Supreme Court News: ਸੁਪਰੀਮ ਕੋਰਟ ਦੇ ਅਧਿਕਾਰੀਆ ਦੇ ਸਾਹਮਣੇ ਉਸ ਸਮੇਂ ਅਸਥਿਤੀ ਅਸਹਿਜ ਹੋ ਗਈ, ਜਦੋਂ ਉਨ੍ਹਾਂ ਦੇ ਨੋਟਿਸ 'ਚ ਲਿਆਂਦਾ ਗਿਆ ਕਿ ਕੋਰਟ ਵੱਲੋਂ ਭੇਜੇ ਜਾ ਰਹੇ ਅਧਿਕਾਰਤ ਈ-ਮੇਲ ਦੇ ਹੇਠਲੇ ਹਿੱਸੇ 'ਚ 'ਸਭਕਾ ਸਾਥ ਸਭਕਾ ਵਿਕਾਸ' ਦਾ ਕੇਂਦਰ ਸਰਕਾਰ ਦਾ ਨਾਅਰਾ ਤੇ ਪ੍ਰਧਾਨ ਮੰਤਰੀ ਦੀ ਤਸਵੀਰ ਨਜ਼ਰ ਆ ਰਹੀ ਹੈ।


ਜਾਂਚ ਵਿਚ ਇਹ ਜਾਣਕਾਰੀ ਮਿਲੀ ਕਿ ਸਰਕਾਰ ਦੇ ਸਾਰੇ ਮੰਤਰਾਲਿਆਂ ਤੇ ਵਿਭਾਗਾਂ ਦੇ ਨਾਲ-ਨਾਲ ਸੁਪਰੀਮ ਕੋਰਟ ਤੇ ਹਾਈ ਕੋਰਟ ਨੂੰ ਇੰਟਰਨੈੱਟ ਨਾਲ ਜੁੜੀ ਸੇਵਾ ਉਪਲਬਧ ਕਰਵਾਉਣ ਵਾਲੇ ਨੈਸ਼ਨਲ ਇਨਫਰਮੇਟਿਕਸ ਸੈਂਟਰ (NIC) ਦੇ ਸਰਵਰ ਤੋਂ ਇਹ ਤਸਵੀਰ ਈਮੇਲ 'ਤੇ ਆ ਗਈ ਹੈ।


ਗਲਤੀ ਨੂੰ ਕੀਤਾ ਗਿਆ ਸਹੀ


ਸੁਪਰੀਮ ਕੋਰਟ ਦੇ ਅਧਿਕਾਰੀਆਂ ਤੋਂ ਜਵਾਬ ਜਲਬ ਕਰਨ ਤੋਂ ਬਾਅਦ ਹੁਣ ਇਸ ਗਲਤੀ ਨੂੰ ਦਰੁਸਤ ਕਰ ਦਿੱਤਾ ਗਿਆ ਹੈ। ਕੋਰਟ ਵੱਲੋਂ ਐਨਆਈਸੀ ਨੂੰ ਇਹ ਹੁਕਮ ਦਿੱਤੇ ਗਏ ਕਿ ਉਹ ਅਧਿਕਾਰਤ ਈ-ਮੇਲ 'ਚ ਸੁਪਰੀਮ ਕੋਰਟ ਦੀ ਇਮਾਰਤ ਲਾਉਣ। ਸੁਪਰੀਮ ਕੋਰਟ ਦੇ ਇਕ ਉੱਚ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ।


ਉਨ੍ਹਾਂ ਦੱਸਿਆ ਕਿ, 'ਕੱਲ੍ਹ ਦੇਰ ਸ਼ਾਮ ਰਜਿਸਟਰੀ ਦੇ ਨੋਟਿਸ 'ਚ ਇਹ ਗੱਲ ਸਾਹਮਣੇ ਆਈ ਕਿ ਸੁਪਰੀਮ ਕੋਰਟ ਦੇ ਅਧਿਕਾਰਤ ਈ-ਮੇਲ ਦੇ ਹੇਠਲੇ ਹਿੱਸੇ 'ਚ ਅਜਿਹੀ ਤਸਵੀਰ ਦਿਖਾਈ ਦੇ ਰਹੀ ਹੈ। ਜਿਸ ਦਾ ਨਿਆਂਪਾਲਿਕਾ ਦੇ ਕੰਮ-ਕਾਜ ਨਾਲ ਕੋਈ ਸੰਬਧ ਨਹੀਂ ਹੈ।


ਸੁਪਰੀਮ ਕੋਰਟ ਨੂੰ ਈ-ਮੇਲ ਨਾਲ ਜੁੜੀ ਸੁਵਿਧਾ ਉਪਲਬਧ ਕਰਾਉਣ ਵਾਲੇ ਨੈਸ਼ਨਲ ਇਨਫਰਮੇਟਿਕਸ ਸੈਂਟਰ ਨੂੰ ਇਹ ਹੁਕਮ ਦਿੱਤੇ ਗਏ ਕਿ ਉਹ ਇਸ ਤਸਵੀਰ ਨੂੰ ਹਟਾਉਣ। NIC ਨੂੰ ਇਹ ਵੀ ਕਿਹਾ ਗਿਆ ਕਿ ਉਹ ਸੁਪਰੀਮ ਕੋਰਟ ਦੀ ਤਸਵੀਰ ਦਾ ਈ-ਮੇਲ 'ਤੇ ਇਸਤੇਮਾਲ ਕਰਨ। ਹੁਣ ਇਸ ਹਕਮ ਦਾ ਪਾਲਣ ਕੀਤਾ ਜਾ ਰਿਹਾ ਹੈ।


ਇਹ ਵੀ ਪੜ੍ਹੋCM ਚਰਨਜੀਤ ਚੰਨੀ ਦਾ ਐਲਾਨ, ਸੁਰੱਖਿਆ ਲਈ 1000 ਮੁਲਾਜ਼ਮ ਤੇ 200 ਗੱਡੀਆਂ ਨਹੀਂ ਚਾਹੀਦੀਆਂ, ਮੈਨੂੰ ਕਿਨ੍ਹੇ ਮਾਰਨੈ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904