ਕਾਂਗਰਸ ਵਿਧਾਨ ਮੰਡਲ ਨੇਤਾ ਅਜੈ ਸਿੰਘ ਲੱਲੂ ਤੇ ਕੌਮਾਂਤਰੀ ਸਕੱਤਰ ਅਜੈ ਗੁਰਜਰ ਨੂੰ ਵੀ ਹਿਰਾਸਤ ‘ਚ ਲਿਆ ਗਿਆ ਹੈ ਤੇ ਉਨ੍ਹਾਂ ਦੇ ਨਾਲ ਕਈ ਵਰਕਰਾਂ ਨੂੰ ਪੁਲਿਸ ਲਾਈਨ ‘ਚ ਰੱਖਿਆ ਗਿਆ ਹੈ। ਜਿਤਿਨ ਨੇ ਪ੍ਰਸਾਸ਼ਨ ਦੀ ਕਾਰਜਪ੍ਰਣਾਲੀ ‘ਤੇ ਤਨਜ਼ ਕਰਦਿਆਂ ਸੋਸ਼ਲ ਮੀਡੀਆ ਟਵਿਟਰ ‘ਤੇ ਪੋਸਟ ਕੀਤਾ ਤੇ ਲਿਖਿਆ ਕਿ ਯੋਗੀ ਸਰਕਾਰ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਸ ਮਾਮਲੇ ‘ਤੇ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਯੂਪੀ ਬੀਜੇਪੀ ਸਰਕਾਰ ਨਹੀਂ ਚਾਹੁੰਦੀ ਕਿ ਸ਼ਾਹਜਹਾਂਪੁਰ ਦੀ ਧੀ ਲਈ ਹੋਣ ਵਾਲੀ ਪੈਦਲ ਯਾਤਰਾ ਹੋ ਸਕੇ। ਸਾਡੇ ਨੇਤਾਵਾਂ ਨੂੰ ਹਿਰਾਸਤ ‘ਚ ਲਿਆ ਜਾ ਰਿਹਾ ਹੈ ਤੇ ਸਕੱਤਰਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ। ਆਖਰ ਬੀਜੇਪੀ ਸਰਕਾਰ ਨੂੰ ਕਿਸ ਗੱਲ ਦਾ ਡਰ ਹੈ?
ਇਸ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਨੇ ਸਾਬਕਾ ਕੇਂਦਰੀ ਮੰਤਰੀ ਚਿੰਮੀਆਨੰਦ ਮਾਮਲੇ ‘ਚ ਉੱਤਰ ਪ੍ਰਦੇਸ਼ ਸਰਕਾਰ ਦੀ ਐਤਵਾਰ ਨੂੰ ਤਿੱਖੇ ਸ਼ਬਦਾਂ ‘ਚ ਆਲੋਚਨਾ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਬੀਜੇਪੀ ਨੇਤਾ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਨਹੀਂ ਕੀਤਾ ਗਿਆ ਤੇ ਪ੍ਰਸਾਸ਼ਨ ਸਾਬਕਾ ਮੰਤਰੀ ਨੂੰ ਬਚਾ ਰਿਹਾ ਹੈ।
ਸਵਾਮੀ ਚਿੰਮੀਆਨੰਦ ਫਿਲਹਾਲ ਹਿਰਾਸਤ ‘ਚ ਹੈ ਤੇ ਉਸ ਖਿਲਾਫ ਆਈਪੀਸੀ ਦੀ ਧਾਰਾ 376 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।