ਪੜਚੋਲ ਕਰੋ

ਉਨਾਵ ਗੈਂਗਰੇਪ 'ਤੇ ਸੁਪਰੀਮ ਕੋਰਟ ਦਾ ਤਾਜ਼ਾ ਫੈਸਲਾ, ਅਜੇ ਲਖਨਊ 'ਚ ਹੋਏਗਾ ਪੀੜਤਾ ਦਾ ਇਲਾਜ

ਸਿਖਰਲੀ ਅਦਾਲਤ ਦੇ ਹੁਕਮਾਂ ਤੋਂ ਬਾਅਦ ਪੀੜਤਾ ਦੇ ਪਰਿਵਾਰ ਨੂੰ ਸੀਆਰਪੀਐਫ ਜਵਾਨਾਂ ਦੀ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਹੈ। ਸੁਪਰੀਮ ਕੋਰਟ ਦੇ ਹੁਕਮਾਂ 'ਤੇ ਸਰਕਾਰ ਨੇ ਪੀੜਤਾ ਦੇ ਪਰਿਵਾਰ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਵੀ ਸੌਂਪ ਦਿੱਤਾ ਹੈ।

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਉਨਾਵ ਗੈਂਗਰੇਪ ਪੀੜਤਾ ਨੂੰ ਲਖਨਊ ਦੇ ਹਸਪਤਾਲ ਤੋਂ ਦਿੱਲੀ ਲਿਆਉਣ ਦਾ ਫੈਸਲਾ ਫਿਲਹਾਲ ਟਾਲ ਦਿੱਤਾ ਹੈ। ਸ਼ੁੱਕਰਵਾਰ ਨੂੰ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੂੰ ਸੌਲਿਸਟਰ ਜਨਰਲ ਨੇ ਦੱਸਿਆ ਕਿ ਪੀੜਤਾ ਦੇ ਪਰਿਵਾਰਕ ਮੈਂਬਰ ਚਾਹੁੰਦੇ ਹਨ ਕਿ ਉਨ੍ਹਾਂ ਦੀ ਧੀ ਤੇ ਵਕੀਲ ਦੀ ਹਾਲਤ ਨਹੀਂ ਸੁਧਰਦੀ ਉਦੋਂ ਤਕ ਉਨ੍ਹਾਂ ਨੂੰ ਲਖਨਊ ਦੇ ਕਿੰਗ ਜਾਰਜ ਹਸਪਤਾਲ ਵਿੱਚੋਂ ਕਿਤੇ ਹੋਰ ਨਾ ਭੇਜਿਆ ਜਾਵੇ। ਇਸ ਤੋਂ ਇਲਾਵਾ ਸਿਖਰਲੀ ਅਦਾਲਤ ਨੇ ਪੀੜਤਾ ਦੇ ਚਾਚਾ ਨੂੰ ਰਾਏਬਰੇਲੀ ਜੇਲ੍ਹ ਤੋਂ ਤਿਹਾੜ ਜੇਲ੍ਹ ਵਿੱਚ ਬਦਲਣ ਦਾ ਹੁਕਮ ਦੇ ਦਿੱਤਾ ਹੈ। ਉੱਧਰ, ਪੀੜਤਾ ਨਾਲ ਦੁਰਘਟਨਾ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਟਰੱਕ ਡਰਾਈਵਰ ਤੇ ਕਲੀਨਰ ਨੂੰ ਸੀਬੀਆਈ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਸੀਬੀਆਈ ਡਰਾਈਵਰ ਆਸ਼ੀਸ਼ ਪਾਲ ਅਤੇ ਕਲੀਨਰ ਮੋਹਨ ਸ਼੍ਰੀਵਾਸ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰੇਗੀ। ਇਸ ਘਟਨਾ ਦੀ ਜਾਂਚ ਸੱਤ ਦਿਨਾਂ ਵਿੱਚ ਪੂਰੀ ਕੀਤੀ ਜਾਣੀ ਹੈ। ਸਿਖਰਲੀ ਅਦਾਲਤ ਦੇ ਹੁਕਮਾਂ ਤੋਂ ਬਾਅਦ ਪੀੜਤਾ ਦੇ ਪਰਿਵਾਰ ਨੂੰ ਸੀਆਰਪੀਐਫ ਜਵਾਨਾਂ ਦੀ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਹੈ। ਸੁਪਰੀਮ ਕੋਰਟ ਦੇ ਹੁਕਮਾਂ 'ਤੇ ਸਰਕਾਰ ਨੇ ਪੀੜਤਾ ਦੇ ਪਰਿਵਾਰ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਵੀ ਸੌਂਪ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਐਤਵਾਰ ਰਾਏਬਰੇਲੀ ਜਾਂਦੇ ਹੋਏ ਪੀੜਤਾ ਦੀ ਕਾਰ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ ਸੀ। ਹਾਦਸੇ ਵਿੱਚ ਪੀੜਤਾ ਦੀ ਮਾਸੀ ਤੇ ਚਾਚੀ ਦੀ ਮੌਤ ਹੋ ਗਈ। ਇਸ ਘਟਨਾ ਵਿੱਚ ਪੀੜਤਾ ਖ਼ੁਦ ਗੰਭੀਰ ਜ਼ਖ਼ਮੀ ਹੋ ਗਈ ਅਤੇ ਲਖਨਊ ਦੇ ਕੇਜੀਐਮਯੂ ਵਿੱਚ ਵੈਂਟੀਲੇਟਰ 'ਤੇ ਹੈ। ਪਰ ਪੰਜਵੇਂ ਦਿਨ ਵੀ ਉਸ ਦੀ ਹਾਲਤ ਨਹੀਂ ਸੁਧਰੀ ਹੈ। ਪੀੜਤਾ ਦੀ ਚਾਚੀ ਉਸ ਨਾਲ ਸਾਲ 2017 ਵਿੱਚ ਹੋਏ ਬਲਾਤਕਾਰ ਦੇ ਮਾਮਲੇ ਦੀ ਗਵਾਹ ਵੀ ਸੀ। ਇਸ ਮਾਮਲੇ ਵਿੱਚ ਮੰਗਲਵਾਰ ਨੂੰ ਸੀਬੀਆਈ ਨੇ ਪੀੜਤਾ ਦੇ ਚਾਚਾ ਦੇ ਬਿਆਨਾਂ ਦੇ ਆਧਾਰ 'ਤੇ ਵਿਧਾਇਕ ਕੁਲਦੀਪ ਸਿੰਘ ਸੇਂਗਰ ਤੇ ਉਸ ਦੇ ਭਰਾ ਸਮੇਤ 10 ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਟਾਪ ਹੈਡਲਾਈਨ

Big News: ਸਿਆਸੀ ਜਗਤ 'ਚ ਆਇਆ ਭੂਚਾਲ, 3 ਆਗੂਆਂ ਨੂੰ ਨੋਟਿਸ ਜਾਰੀ; ਜ਼ਿਲ੍ਹਾ ਮਹਿਲਾ ਕਾਂਗਰਸ ਕਮੇਟੀ ਨੂੰ ਤੁਰੰਤ ਪ੍ਰਭਾਵ ਨਾਲ ਭੰਗ...
ਸਿਆਸੀ ਜਗਤ 'ਚ ਆਇਆ ਭੂਚਾਲ, 3 ਆਗੂਆਂ ਨੂੰ ਨੋਟਿਸ ਜਾਰੀ; ਜ਼ਿਲ੍ਹਾ ਮਹਿਲਾ ਕਾਂਗਰਸ ਕਮੇਟੀ ਨੂੰ ਤੁਰੰਤ ਪ੍ਰਭਾਵ ਨਾਲ ਭੰਗ...
Himachal 'ਚ ਮਾਨਸੂਨ ਦਾ ਕਹਿਰ, ਭਾਰੀ ਮੀਂਹ ਕਾਰਨ 45 ਤੋਂ ਵੱਧ ਸੜਕਾਂ ਬੰਦ, ਕਈ ਇਲਾਕਿਆਂ 'ਚ ਹੜ੍ਹ ਵਰਗੇ ਹਾਲਾਤ
Himachal 'ਚ ਮਾਨਸੂਨ ਦਾ ਕਹਿਰ, ਭਾਰੀ ਮੀਂਹ ਕਾਰਨ 45 ਤੋਂ ਵੱਧ ਸੜਕਾਂ ਬੰਦ, ਕਈ ਇਲਾਕਿਆਂ 'ਚ ਹੜ੍ਹ ਵਰਗੇ ਹਾਲਾਤ
Work From Home : ਦਿੱਲੀ 'ਚ 50% ਕਰਮਚਾਰੀਆਂ ਲਈ WFH ਲਾਗੂ, ਪਾਰਕਿੰਗ ਫੀਸ ਹੋਵੇਗੀ ਦੁੱਗਣੀ 
Work From Home : ਦਿੱਲੀ 'ਚ 50% ਕਰਮਚਾਰੀਆਂ ਲਈ WFH ਲਾਗੂ, ਪਾਰਕਿੰਗ ਫੀਸ ਹੋਵੇਗੀ ਦੁੱਗਣੀ 
ਨਕਲੀ ਦਵਾਈ ਰੈਕੇਟ ਮਾਮਲੇ 'ਚ IPS ਦੀਪਕ ਗਹਿਲਾਵਤ CBI ਵੱਲੋਂ ਗ੍ਰਿਫ਼ਤਾਰ, ਰਿਸ਼ਵਤਖੋਰੀ ਦੇ ਦੋਸ਼
ਨਕਲੀ ਦਵਾਈ ਰੈਕੇਟ ਮਾਮਲੇ 'ਚ IPS ਦੀਪਕ ਗਹਿਲਾਵਤ CBI ਵੱਲੋਂ ਗ੍ਰਿਫ਼ਤਾਰ, ਰਿਸ਼ਵਤਖੋਰੀ ਦੇ ਦੋਸ਼

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਕਾਂਗਰਸ ਨੂੰ ਲੱਗਿਆ ਝਟਕਾ; ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ: CM ਮਾਨ ਨਾਲ ਤਸਵੀਰਾਂ ਵਾਇਰਲ... 
ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਕਾਂਗਰਸ ਨੂੰ ਲੱਗਿਆ ਝਟਕਾ; ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ: CM ਮਾਨ ਨਾਲ ਤਸਵੀਰਾਂ ਵਾਇਰਲ... 
Punjab-Chandigarh Weather Update: ਪੰਜਾਬ-ਚੰਡੀਗੜ੍ਹ 'ਚ ਭਾਰੀ ਮੀਂਹ-ਗਰਜ ਸਣੇ ਤੇਜ਼ ਤੂਫ਼ਾਨ ਮਚਾਏਗਾ ਤਬਾਹੀ, ਮਾਨਸੂਨ ਦੀ ਐਂਟਰੀ ਨਾਲ 6 ਦਿਨਾਂ ਦਾ ਅਲਰਟ ਜਾਰੀ: ਜਾਣੋ ਮੌਸਮ ਦੀ ਤਾਜ਼ਾ ਅਪਡੇਟ...
ਪੰਜਾਬ-ਚੰਡੀਗੜ੍ਹ 'ਚ ਭਾਰੀ ਮੀਂਹ-ਗਰਜ ਸਣੇ ਤੇਜ਼ ਤੂਫ਼ਾਨ ਮਚਾਏਗਾ ਤਬਾਹੀ, ਮਾਨਸੂਨ ਦੀ ਐਂਟਰੀ ਨਾਲ 6 ਦਿਨਾਂ ਦਾ ਅਲਰਟ ਜਾਰੀ: ਜਾਣੋ ਮੌਸਮ ਦੀ ਤਾਜ਼ਾ ਅਪਡੇਟ...
Work From Home : ਦਿੱਲੀ 'ਚ 50% ਕਰਮਚਾਰੀਆਂ ਲਈ WFH ਲਾਗੂ, ਪਾਰਕਿੰਗ ਫੀਸ ਹੋਵੇਗੀ ਦੁੱਗਣੀ 
Work From Home : ਦਿੱਲੀ 'ਚ 50% ਕਰਮਚਾਰੀਆਂ ਲਈ WFH ਲਾਗੂ, ਪਾਰਕਿੰਗ ਫੀਸ ਹੋਵੇਗੀ ਦੁੱਗਣੀ 
Amarnath Yatra 2026 'ਤੇ ਜਾ ਰਹੇ ਹੋ ? ਪਹਿਲਾਂ ਬਦਲੋ ਇਹ 7 ਆਦਤਾਂ, ਨਹੀਂ ਤਾਂ ਰਸਤੇ 'ਚ ਹੋ ਸਕਦੀ ਹੈ ਪਰੇਸ਼ਾਨੀ
Amarnath Yatra 2026 'ਤੇ ਜਾ ਰਹੇ ਹੋ ? ਪਹਿਲਾਂ ਬਦਲੋ ਇਹ 7 ਆਦਤਾਂ, ਨਹੀਂ ਤਾਂ ਰਸਤੇ 'ਚ ਹੋ ਸਕਦੀ ਹੈ ਪਰੇਸ਼ਾਨੀ
Monsoon : Punjab 'ਚ ਮਾਨਸੂਨ ਦੀ ਧਮਾਕੇਦਾਰ ਐਂਟਰੀ, 3 ਜ਼ਿਲ੍ਹਿਆਂ 'ਚ ਭਾਰੀ ਮੀਂਹ , 4 ਫੁੱਟ ਤੱਕ ਭਰਿਆ ਪਾਣੀ
Monsoon : Punjab 'ਚ ਮਾਨਸੂਨ ਦੀ ਧਮਾਕੇਦਾਰ ਐਂਟਰੀ, 3 ਜ਼ਿਲ੍ਹਿਆਂ 'ਚ ਭਾਰੀ ਮੀਂਹ , 4 ਫੁੱਟ ਤੱਕ ਭਰਿਆ ਪਾਣੀ
ਬੱਚਿਆਂ ਦਾ ਡਾਟਾ ਖ਼ਤਰੇ ਵਿੱਚ! ਸਕੂਲਾਂ ਦੀ ਇਹ ਘੋਰ ਲਾਪਰਵਾਹੀ ਨਿੱਜਤਾ ਸੰਕਟ ਨੂੰ ਵਧਾ ਰਹੀ ਹੈ, ਇੱਕ ਰਿਪੋਰਟ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।
ਬੱਚਿਆਂ ਦਾ ਡਾਟਾ ਖ਼ਤਰੇ ਵਿੱਚ! ਸਕੂਲਾਂ ਦੀ ਇਹ ਘੋਰ ਲਾਪਰਵਾਹੀ ਨਿੱਜਤਾ ਸੰਕਟ ਨੂੰ ਵਧਾ ਰਹੀ ਹੈ, ਇੱਕ ਰਿਪੋਰਟ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।
Chandigarh ਪੁਲਿਸ ਦੇ DSP ਸਮੇਤ 23 ਕਰਮਚਾਰੀਆਂ ਨੂੰ ਦਿੱਤੀ ਵਿਦਾਇਗੀ, ਢੋਲ ਦੀ ਥਾਪ 'ਤੇ ਝੂਮੇ ਅਧਿਕਾਰੀ, 36 ਸਾਲ ਦੀ ਸੇਵਾ ਬਾਅਦ ਹੋਏ ਰਿਟਾਇਰ  
Chandigarh ਪੁਲਿਸ ਦੇ DSP ਸਮੇਤ 23 ਕਰਮਚਾਰੀਆਂ ਨੂੰ ਦਿੱਤੀ ਵਿਦਾਇਗੀ, ਢੋਲ ਦੀ ਥਾਪ 'ਤੇ ਝੂਮੇ ਅਧਿਕਾਰੀ, 36 ਸਾਲ ਦੀ ਸੇਵਾ ਬਾਅਦ ਹੋਏ ਰਿਟਾਇਰ  
 Punjab 'ਚ ਪਾਵਰਕੌਮ ਵੱਲੋਂ ਕੰਟਰੋਲ ਰੂਮ ਸਥਾਪਤ, 24 ਘੰਟੇ ਬਿਜਲੀ ਸਪਲਾਈ 'ਤੇ ਰਹੇਗੀ ਨਿਗਰਾਨੀ, ਸ਼ਿਕਾਇਤਾਂ ਲਈ ਹੈਲਪਲਾਈਨ ਜਾਰੀ
 Punjab 'ਚ ਪਾਵਰਕੌਮ ਵੱਲੋਂ ਕੰਟਰੋਲ ਰੂਮ ਸਥਾਪਤ, 24 ਘੰਟੇ ਬਿਜਲੀ ਸਪਲਾਈ 'ਤੇ ਰਹੇਗੀ ਨਿਗਰਾਨੀ, ਸ਼ਿਕਾਇਤਾਂ ਲਈ ਹੈਲਪਲਾਈਨ ਜਾਰੀ
Embed widget