Pegasus Spy Case : ਸੁਪਰੀਮ ਕੋਰਟ (  Supreme Court ) ਵਿੱਚ ਵੀਰਵਾਰ ਨੂੰ Pegasus Spy Case ਨੂੰ ਲੈ ਕੇ ਸੁਣਵਾਈ ਹੋਈ ਹੈ। ਅਦਾਲਤ ਨੇ ਇਸ ਮਾਮਲੇ 'ਤੇ ਗਠਿਤ ਕਮੇਟੀ ਦੀ ਰਿਪੋਰਟ ਦੀ ਘੋਖ ਕੀਤੀ। ਇਸ ਦੌਰਾਨ ਅਦਾਲਤ ਨੇ ਸਪੱਸ਼ਟ ਕਿਹਾ ਕਿ ਰਿਪੋਰਟ ਜਨਤਕ ਵੰਡ ਲਈ ਨਹੀਂ ਹੈ। ਅਦਾਲਤ ਨੇ ਇਸ ਨੂੰ ਗੁਪਤ ਦੱਸਿਆ।


ਟੈਕਨੀਕਲ ਕਮੇਟੀ ਦੀ ਰਿਪੋਰਟ ਬਾਰੇ ਸੁਪਰੀਮ ਕੋਰਟ ਨੇ ਕਿਹਾ ਕਿ ਕਮੇਟੀ ਨੂੰ 29 ਫ਼ੋਨ ਦਿੱਤੇ ਗਏ ਸਨ ਅਤੇ ਉਨ੍ਹਾਂ ਵਿੱਚ ਕੁਝ ਮਾਲਵੇਅਰ ਪਾਇਆ ਗਿਆ ਹੈ। ਇਨ੍ਹਾਂ 29 ਫੋਨਾਂ ਵਿੱਚੋਂ 5 ਵਿੱਚ ਕੁਝ ਮਾਲਵੇਅਰ ਸਨ, ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਕੀ ਇਸ ਮਾਲਵੇਅਰ ਵਾਇਰਸ ਦਾ ਕਾਰਨ ਪੈਗਾਸਸ ਹੈ ਜਾਂ ਨਹੀਂ।


 ਤਿੰਨ ਹਿੱਸਿਆਂ ਵਿੱਚ ਪੇਸ਼ ਹੋਵੇਗੀ ਰਿਪੋਰਟ : ਸੁਪਰੀਮ ਕੋਰਟ

ਦਰਅਸਲ, ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਮਈ ਵਿੱਚ ਮਾਮਲੇ ਦੀ ਜਾਂਚ ਕਰ ਰਹੀ ਟੈਕਨੀਕਲ ਕਮੇਟੀ ਨੂੰ 4 ਹਫ਼ਤਿਆਂ ਦਾ ਸਮਾਂ ਦਿੱਤਾ ਸੀ। ਜਿਸ ਵਿੱਚ ਉਨ੍ਹਾਂ ਨੂੰ ਇਸ ਸੁਣਵਾਈ ਵਿੱਚ ਆਪਣੀ ਅੰਤਿਮ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਸੀ। ਅਦਾਲਤ ਨੇ ਇਸ ਦੌਰਾਨ ਇਹ ਵੀ ਦੱਸਿਆ ਕਿ ਰਿਪੋਰਟ ਤਿੰਨ ਹਿੱਸਿਆਂ ਵਿੱਚ ਪੇਸ਼ ਕੀਤੀ ਗਈ ਹੈ। ਟੈਕਨੀਕਲ ਕਮੇਟੀ ਦੀਆਂ ਦੋ ਰਿਪੋਰਟਾਂ ਅਤੇ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਆਰਵੀ ਰਵਿੰਦਰਨ ਦੁਆਰਾ ਨਿਗਰਾਨੀ ਕੀਤੀ ਗਈ ਕਮੇਟੀ ਦੀ ਇੱਕ ਰਿਪੋਰਟ।


5 ਫੋਨਾਂ 'ਚ ਮਿਲਿਆ ਮਾਲਵੇਅਰ ਵਾਇਰਸ


ਇਸ ਰਿਪੋਰਟ 'ਚ ਤਕਨੀਕੀ ਕਮੇਟੀ ਨੂੰ ਦੱਸਣਾ ਸੀ ਕਿ ਕੀ ਲੋਕਾਂ ਦੇ ਫੋਨ ਦੀ ਜਾਸੂਸੀ ਕਰਨ ਲਈ ਪੈਗਾਸਸ ਸਪਾਈਵੇਅਰ ਪਾਇਆ ਗਿਆ ਸੀ ਜਾਂ ਕੋਈ ਹੋਰ ਡਿਵਾਈਸ। ਇਸ ਦੇ ਲਈ ਕਮੇਟੀ ਨੂੰ 29 ਫੋਨ ਦਿੱਤੇ ਗਏ ਸਨ, ਜਿਨ੍ਹਾਂ ਵਿੱਚੋਂ 5 ਫੋਨਾਂ ਵਿੱਚ ਮਾਲਵੇਅਰ ਵਾਇਰਸ ਪਾਇਆ ਗਿਆ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਸ ਵਾਇਰਸ ਦੇ ਪਿੱਛੇ ਕੀ ਕਾਰਨ ਹੈ।

ਕੀ ਹੈ ਪੈਗਾਸਸ ਜਾਸੂਸੀ ਕੇਸ 

Pegasus ਇੱਕ ਜਾਸੂਸੀ ਸਾਫਟਵੇਅਰ ਦਾ ਨਾਮ ਹੈ। ਜਾਸੂਸੀ ਸੌਫਟਵੇਅਰ ਹੋਣ ਦੇ ਕਾਰਨ ਇਸਨੂੰ ਸਪਾਈਵੇਅਰ ਵੀ ਕਿਹਾ ਜਾਂਦਾ ਹੈ। ਦਰਅਸਲ, ਮੀਡੀਆ ਰਿਪੋਰਟਾਂ ਮੁਤਾਬਕ ਪੈਗਾਸਸ ਸਾਫਟਵੇਅਰ ਰਾਹੀਂ ਕਰੀਬ 300 ਭਾਰਤੀਆਂ ਨੂੰ ਜਾਸੂਸੀ ਦਾ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਵਿੱਚ ਭਾਰਤ ਦੇ ਸਿਆਸਤਦਾਨਾਂ, ਪੱਤਰਕਾਰਾਂ ਅਤੇ ਸਮਾਜ ਸੇਵਕਾਂ ਨੂੰ ਖਾਸਾ ਨਿਸ਼ਾਨਾ ਬਣਾਇਆ ਗਿਆ ਸੀ।