ਪੜਚੋਲ ਕਰੋ
Advertisement
ਸੁਪਰੀਮ ਕੋਰਟ ਦਾ ਅਧਿਆਪਕਾਂ ਨੂੰ ਝਟਕਾ, ਨਹੀਂ ਮਿਲੇਗੀ ਇੱਕੋ ਜਿਹੇ ਕੰਮ ਲਈ ਇੱਕੋ ਜਿਹੀ ਤਨਖਾਹ
ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਠੇਕਾ ਅਧਿਆਪਕਾਂ ਨੂੰ ਸਮਾਨ ਕੰਮ ਬਦਲੇ ਸਮਾਨ ਤਨਖ਼ਾਹ ਵਾਲੇ ਪਟਨਾ ਹਾਈਕੋਰਟ ਦੇ ਫੈਸਲੇ ਨੂੰ ਬਦਲ ਦਿੱਤਾ ਹੈ। ਇਸ ਨਾਲ ਇਨ੍ਹਾਂ ਅਧਿਆਪਕਾਂ ਨੂੰ ਵੱਡੀ ਨਿਰਾਸ਼ਾ ਹੱਥ ਲੱਗੀ ਹੈ।
ਪਟਨਾ: ਬਿਹਾਰ ਦੇ ਸਾਢੇ ਤਿੰਨ ਲੱਖ ਠੇਕਾ ਅਧਿਆਪਕਾਂ ਨੂੰ ਸੁਪਰੀਮ ਕੋਰਟ ਦੇ ਫੈਸਲੇ ਤੋਂ ਝਟਕਾ ਲੱਗਾ ਹੈ ਤੇ ਕੋਰਟ ਦੇ ਫੈਸਲੇ ਨਾਲ ਬਿਹਾਰ ਸਰਕਾਰ ਨੂੰ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਠੇਕਾ ਅਧਿਆਪਕਾਂ ਨੂੰ ਸਮਾਨ ਕੰਮ ਬਦਲੇ ਸਮਾਨ ਤਨਖ਼ਾਹ ਵਾਲੇ ਪਟਨਾ ਹਾਈਕੋਰਟ ਦੇ ਫੈਸਲੇ ਨੂੰ ਬਦਲ ਦਿੱਤਾ ਹੈ। ਇਸ ਨਾਲ ਇਨ੍ਹਾਂ ਅਧਿਆਪਕਾਂ ਨੂੰ ਵੱਡੀ ਨਿਰਾਸ਼ਾ ਹੱਥ ਲੱਗੀ ਹੈ।
ਫੈਸਲੇ ਨੂੰ ਲੈ ਕੇ ਠੇਕਾ ਅਧਿਆਪਕਾਂ ਨੇ ਲੰਬੇ ਸਮੇਂ ਤੋਂ ਕੋਰਟ ‘ਤੇ ਨਿਗਾਹਾਂ ਲਾ ਰੱਖੀਆਂ ਸੀ। ਪਟਨਾ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਨਿਤਿਸ਼ ਸਰਕਾਰ ਨੇ ਹਾਈਕੋਰਟ ‘ਚ ਇਸ ਫੈਸਲੇ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ। ਅਧਿਆਪਕਾਂ ਨਾਲ ਜੁੜੇ ਇਸ ਵੱਡੇ ਫੈਸਲੇ ‘ਚ ਜਸਟਿਸ ਅਭੈ ਮਨੋਹਰ ਸਪਰੇ ਤੇ ਜਸਟਿਸ ਊਦੇ ਲਲਿਤ ਦੀ ਬੈਂਚ ਨੇ ਆਖਰੀ ਸੁਣਵਾਈ ਪਿਛਲੇ ਸਾਲ ਤਿੰਨ ਅਕਤੂਬਰ ਨੂੰ ਕੀਤੀ ਸੀ। ਇਸ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਅੱਜ ਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਈ ਸਮਾਨ ਤਨਖ਼ਾਹ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਰਾਸ਼ੀਫਲ
ਕ੍ਰਿਕਟ
ਪੰਜਾਬ
Advertisement