ਪੜਚੋਲ ਕਰੋ
Advertisement
ਜਨਰਲ ਹੁੱਡਾ ਵੱਲੋਂ ‘ਸਰਜ਼ੀਕਲ ਸਟ੍ਰਾਈਕ’ ਬਾਰੇ ਵੱਡਾ ਖੁਲਾਸਾ
ਨਵੀਂ ਦਿੱਲੀ: ਪਾਕਿਸਤਾਨ ‘ਤੇ ਭਾਰਤ ਵੱਲੋਂ ਕੀਤੀ ਗਈ ‘ਸਰਜੀਕਲ ਸਟ੍ਰਾਈਕ’ ‘ਤੇ ਹੋ ਰਹੀ ਸਿਆਸੀ ਬਿਆਨਬਾਜ਼ੀ ‘ਤੇ ਰਿਟਾਇਰਡ ਲੈਫਟੀਨੈਂਟ ਜਨਰਲ ਡੀਐਸ ਹੁੱਡਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਸ ਮੁੱਦੇ ‘ਤੇ ਬਿਆਨਬਾਜ਼ੀ ‘ਤੇ ਤੰਜ਼ ਕਰਦੇ ਹੋਏ ਕਿਹਾ ਕਿ ਵਧਾ-ਚੜ੍ਹਾਅ ਕੇ ਪ੍ਰਚਾਰ ਕਰਨਾ ਵੀ ਠੀਕ ਨਹੀਂ। ਆਪ੍ਰੇਸ਼ਨ ਨੂੰ ਰਾਜਨੀਤਕ ਰੰਗ ਦੇਣ ਦੀ ਕੋਈ ਲੋੜ ਨਹੀਂ ਸੀ। ਜਨਰਲ ਹੁੱਡਾ 29 ਸਤੰਬਰ, 2016 ਨੂੰ ਕੀਤੀ ਗਈ ਇਸ ਸਟ੍ਰਾਈਕ ਸਮੇਂ ਉੱਤਰੀ ਸੈਨਾ ਕਮਾਨ ਦੇ ਕਮਾਂਡਰ ਸੀ।
ਜਨਰਲ ਹੁੱਡਾ ਨੇ ਕਿਹਾ ਇਸ ਦੀ ਕਾਮਯਾਬੀ ਨੂੰ ਲੈ ਕੇ ਸ਼ੁਰੂਆਤੀ ਖੁਸ਼ੀ ਹੋਣਾ ਲਾਜ਼ਮੀ ਗੱਲ ਹੈ ਪਰ ਸੈਨਿਕ ਮੁਹਿੰਮਾਂ ਦਾ ਲਗਾਤਾਰ ਦਿਖਾਵਾ ਕਰਨਾ ਠੀਕ ਨਹੀਂ। ਇੱਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਵਧੀਆ ਹੁੰਦਾ ਜੇਕਰ ਇਸ ਨੂੰ ਰਾਜ਼ ਹੀ ਰੱਖਿਆ ਜਾਂਦਾ। ਦੱਸ ਦਈਏ ਕਿ ਹਾਲ ਹੀ ‘ਚ ਚੋਣਾਂ ‘ਚ ਸਰਜ਼ੀਕਲ ਸਟ੍ਰਾਈਕ ਦਾ ਖੂਬ ਜ਼ਿਕਰ ਕਿਤਾ ਗਿਆ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਾਂਗਰਸ ਤੇ ਹੋਰ ਵਿਰੋਧੀ ਧੀਰਾਂ ਵੱਲੋਂ ਸਟ੍ਰਾਈਕ ‘ਤੇ ਸਵਾਲ ਚੁੱਕ ਕੇ ਸੈਨਾ ਦਾ ਅਪਮਾਨ ਕੀਤਾ ਗਿਆ ਹੈ। ਉਧਰ ਰਾਹੁਲ ਗਾਂਧੀ ਨੇ ਮੋਦੀ ‘ਤੇ ਨਿਸ਼ਾਨਾਂ ਸਾਧਦਿਆਂ ਕਿਹਾ ਕਿ ਮੋਦੀ ਨੇ ਹਰ ਰੈਲੀ ‘ਚ ਸਟ੍ਰਾਈਕ ਦਾ ਜ਼ਿਕਰ ਆਪਣੇ ਆਪ ਨੂੰ ਹਾਰ ਤੋਂ ਬਚਾਉਣ ਲਈ ਕੀਤਾ ਹੈ।General (retired) D S Hooda: I do think there was too much hype over it (surgical strike). The strike was important & we had to do it. Now how much should it have been politicised, whether it was right or wrong is something that should be asked to the politicians. (7.12) pic.twitter.com/8v0QJ1tzK5
— ANI (@ANI) December 8, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਦੇਸ਼
ਪੰਜਾਬ
ਲੁਧਿਆਣਾ
Advertisement