ਪੜਚੋਲ ਕਰੋ
ਉਨਾਵ ਗੈਂਗਰੇਪ ਕੇਸ 'ਚ ਸੁਪਰੀਮ ਕੋਰਟ ਦੇ ਸਖ਼ਤ ਫੈਸਲੇ
ਦੇਸ਼ ਦੀ ਸਰਬਉੱਚ ਅਦਾਲਤ ਦੇ ਹੁਕਮਾਂ ਨਾਲ ਉਨਾਵ ਗੈਂਗਰੇਪ ਮਾਮਲੇ ਨਾਲ ਜੁੜੇ ਸਾਰੇ ਪੰਜ ਮੁਕੱਦਮੇ ਦਿੱਲੀ ਤਬਦੀਲ ਕਰ ਦਿੱਤੇ ਗਏ ਹਨ। ਇੱਕ ਹੀ ਜੱਜ ਦੀ ਅਦਾਲਤ ਵਿੱਚ ਸਾਰੇ ਮਾਮਲਿਆਂ ਦੀ ਰੋਜ਼ਾਨਾ ਸੁਣਵਾਈ ਹੋਵੇਗੀ।

ਨਵੀਂ ਦਿੱਲੀ: ਉਨਾਵ ਗੈਂਗ ਰੇਪ ਪੀੜਤਾ ਦੀਆਂ ਅਪੀਲਾਂ ਨੂੰ ਨਜ਼ਰਅੰਦਾਜ਼ ਕਰਨ ਤੇ ਉਸ ਨੂੰ ਕਥਿਤ ਤੌਰ 'ਤੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਸੁਪਰੀਮ ਕੋਰਟ ਨੇ ਕੇਂਦਰੀ ਜਾਂਚ ਏਜੰਸੀ ਨੂੰ ਹੁਕਮ ਦਿੱਤੇ ਹਨ ਕਿ ਉਹ ਪੀੜਤਾ ਨਾਲ ਵਾਪਰੇ ਸ਼ੱਕੀ ਸੜਕ ਹਾਦਸੇ ਬਾਰੇ ਸੱਤ ਦਿਨਾਂ ਵਿੱਚ ਪੜਤਾਲ ਕਰਕੇ ਰਿਪੋਰਟ ਪੇਸ਼ ਕਰੇ। ਉੱਧਰ, ਮਾਮਲੇ ਦੇ ਮੁੱਖ ਮੁਲਜ਼ਮ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਵੀ ਪਾਰਟੀ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਦੇਸ਼ ਦੀ ਸਰਬਉੱਚ ਅਦਾਲਤ ਦੇ ਹੁਕਮਾਂ ਨਾਲ ਉਨਾਵ ਗੈਂਗਰੇਪ ਮਾਮਲੇ ਨਾਲ ਜੁੜੇ ਸਾਰੇ ਪੰਜ ਮੁਕੱਦਮੇ ਦਿੱਲੀ ਤਬਦੀਲ ਕਰ ਦਿੱਤੇ ਗਏ ਹਨ। ਇੱਕ ਹੀ ਜੱਜ ਦੀ ਅਦਾਲਤ ਵਿੱਚ ਸਾਰੇ ਮਾਮਲਿਆਂ ਦੀ ਰੋਜ਼ਾਨਾ ਸੁਣਵਾਈ ਹੋਵੇਗੀ। ਸੁਣਵਾਈ ਸ਼ੁਰੂ ਹੋਣ ਤੋਂ ਬਾਅਦ 45 ਦਿਨਾਂ ਦੇ ਅੰਦਰ-ਅੰਦਰ ਕੇਸ ਦਾ ਨਿਬੇੜਾ ਕੀਤਾ ਜਾਵੇਗਾ। ਸੁਪਰੀਮ ਕੋਰਟ ਨੂੰ ਸੋਲਿਸਟਰ ਜਨਰਲ ਨੇ ਕਿਹਾ ਕਿ ਪਰਿਵਾਰ ਚਾਹੇ ਤਾਂ ਪੀੜਤਾ ਤੇ ਵਕੀਲ ਨੂੰ ਕਿਸੇ ਹੋਰ ਹਸਪਤਾਲ 'ਚ ਸ਼ਿਫਟ ਕੀਤਾ ਜਾ ਸਕਦਾ ਹੈ। ਅਦਾਲਤ ਨੇ ਇਸ ਦਾ ਫੈਸਲਾ ਪਰਿਵਾਰ 'ਤੇ ਛੱਡਿਆ ਹੈ।
ਜ਼ਿਕਰਯੋਗ ਹੈ ਕਿ ਸਾਲ 2017 ਵਿੱਚ ਉੱਤਰ ਪ੍ਰਦੇਸ਼ ਦੇ ਕਸਬੇ ਉਨਾਵ 'ਚ ਇੱਕ ਕੁੜੀ ਨਾਲ ਗੈਂਗਰੇਪ ਹੋਇਆ ਸੀ। ਗੈਂਗਰੇਪ ਦਾ ਮੁੱਖ ਮੁਲਜ਼ਮ ਬੀਜੇਪੀ ਦਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਹੈ। ਪੀੜਤਾ ਨੇ ਸ਼ਿਕਾਇਤ ਦਿੱਤੀ ਕਿ ਬਾਵਜੂਦ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ। ਅੱਕ ਕੇ ਪੀੜਤਾ ਨੇ ਮੁੱਖ ਮੰਤਰੀ ਰਿਹਾਇਸ 'ਤੇ ਖ਼ੁਦ ਨੂੰ ਸਾੜਨ ਦੀ ਵੀ ਕੋਸ਼ਿਸ਼ ਕੀਤੀ ਸੀ ਤਾਂ ਇਹ ਮਾਮਲਾ ਸੁਰਖੀਆਂ 'ਚ ਆਇਆ। ਇਸੇ ਦੌਰਾਨ ਪੁਲਿਸ ਹਿਰਾਸਤ 'ਚ ਪੀੜਤਾ ਦੇ ਪਿਤਾ ਦੀ ਮੌਤ ਵੀ ਹੋ ਗਈ, ਜਿਸ ਦਾ ਦੋਸ਼ ਵੀ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੇ ਭਰਾ ਉੱਪਰ ਆਇਆ। ਪੀੜਤਾ ਦੇ ਪਿਤਾ ਦੀ ਮੌਤ ਤੋਂ ਬਾਅਦ ਚਸ਼ਮਦੀਦ ਯੂਨਸ ਦੀ ਮੌਤ ਹੋ ਗਈ ਅਤੇ ਮਾਮਲੇ ਦੀ ਪੈਰਵੀ ਕਾਫੀ ਢਿੱਲੇ ਮੱਠੇ ਢੰਗ ਨਾਲ ਚੱਲਦੀ ਰਹੀ। ਇਸ ਤੋਂ ਬਾਅਦ ਮਾਮਲੇ ਦੀ 28 ਜੁਲਾਈ, 2019 ਨੂੰ ਗੈਂਗਰੇਪ ਪੀੜਤਾ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਹਾਲਾਂਕਿ, ਪੀੜਤਾ ਨੇ ਕੁਝ ਦਿਨ ਪਹਿਲਾਂ ਹੀ ਹਮਲੇ ਦਾ ਖਦਸ਼ਾ ਜਤਾਇਆ ਸੀ, ਪਰ ਕੋਈ ਕਾਰਵਾਈ ਨਾ ਹੋਈ। ਹਾਦਸੇ ਸਮੇਂ ਕਾਰ 'ਚ ਪੀੜਤਾ, ਉਸ ਦੀ ਚਾਚੀ, ਮਾਸੀ ਤੇ ਵਕੀਲ ਸਨ ਜੋ ਰਾਏਬਰੇਲੀ ਜੇਲ੍ਹ 'ਚ ਬੰਦ ਆਪਣੇ ਰਿਸ਼ਤੇਦਾਰ ਨੂੰ ਮਿਲਣ ਜਾ ਰਹੇ ਸੀ। ਹਾਦਸੇ ਵਿੱਚ ਪੀੜਤਾ ਦੀ ਚਾਚੀ, ਮਾਸੀ ਤੇ ਡਰਾਈਵਰ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੀੜਤਾ ਤੇ ਵਕੀਲ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੋਵੇਂ ਲਾਈਫ ਸਪੋਰਟ ਸਿਸਟਮ 'ਤੇ ਹਨ। ਹੁਣ ਸੁਪਰੀਮ ਕੋਰਟ ਨੇ ਮਾਮਲੇ 'ਤੇ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਸਾਲ 2017 ਵਿੱਚ ਉੱਤਰ ਪ੍ਰਦੇਸ਼ ਦੇ ਕਸਬੇ ਉਨਾਵ 'ਚ ਇੱਕ ਕੁੜੀ ਨਾਲ ਗੈਂਗਰੇਪ ਹੋਇਆ ਸੀ। ਗੈਂਗਰੇਪ ਦਾ ਮੁੱਖ ਮੁਲਜ਼ਮ ਬੀਜੇਪੀ ਦਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਹੈ। ਪੀੜਤਾ ਨੇ ਸ਼ਿਕਾਇਤ ਦਿੱਤੀ ਕਿ ਬਾਵਜੂਦ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ। ਅੱਕ ਕੇ ਪੀੜਤਾ ਨੇ ਮੁੱਖ ਮੰਤਰੀ ਰਿਹਾਇਸ 'ਤੇ ਖ਼ੁਦ ਨੂੰ ਸਾੜਨ ਦੀ ਵੀ ਕੋਸ਼ਿਸ਼ ਕੀਤੀ ਸੀ ਤਾਂ ਇਹ ਮਾਮਲਾ ਸੁਰਖੀਆਂ 'ਚ ਆਇਆ। ਇਸੇ ਦੌਰਾਨ ਪੁਲਿਸ ਹਿਰਾਸਤ 'ਚ ਪੀੜਤਾ ਦੇ ਪਿਤਾ ਦੀ ਮੌਤ ਵੀ ਹੋ ਗਈ, ਜਿਸ ਦਾ ਦੋਸ਼ ਵੀ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੇ ਭਰਾ ਉੱਪਰ ਆਇਆ। ਪੀੜਤਾ ਦੇ ਪਿਤਾ ਦੀ ਮੌਤ ਤੋਂ ਬਾਅਦ ਚਸ਼ਮਦੀਦ ਯੂਨਸ ਦੀ ਮੌਤ ਹੋ ਗਈ ਅਤੇ ਮਾਮਲੇ ਦੀ ਪੈਰਵੀ ਕਾਫੀ ਢਿੱਲੇ ਮੱਠੇ ਢੰਗ ਨਾਲ ਚੱਲਦੀ ਰਹੀ। ਇਸ ਤੋਂ ਬਾਅਦ ਮਾਮਲੇ ਦੀ 28 ਜੁਲਾਈ, 2019 ਨੂੰ ਗੈਂਗਰੇਪ ਪੀੜਤਾ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਹਾਲਾਂਕਿ, ਪੀੜਤਾ ਨੇ ਕੁਝ ਦਿਨ ਪਹਿਲਾਂ ਹੀ ਹਮਲੇ ਦਾ ਖਦਸ਼ਾ ਜਤਾਇਆ ਸੀ, ਪਰ ਕੋਈ ਕਾਰਵਾਈ ਨਾ ਹੋਈ। ਹਾਦਸੇ ਸਮੇਂ ਕਾਰ 'ਚ ਪੀੜਤਾ, ਉਸ ਦੀ ਚਾਚੀ, ਮਾਸੀ ਤੇ ਵਕੀਲ ਸਨ ਜੋ ਰਾਏਬਰੇਲੀ ਜੇਲ੍ਹ 'ਚ ਬੰਦ ਆਪਣੇ ਰਿਸ਼ਤੇਦਾਰ ਨੂੰ ਮਿਲਣ ਜਾ ਰਹੇ ਸੀ। ਹਾਦਸੇ ਵਿੱਚ ਪੀੜਤਾ ਦੀ ਚਾਚੀ, ਮਾਸੀ ਤੇ ਡਰਾਈਵਰ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੀੜਤਾ ਤੇ ਵਕੀਲ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੋਵੇਂ ਲਾਈਫ ਸਪੋਰਟ ਸਿਸਟਮ 'ਤੇ ਹਨ। ਹੁਣ ਸੁਪਰੀਮ ਕੋਰਟ ਨੇ ਮਾਮਲੇ 'ਤੇ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਟ੍ਰੈਂਡਿੰਗ ਟੌਪਿਕ


















