤ, ਬੋਲੀ- 'ਮੈਨੂੰ ਕਦੇ ਫਿਲਮ 'ਚ ਲੈਣ ਦੀ ਸੋਚੀ ਤਾਂ...'


ਜੱਜ ਨਾਗਰਤਨਾ ਨੇ ਅੱਗੇ ਕਿਹਾ, "ਅਸੀਂ ਇਸ ਬਾਰੇ ਚਿੰਤਤ ਹਾਂ। ਅਸੀਂ ਬੱਚੇ ਦੀ ਭਲਾਈ ਦੇ ਨਜ਼ਰੀਏ ਤੋਂ ਇਸ ਬਾਰੇ ਗੱਲ ਕਰ ਰਹੇ ਹਾਂ। ਕੀ ਦੇਸ਼ ਵਿੱਚ ਵਿਆਹ ਦੀ ਸੰਸਥਾ ਨੂੰ ਬਚਾਉਣਾ ਚਾਹੀਦਾ ਹੈ ਜਾਂ ਨਹੀਂ? ਅਸੀਂ ਪੱਛਮੀ ਦੇਸ਼ਾਂ ਵਾਂਗ ਨਹੀਂ ਹਾਂ। ਇੱਥੇ ਵਿਆਹ ਚੀਜ਼ਾਂ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ। ਤੁਸੀਂ ਬੇਸ਼ੱਕ ਸਾਨੂੰ ਇਸ ਲਈ ਬਹੁਤ ਕੁਝ ਕਹਿ ਸਕਦੇ ਹੋ, ਸਾਨੂੰ ਰੂੜ੍ਹੀਵਾਦੀ ਹੋਣ ਦਾ ਟੈਗ ਦੇ ਸਕਦੇ ਹੋ। ਅਸੀਂ ਇਸਨੂੰ ਸਵੀਕਾਰ ਕਰਦੇ ਹਾਂ।"


ਪਟੀਸ਼ਨਕਰਤਾ, ਜੋ ਕਿ ਇੱਕ ਬਹੁ-ਰਾਸ਼ਟਰੀ ਕੰਪਨੀ ਵਿੱਚ ਕੰਮ ਕਰਦੀ ਹੈ, ਉਸ ਨੇ ਵਕੀਲ ਸ਼ਿਆਮਲ ਕੁਮਾਰ ਰਾਹੀਂ ਸਰੋਗੇਸੀ (ਰੈਗੂਲੇਸ਼ਨ) ਐਕਟ ਦੇ ਸੈਕਸ਼ਨ 2 (ਸ) ਦੀ ਵੈਧਤਾ ਨੂੰ ਚੁਣੌਤੀ ਦਿੰਦਿਆਂ ਹੋਇਆਂ ਅਦਾਲਤ ਦਾ ਦਰਵਾਜਾ ਖੜਕਾਇਆ ਸੀ। ਸੁਣਵਾਈ ਦੀ ਸ਼ੁਰੂਆਤ 'ਚ ਬੈਂਚ ਨੇ ਔਰਤ ਨੂੰ ਕਿਹਾ ਕਿ ਮਾਂ ਬਣਨ ਦੇ ਹੋਰ ਵੀ ਤਰੀਕੇ ਹਨ। ਬੈਂਚ ਨੇ ਇਹ ਵੀ ਸੁਝਾਅ ਦਿੱਤਾ ਕਿ ਉਹ ਵਿਆਹ ਕਰਵਾ ਸਕਦੀ ਹੈ ਜਾਂ ਬੱਚਾ ਗੋਦ ਲੈ ਸਕਦੀ ਹੈ।


ਹਾਲਾਂਕਿ, ਉਸ ਦੇ ਵਕੀਲ ਨੇ ਕਿਹਾ, "ਉਹ ਵਿਆਹ ਨਹੀਂ ਕਰਨਾ ਚਾਹੁੰਦੀ, ਜਦੋਂ ਕਿ ਗੋਦ ਲੈਣ ਦੀ ਪ੍ਰਕਿਰਿਆ ਦਾ ਇੰਤਜ਼ਾਰ ਬਹੁਤ ਲੰਬਾ ਹੈ।" ਅਦਾਲਤ ਨੇ ਇਸ 'ਤੇ ਕਿਹਾ, ''ਵਿਆਹ ਵਰਗੀ ਚੀਜ਼ ਨੂੰ ਖਿੜਕੀ ਤੋਂ ਬਾਹਰ ਨਹੀਂ ਸੁੱਟਿਆ ਜਾ ਸਕਦਾ। 44 ਸਾਲ ਦੀ ਉਮਰ 'ਚ ਸਰੋਗੇਟ ਬੱਚੇ ਦਾ ਪਾਲਣ-ਪੋਸ਼ਣ ਕਰਨਾ ਮੁਸ਼ਕਲ ਹੈ।


ਤੁਸੀਂ ਜ਼ਿੰਦਗੀ 'ਚ ਸਭ ਕੁਝ ਹਾਸਲ ਨਹੀਂ ਕਰ ਸਕਦੇ। ਤੁਹਾਡੇ ਮੁਵੱਕਿਲ ਨੇ ਅਣਵਿਆਹੇ ਰਹਿਣ ਨੂੰ ਤਰਜੀਹ ਦਿੱਤੀ। ਅਸੀਂ ਸਮਾਜ ਅਤੇ ਵਿਆਹ ਦੀ ਸੰਸਥਾ ਬਾਰੇ ਵੀ ਚਿੰਤਤ ਹਾਂ। ਅਸੀਂ ਪੱਛਮ ਵਰਗੇ ਨਹੀਂ ਹਾਂ ਜਿੱਥੇ ਕਈ ਬੱਚਿਆਂ ਨੂੰ ਮਾਂ ਅਤੇ ਪਿਤਾ ਬਾਰੇ ਨਹੀਂ ਪਤਾ ਹੁੰਦਾ।"


ਇਹ ਵੀ ਪੜ੍ਹੋ: Factory Blast: ਮੱਧ ਪ੍ਰਦੇਸ਼ ਦੇ ਹਰਦਾ ਦੀ ਪਟਾਖਾ ਫੈਕਟਰੀ 'ਚ ਵੱਡਾ ਧਮਾਕਾ, 6 ਦੀ ਮੌਤ, 40 ਤੋਂ ਵੱਧ ਜ਼ਖ਼ਮੀ